ਡੇਰਾਬੱਸੀ ਦੇ ਸ਼ਮਸ਼ਾਨਘਾਟ ਦੀ ਹੈਰਾਨ ਕਰਨ ਵਾਲੀ ਘਟਨਾ, ਇਸ ਹਾਲਤ ’ਚ ਲਾਸ਼ਾਂ ਦੇਖ ਉੱਡੇ ਹੋਸ਼

04/05/2022 9:02:29 PM

ਡੇਰਾਬੱਸੀ (ਜ. ਬ.) : ਡੇਰਾਬੱਸੀ ਵਿਖੇ ਸ਼ਮਸ਼ਾਨਘਾਟ ਵਿਚ ਸੋਮਵਾਰ ਨੂੰ ਦੋ ਅੱਧ-ਸੜੀਆਂ ਲਾਸ਼ਾਂ ਚਿਤਾ ’ਚ ਹੀ ਮੌਜੂਦ ਮਿਲੀਆਂ, ਜਿਨ੍ਹਾਂ ’ਤੇ ਆਵਾਰਾ ਕੁੱਤੇ ਘੁੰਮ ਰਹੇ ਸਨ। ਨਗਰ ਕੌਂਸਲ ਦੀ ਲਾਪ੍ਰਵਾਹੀ ਕਾਰਨ ਲਾਸ਼ਾਂ ਨੂੰ ਠੀਕ ਤਰ੍ਹਾਂ ਸਾੜਣਾ ਤਾਂ ਇਕ ਪਾਸੇ, ਸੜਣ ਤੋਂ ਬਾਅਦ ਫੁੱਲ (ਹੱਡੀਆਂ) ਤੱਕ ਚੁੱਕਣ ਦਾ ਕੋਈ ਪ੍ਰਬੰਧ ਨਹੀਂ ਹੈ। ਅਜਿਹਾ ਇਕ-ਦੋ ਸਾਲ ਤੋਂ ਜਾਰੀ ਹੈ। ਸੋਮਵਾਰ ਸਵੇਰੇ ਸ਼ਮਸ਼ਾਨਘਾਟ ’ਚ ਸੜੀਆਂ ਹੋਈਆਂ ਤਿੰਨ ਲਾਸ਼ਾਂ ਵੱਖ-ਵੱਖ ਚਿਤਾਵਾਂ ’ਚ ਮੌਜੂਦ ਸਨ। ਇਕ ਦਾ ਕੁਝ ਹਿੱਸਾ ਬਚਿਆ ਹੋਇਆ ਸੀ, ਜਦ ਕਿ ਤੀਜੀ ਚਿਤਾ ਵਿਚ ਲਾਸ਼ ਅੱਧ ਸੜੀ ਮੌਜੂਦ ਸੀ। ਨਗਰ ਕੌਂਸਲ ਦੇ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ 22 ਮਾਰਚ, 28 ਮਾਰਚ ਅਤੇ ਇਕ ਅਪ੍ਰੈਲ ਨੂੰ ਸਾੜੀਆਂ ਗਈਆਂ ਤਿੰਨੇ ਲਾਸ਼ਾਂ ਲਾਵਾਰਸ ਸਨ, ਜਿਨ੍ਹਾਂ ਨੂੰ ਨਗਰ ਕੌਂਸਲ ਕਰਮਚਾਰੀਆਂ ਨੇ ਸਾੜਿਆ ਸੀ। ਨਾ ਪੁਲਸ ਅਤੇ ਨਾ ਹੀ ਨਗਰ ਕੌਂਸਲ ਇਨ੍ਹਾਂ ਲਾਸ਼ਾਂ ਨੂੰ ਠੀਕ ਤਰ੍ਹਾਂ ਸਾੜਣ ਤੇ ਉਨ੍ਹਾਂ ਦੀਆਂ ਹੱਡੀਆਂ ਦੀ ਸੰਭਾਲ ਦਾ ਜ਼ਿੰਮਾ ਤੈਅ ਕਰ ਰਹੀ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ, ਕਬਜ਼ਾ ਲੈਣ ਆਇਆਂ ਨੇ ਚਲਾਈਆਂ ਗੋਲ਼ੀਆਂ, 4 ਦੀ ਮੌਤ

ਕਾਰਜਸਾਧਕ ਅਫਸਰ ਰਵਨੀਤ ਸਿੰਘ ਅਨੁਸਾਰ ਲਾਸ਼ਾਂ ਦੇ ਸਸਕਾਰ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੈ ਪਰ ਫੁੱਲ (ਹੱਡੀਆਂ) ਇਕੱਠੀਆਂ ਕਰਨਾ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਦਾ ਕੰਮ ਹੈ । ਉਧਰ ਸੜੀਆਂ ਲਾਸ਼ਾਂ ਬਾਰੇ ਕਿਹਾ ਕਿ ਕਿਸੇ ਬਾਹਰੀ ਵਿਅਕਤੀਆਂ ਨੇ ਲਾਸ਼ਾਂ ਸਾੜੀਆਂ ਹੋਣਗੀਆਂ । ਉਨ੍ਹਾਂ ਨੂੰ ਦੱਸਿਆ ਗਿਆ ਕਿ ਤਿੰਨੇ ਲਾਸ਼ਾਂ ਲਾਵਾਰਿਸ ਵਿਅਕਤੀਆਂ ਦੀਆਂ ਹਨ ਅਤੇ ਸ਼ਮਸ਼ਾਨਘਾਟ ਪ੍ਰਬੰਧਕਾਂ ਕੋਲ ਨਾ ਅਜਿਹਾ ਕੋਈ ਕਰਿੰਦਾ ਜਾਂ ਚੌਕੀਦਾਰ ਨਹੀਂ ਹੈ। ਕਾਰਜਸਾਧਕ ਅਫਸਰ ਨੇ ਕਿਹਾ ਕਿ ਉਹ ਸ਼ਮਸ਼ਾਨਘਾਟ ਪ੍ਰਬੰਧਕਾਂ ਨਾਲ ਇਸ ਬਾਰੇ ਗੱਲਬਾਤ ਕਰਨਗੇ। ਉਧਰ ਡੀ. ਐੱਸ. ਪੀ. ਗੁਰਬਖਸ਼ੀਸ਼ ਸਿੰਘ ਮਾਨ ਨੇ ਕਿਹਾ ਕਿ ਲਾਸ਼ਾਂ ਸਾੜਣ ਤੱਕ ਪੁਲਸ ਨਾਲ ਹੁੰਦੀ ਹੈ ਪਰ ਹੱਡੀਆਂ ਇਕੱਠੀਆਂ ਕਰ ਕੇ ਉਨ੍ਹਾਂ ਨੂੰ ਸੰਭਾਲਣਾ ਨਗਰ ਕੌਂਸਲ ਤੇ ਸ਼ਮਸ਼ਾਨਘਾਟ ਪ੍ਰਬੰਧਕਾਂ ਦਾ ਜ਼ਿੰਮਾ ਹੈ।

ਇਹ ਵੀ ਪੜ੍ਹੋ : ਸਕੂਲ ਜਾਂਦੀ ਨੂੰ ਮੁੰਡਾ ਕਰਦਾ ਸੀ ਤੰਗ, ਅੰਤ 16 ਸਾਲਾ ਕੁੜੀ ਨੇ ਚੁੱਕ ਲਿਆ ਖ਼ੌਫਨਾਕ ਕਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News