ਇਸ ਨੂੰ ਕਹਿੰਦੇ ''ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ'', ਹੈਰਾਨ ਕਰੇਗੀ ਪੂਰੀ ਘਟਨਾ

Saturday, Mar 30, 2024 - 11:28 AM (IST)

ਇਸ ਨੂੰ ਕਹਿੰਦੇ ''ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ'', ਹੈਰਾਨ ਕਰੇਗੀ ਪੂਰੀ ਘਟਨਾ

ਘਨੌਰ (ਅਲੀ) : ਥਾਣਾ ਸ਼ੰਭੂ ਦੀ ਪੁਲਸ ਨੇ ਇਕ ਔਰਤ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਨਹਿਰ ’ਚ ਸੁੱਟਣ ਦੇ ਦੋਸ਼ ’ਚ 2 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੀੜਤਾ ਭਿੰਦਰ ਕੌਰ ਪਤਨੀ ਭਾਗ ਸਿੰਘ ਵਾਸੀ ਪਿੰਡ ਘੱਗਰ ਸਰਾਏ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਲੰਘੇ ਦਿਨੀਂ ਉਹ ਆਪਣੇ ਡੰਗਰਾ ਵਾਲੇ ਵਾੜੇ ’ਚ ਪਸ਼ੂਆਂ ਨੂੰ ਪੱਠੇ ਪਾਉਣ ਲਈ ਗਈ ਸੀ। ਨੇੜੇ ਹੀ ਗੁਰਦਿਆਲ ਸਿੰਘ ਆਟਾ ਪੀਹਣ ਲਈ ਥੈਲਿਆਂ ’ਚ ਕਣਕ ਭਰ ਰਿਹਾ ਸੀ। ਉਕਤ ਥੈਲਿਆਂ ਨੂੰ ਗੱਡੀ ’ਚ ਸੁੱਟਣ ਲਈ ਉਕਤ ਵਿਅਕਤੀ ਨੇ ਮੈਨੂੰ ਆਵਾਜ਼ ਲਗਾਈ ਕਿ ਭਾਬੀ ਮੈਨੂੰ ਥੈਲੇ ਚੁਕਾ ਦਿਓ।

ਇਹ ਵੀ ਪੜ੍ਹੋ : ਡਿਫਾਲਟਰਾਂ ਦੀ ਆਵੇਗੀ ਸ਼ਾਮਤ, ਵੱਡੀ ਕਾਰਵਾਈ ਕਰਨ ਜਾ ਰਿਹਾ ਪਾਵਰਕਾਮ ਵਿਭਾਗ

ਇਸ ਦੌਰਾਨ ਉੱਥੇ ਹੀ ਇਕ ਹੋਰ ਅਣਪਛਾਤਾ ਵਿਅਕਤੀ ਖੜ੍ਹਾ ਸੀ। ਪੀੜਤ ਔਰਤ ਥੈਲਾ ਚੁਕਾਉਣ ਲਈ ਗਈ ਤਾਂ ਥੈਲਾ ਚੁਕਾਉਂਦੇ ਸਮੇਂ ਗੁਰਦਿਆਲ ਸਿੰਘ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਮੇਰੇ ਗਲ ’ਚ ਪਲਾਸਟਿਕ ਦੀ ਰੱਸੀ ਪਾ ਕੇ ਗਲ ਨੂੰ ਦਬਾ ਦਿੱਤਾ। ਉਸ ਨੇ ਰੌਲਾ ਪਾਇਆ ਤਾਂ ਨੇੜੇ ਖੜ੍ਹੇ ਅਣਪਛਾਤੇ ਵਿਅਕਤੀ ਨੇ ਮੇਰੇ ਮੂੰਹ ’ਤੇ ਕੰਬਲ ਪਾ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਈ। ਉਕਤ ਵਿਅਕਤੀਆਂ ਨੇ ਉਸ ਨੂੰ ਗੱਡੀ ’ਚ ਸੁੱਟ ਲਿਆ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਐੱਸ. ਵਾਈ. ਐੱਲ. ਨਹਿਰ ਦੇ ਝੁੰਡਾ ’ਚੋਂ ਪਈ ਸੀ, ਜਿਸ ਨੂੰ ਨੇੜੇ ਹੀ ਖੇਤਾਂ ’ਚ ਕੰਮ ਕਰ ਰਹੇ ਵਿਅਕਤੀ ਨੇ ਦੇਖ ਕੇ ਪਰਿਵਾਰ ਨੂੰ ਇਤਲਾਹ ਦਿੱਤੀ। 

ਇਹ ਵੀ ਪੜ੍ਹੋ : ਨਾਮੀ ਸਕੂਲ ਦੀ ਪ੍ਰਿੰਸੀਪਲ ਨੂੰ ਫਿਰ ਜਾਰੀ ਹੋਇਆ ਚਾਈਲਡ ਰਾਈਟ ਕਮਿਸ਼ਨ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਪਰਿਵਾਰ ਨੇ ਮੌਕੇ ’ਤੇ ਪਹੁੰਚ ਕੇ ਪੀੜਤ ਨੂੰ ਹਸਪਤਾਲ ’ਚ ਭਰਤੀ ਕਰਵਾਇਆ। ਇਸ ਸਮੇਂ ਮੁਦੇਲਾ ਜੇਰੇ ਇਲਾਜ ਸਿਵਲ ਹਸਪਤਾਲ ਰਾਜਪੁਰਾ ਦਾਖਲ ਹੈ। ਪਰਿਵਾਰ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਮੁਦੇਲਾ ਦੀਆਂ ਕੰਨਾਂ ਦੀਆਂ ਵਾਲੀਆਂ ਵੀ ਲਾਹ ਲਈਆਂ ਹਨ। ਪੁਲਸ ਨੇ ਗੁਰਦਿਆਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਘੱਗਰ ਸਰਾਏ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ 307, 365, 379, 323, 34 ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਨੇ ਮਾਂ ਤੇ ਭਰਾ ਨੂੰ ਮਾਰੀਆਂ ਗੋਲ਼ੀਆਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News