ਅਮਰੀਕਾ ''ਚ ਵਾਪਰੀ ਛੂਰੇਬਾਜ਼ੀ ਦੀ ਘਟਨਾ, 4 ਲੋਕਾਂ ਦੀ ਮੌਤ

Thursday, Mar 28, 2024 - 11:05 AM (IST)

ਰੌਕਫੋਰਡ/ਅਮਰੀਕਾ (ਭਾਸ਼ਾ)- ਅਮਰੀਕਾ ਦੇ ਉੱਤਰੀ ਇਲੀਨੋਇਸ ਵਿੱਚ ਚਾਕੂ ਨਾਲ ਹਮਲੇ ਦੀ ਘਟਨਾ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੌਕਫੋਰਡ ਪੁਲਸ ਮੁਖੀ ਕਾਰਲਾ ਰੇਡ ਨੇ ਕਿਹਾ ਕਿ 22 ਸਾਲਾ ਸ਼ੱਕੀ ਪੁਲਸ ਹਿਰਾਸਤ ਵਿਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਰੇਡ ਨੇ ਪੱਤਰਕਾਰਾਂ ਨੂੰ ਕਿਹਾ, 'ਮੇਰੀ ਹਮਦਰਦੀ ਇਸ ਸਮੇਂ ਪੀੜਤ ਪਰਿਵਾਰਾਂ ਦੇ ਨਾਲ ਹੈ।'

ਇਹ ਵੀ ਪੜ੍ਹੋ: ਨੇਪਾਲ ਦੇ ਮੇਅਰ ਦੀ ਧੀ ਗੋਆ ਮੈਡੀਟੇਸ਼ਨ ਸੈਂਟਰ ਤੋਂ ਹੋਈ ਲਾਪਤਾ, 2 ਦਿਨ ਬਾਅਦ ਹੋਟਲ ’ਚ ਮਿਲੀ

ਉਨ੍ਹਾਂ ਕਿਹਾ ਕਿ ਰੌਕਫੋਰਡ ਪੁਲਸ ਨੂੰ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 1.14 ਵਜੇ ਪਹਿਲੀ ਕਾਲ ਆਈ, ਇਸ ਤੋਂ ਬਾਅਦ ਕਈ ਹੋਰ ਕਾਲਾਂ ਆਈਆਂ। ਪੁਲਸ ਮੁਖੀ ਨੇ ਕਿਹਾ ਕਿ ਫਿਲਹਾਲ ਇਸ ਘਟਨਾ ਵਿੱਚ ਕਿਸੇ ਹੋਰ ਦੇ ਸ਼ਾਮਲ ਹੋਣ ਦਾ ਸ਼ੱਕ ਨਹੀਂ ਹੈ ਅਤੇ "ਸਾਨੂੰ ਸ਼ੱਕੀ ਦੇ ਇਰਾਦੇ ਬਾਰੇ ਅਜੇ ਕੋਈ ਨਹੀਂ ਪਤਾ ਹੈ ਕਿ ਉਸ ਨੇ ਅਜਿਹੇ ਘਿਨਾਉਣੇ ਅਪਰਾਧ ਨੂੰ ਕਿਉਂ ਅੰਜ਼ਾਮ ਦਿੱਤਾ।" ਰੌਕਫੋਰਡ ਪੁਲਸ ਨੇ ਸ਼ੁਰੂਆਤ ਵਿੱਚ ਇਸ ਘਟਨਾ ਵਿੱਚ 5 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਦਿੱਤੀ ਸੀ, ਪਰ ਵਿਨੇਬਾਗੋ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਲੋਕ ਸੰਪਰਕ ਅਧਿਕਾਰੀ ਕੋਰੀ ਹਿਲੀਅਰਡ ਨੇ ਸ਼ਾਮ ਨੂੰ ਕਿਹਾ ਕਿ ਕੁੱਲ 7 ਲੋਕ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ 2024 : ਭਾਜਪਾ ਨੇ ਰਿੰਕੂ ਨੂੰ ਉਤਾਰਿਆ ਤਾਂ ਇਸ ਵਾਰ ਸੌਖੀ ਨਹੀਂ ਹੋਵੇਗੀ ਚੁਣੌਤੀ

ਅਧਿਕਾਰੀ ਮੁਤਾਬਕ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਚੌਥੇ ਨੇ ਹਸਪਤਾਲ 'ਚ ਦਮ ਤੌਰ ਦਿੱਤਾ। ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ 'ਚ 15 ਸਾਲਾ ਕੁੜੀ, 63 ਸਾਲਾ ਔਰਤ, 49 ਸਾਲਾ ਵਿਅਕਤੀ ਅਤੇ 22 ਸਾਲਾ ਨੌਜਵਾਨ ਸ਼ਾਮਲ ਹਨ। ਚਾਰਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ, ਰੌਕਫੋਰਡ ਵਿੱਚ ਵਾਲਮਾਰਟ ਦੇ ਇੱਕ ਨੌਜਵਾਨ ਕਰਮਚਾਰੀ ਨੂੰ ਸਟੋਰ ਦੇ ਅੰਦਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰੌਕਫੋਰਡ ਦੇ ਮੇਅਰ ਟੌਮ ਮੈਕਨਮਾਰਾ ਨੇ ਕਿਹਾ, “ਅੱਜ, ਅਸੀਂ ਆਪਣੇ ਭਾਈਚਾਰੇ ਦੇ ਨਿਰਦੋਸ਼ ਮੈਂਬਰਾਂ ਵਿਰੁੱਧ ਹਿੰਸਾ ਦੀ ਇੱਕ ਹੋਰ ਭਿਆਨਕ ਕਾਰਵਾਈ ਤੋਂ ਹੈਰਾਨ ਹਾਂ। ਹੁਣ ਜਦੋਂ ਸ਼ੱਕੀ ਹਿਰਾਸਤ ਵਿੱਚ ਹੈ, ਤਾਂ ਸਾਡੀ ਮੁੱਖ ਚਿੰਤਾ ਇਹ ਯਕੀਨੀ ਬਣਾਉਣਾ ਹੈ ਕਿ ਇਸ ਹਿੰਸਾ ਤੋਂ ਸਿੱਧੇ ਪ੍ਰਭਾਵਿਤ ਲੋਕਾਂ ਦੀ ਮਦਦ ਕੀਤਾ ਜਾਵੇ।"

ਇਹ ਵੀ ਪੜ੍ਹੋ: ਰੂਸ ਦੇ ਸੰਸਦ ਮੈਂਬਰ ਅੱਤਵਾਦੀ ਹਮਲੇ ਮਗਰੋਂ ਮੌਤ ਦੀ ਸਜ਼ਾ 'ਤੇ ਲੱਗੀ ਰੋਕ ਹਟਾਉਣ 'ਤੇ ਕਰ ਰਹੇ ਹਨ ਵਿਚਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News