ਬੱਚਿਆਂ ''ਤੇ ਜੰਗ ਦੇ ਪ੍ਰਭਾਵ ਨੂੰ ਦੇਖ ਅੰਤਰਰਾਸ਼ਟਰੀ ਡਾਕਟਰਾਂ ਦੀ ਟੀਮ ਹੋਈ ਹੈਰਾਨ
Thursday, Mar 28, 2024 - 04:56 PM (IST)

ਅਲ-ਬਾਲਾ (ਪੋਸਟ ਬਿਊਰੋ)- ਗਾਜ਼ਾ ਵਿੱਚ ਅੰਤਰਰਾਸ਼ਟਰੀ ਡਾਕਟਰਾਂ ਦੀ ਇੱਕ ਟੀਮ ਫਲਸਤੀਨੀ ਬੱਚਿਆਂ 'ਤੇ ਹਮਾਸ ਖ਼ਿਲਾਫ਼ ਇਜ਼ਰਾਈਲ ਦੀ ਲੜਾਈ ਦੇ ਪ੍ਰਭਾਵ ਨੂੰ ਦੇਖ ਕੇ ਹੈਰਾਨ ਰਹਿ ਗਈ। ਇਜ਼ਰਾਇਲੀ ਹਮਲੇ 'ਚ ਇਕ ਬੱਚੇ ਦੇ ਸਿਰ 'ਤੇ ਗੰਭੀਰ ਸੱਟ ਲੱਗੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਕ ਹੋਰ ਨਵਜੰਮੀ ਆਪਣੀ ਜ਼ਿੰਦਗੀ ਲਈ ਲੜ ਰਹੀ ਹੈ, ਜੋ ਰਿਸ਼ਤੇ ਵਿਚ ਉਸਦੀ ਚਚੇਰੀ ਭੈਣ ਹੈ। ਇਸ ਹਮਲੇ 'ਚ ਉਸ ਦਾ ਚਿਹਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇੱਕ ਹੋਰ ਘਟਨਾ ਵਿੱਚ ਇੱਕ 10 ਸਾਲ ਦਾ ਮੁੰਡਾ ਆਪਣੇ ਮਾਪਿਆਂ ਲਈ ਦਰਦ ਵਿੱਚ ਚੀਕ ਰਿਹਾ ਸੀ ਅਤੇ ਇਹ ਨਹੀਂ ਜਾਣਦਾ ਸੀ ਕਿ ਹਮਲੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਹੈ। ਉਸ ਕੋਲ ਉਸ ਦੀ ਭੈਣ ਵੀ ਸੀ ਪਰ ਉਹ ਉਸ ਨੂੰ ਪਛਾਣ ਨਹੀਂ ਸਕਿਆ ਕਿਉਂਕਿ ਭੈਣ ਦਾ ਲਗਭਗ ਪੂਰਾ ਸਰੀਰ ਸੜ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਇਸ ਸਾਲ ਦੇ ਸ਼ੁਰੂਆਤੀ ਤਿੰਨ ਮਹੀਨਿਆਂ ਚ 4,600 ਤੋਂ ਵੱਧ ਸ਼ਰਨਾਰਥੀ ਪਹੁੰਚੇ ਬ੍ਰਿਟੇਨ
ਦਿਲ ਨੂੰ ਦਹਿਲਾ ਦੇਣ ਵਾਲੀਆਂ ਘਟਨਾਵਾਂ ਦੇ ਵੇਰਵੇ ਤਾਨਿਆ ਹਜ-ਹਮਾਨ ਨੇ 'ਐਸੋਸੀਏਟਿਡ ਪ੍ਰੈਸ' ਨਾਲ ਸਾਂਝੇ ਕੀਤੇ ਹਨ। ਉਹ ਜਾਰਡਨ ਦੀ ਇੱਕ ਬਾਲ ਚਿਕਿਤਸਕ ਇੰਟੈਂਸਿਵ ਕੇਅਰ ਡਾਕਟਰ ਹੈ ਜੋ ਦੀਰ ਅਲ-ਬਲਾਹ ਸ਼ਹਿਰ ਦੇ ਅਲ-ਅਕਸਾ ਸ਼ਹੀਦ ਹਸਪਤਾਲ ਵਿੱਚ ਆਈ ਸੀ। ਹਜ-ਹਸਨ ਉਸ ਟੀਮ ਦਾ ਹਿੱਸਾ ਸੀ, ਜਿਸ ਨੇ ਹਾਲ ਹੀ ਵਿੱਚ ਦੋ ਹਫ਼ਤੇ ਦੀ ਡਿਊਟੀ ਪੂਰੀ ਕੀਤੀ ਹੈ। ਉਸ ਕੋਲ ਗਾਜ਼ਾ ਵਿੱਚ ਕੰਮ ਕਰਨ ਦਾ ਵਿਆਪਕ ਤਜਰਬਾ ਹੈ ਅਤੇ ਉਹ ਨਿਯਮਿਤ ਤੌਰ 'ਤੇ ਯੁੱਧ ਦੇ ਵਿਨਾਸ਼ਕਾਰੀ ਪ੍ਰਭਾਵਾਂ ਬਾਰੇ ਗੱਲ ਕਰਦੀ ਹੈ। ਲਗਭਗ ਛੇ ਮਹੀਨਿਆਂ ਦੀ ਲੜਾਈ ਤੋਂ ਬਾਅਦ ਗਾਜ਼ਾ ਦਾ ਸਿਹਤ ਬੁਨਿਆਦੀ ਢਾਂਚਾ ਤਬਾਹ ਹੋ ਗਿਆ ਹੈ। ਗਾਜ਼ਾ ਦੇ 36 ਹਸਪਤਾਲਾਂ ਵਿੱਚੋਂ ਲਗਭਗ ਇੱਕ ਦਰਜਨ ਸਿਰਫ ਅੰਸ਼ਕ ਤੌਰ 'ਤੇ ਕੰਮ ਕਰ ਰਹੇ ਹਨ। ਬਾਕੀ ਜਾਂ ਤਾਂ ਬੰਦ ਹਨ ਜਾਂ ਮੁਸ਼ਕਿਲ ਨਾਲ ਕੰਮ ਕਰ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਈਂਧਨ ਅਤੇ ਦਵਾਈ ਖ਼ਤਮ ਹੋ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮੈਕਸੀਕੋ ਦੇ 19 ਸੂਬਿਆਂ ਦੇ 120 ਜੰਗਲਾਂ 'ਚ ਫੈਲੀ ਅੱਗ (ਤਸਵੀਰਾਂ)
ਉਨ੍ਹਾਂ ਨੂੰ ਇਜ਼ਰਾਈਲੀ ਸੈਨਿਕਾਂ ਨੇ ਘੇਰ ਲਿਆ ਹੈ ਅਤੇ ਉਨ੍ਹਾਂ 'ਤੇ ਹਮਲੇ ਕੀਤੇ ਹਨ ਜਾਂ ਉਹ ਲੜਾਈ ਵਿੱਚ ਨੁਕਸਾਨੇ ਗਏ ਹਨ। ਇਸ ਤੋਂ ਬਚੇ ਅਲ-ਅਕਸਾ ਮਾਰਟੇਅਰ ਜਿਹੇ ਹਸਪਤਾਲ ਸੀਮਤ ਸਪਲਾਈ ਅਤੇ ਸਟਾਫ ਦੇ ਨਾਲ ਵੱਡੀ ਗਿਣਤੀ ਵਿੱਚ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਜਨਵਰੀ ਵਿੱਚ ਅਲ-ਅਕਸਾ ਮਾਰਟੇਅਰ ਵਿੱਚ ਕੰਮ ਕਰ ਰਹੇ ਅੰਤਰਰਾਸ਼ਟਰੀ ਡਾਕਟਰਾਂ ਦੀ ਇੱਕ ਵੱਖਰੀ ਟੀਮ ਨੇੜਲੇ ਗੈਸਟ ਹਾਊਸ ਵਿੱਚ ਰੁਕੀ ਸੀ ਪਰ ਹਾਲ ਹੀ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ ਵਾਧਾ ਹੋਣ ਕਾਰਨ ਹਾਜ-ਹਸਨ ਅਤੇ ਉਸਦੇ ਸਾਥੀ ਹਸਪਤਾਲ ਵਿੱਚ ਹੀ ਰਹੇ। ਗਾਜ਼ਾ ਵਿੱਚ ਅੰਤਰਰਾਸ਼ਟਰੀ ਬਚਾਅ ਕਮੇਟੀ ਦੀ ਟੀਮ ਦੀ ਅਗਵਾਈ ਕਰਨ ਵਾਲੇ ਅਰਵਿੰਦ ਦਾਸ ਨੇ ਕਿਹਾ ਕਿ ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਹਸਪਤਾਲ ਕਿੰਨਾ ਦਬਾਅ ਹੇਠ ਹੈ। ਹਜ-ਹਸਨ ਦਾ ਕਹਿਣਾ ਹੈ ਕਿ ਗਾਜ਼ਾ ਦੇ ਸਿਹਤ ਸੰਭਾਲ ਸੰਕਟ ਨੂੰ ਖ਼ਤਮ ਕਰਨ ਦਾ ਇੱਕੋ ਇੱਕ ਤਰੀਕਾ ਜੰਗ ਨੂੰ ਰੋਕਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।