10 ਅਪ੍ਰੈਲ ਤੋਂ 24 ਘੰਟਿਆਂ ਲਈ ਖੁੱਲ੍ਹੇਗਾ ''ਚੰਡੀਗੜ੍ਹ ਏਅਰਪੋਰਟ''

Friday, Mar 29, 2019 - 04:27 PM (IST)

10 ਅਪ੍ਰੈਲ ਤੋਂ 24 ਘੰਟਿਆਂ ਲਈ ਖੁੱਲ੍ਹੇਗਾ ''ਚੰਡੀਗੜ੍ਹ ਏਅਰਪੋਰਟ''

ਚੰਡੀਗੜ੍ਹ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 10 ਅਪ੍ਰੈਲ ਤੋਂ 24 ਘੰਟਿਆਂ ਲਈ ਖੁੱਲ੍ਹ ਜਾਵੇਗਾ। ਇਸ ਮਾਮਲੇ ਸਬੰਧੀ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਡਵੀਜ਼ਨ ਬੈਂਚ 'ਚ ਸੁਣਵਾਈ ਹੋਈ। ਚੀਫ ਜਸਟਿਸ 'ਤੇ ਆਧਾਰਿਤ ਇਸ ਡਵੀਜ਼ਨ ਬੈਂਚ 'ਚ ਏਅਰਪੋਰਟ ਅਥਾਰਟੀ ਆਫ ਇੰਡੀਆ ਅਤੇ ਯੂਨੀਅਨ ਆਫ ਇੰਡੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਅਪ੍ਰੈਲ ਤੋਂ ਏਅਰਪੋਰਟ 24 ਘੰਟੇ ਆਪਰੇਸ਼ਨਲ ਹੋ ਜਾਵੇਗਾ ਅਤੇ ਇੱਥੇ ਕੈਟ 2 ਦੀਆਂ ਲਾਈਟਾਂ ਵੀ ਇੰਸਟਾਲ ਹੋ ਜਾਣਗੀਆਂ।


author

Babita

Content Editor

Related News