ਸੀ. ਬੀ. ਆਈ. ਵੱਲੋਂ 1.30 ਲੱਖ ਦੇ ਰਿਸ਼ਵਤਖੋਰੀ ਕੇਸ ’ਚ 62 ਲੱਖ ਦੀ ਨਕਦੀ ਬਰਾਮਦ

Friday, Sep 10, 2021 - 03:03 PM (IST)

ਲੁਧਿਆਣਾ (ਸੇਠੀ, ਧੀਮਾਨ) : ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ 1.30 ਲੱਖ ਰਿਸਵਤਖੋਰੀ ਕੇਸ ਵਿਚ 62 ਲੱਖ ਦੀ ਨਕਦੀ ਬਰਾਮਦ ਕੀਤੀ। ਉਕਤ ਕੇਸ ’ਚ ਵਧੀਕ ਕਮਿਸ਼ਨਰ ਕਸਟਮ ਅਤੇ ਸੁਪਰਡੈਂਟ ਦੀ ਰਿਸ਼ਵਤ ਦੇ ਦੋਸ਼ ’ਚ ਹੋਈ ਗ੍ਰਿਫਤਾਰੀ ਤੋਂ ਬਾਅਦ ਕਸਟਮ ਅਧਿਕਾਰੀਆਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸੀ. ਬੀ. ਆਈ. ਨੇ ਇਕ ਸ਼ਿਕਾਇਤ ’ਤੇ ਸੁਪਰਡੈਂਟ ਅੰਮ੍ਰਿਤਸਰ (ਪੰਜਾਬ) ਖ਼ਿਲਾਫ਼ ਪਰਚਾ ਦਰਜ ਕੀਤਾ। ਇਹ ਦੋਸ਼ ਲਗਾਇਆ ਗਿਆ ਸੀ ਕਿ ਸ਼ਿਕਾਇਤਕਰਤਾ (ਜੋ ਮੰਡੀ ਗੋਬਿੰਦਗੜ੍ਹ ਵਿਚ ਇਕ ਪਾਰਟਨਰਸ਼ਿਪ ਫਰਮ ਚਲਾਉਂਦਾ ਹੈ ਅਤੇ ਸਕ੍ਰੈਪ ਦੇ ਆਯਾਤ ਦਾ ਕਾਰੋਬਾਰ ਕਰਦਾ ਹੈ), ਨੇ ਆਪਣੇ ਸਕ੍ਰੈਪ ਨਾਲ ਭਰੇ ਹੋਏ 2 ਕੰਟੇਨਰ ਛੱਡਣ ਲਈ ਸੁਪਰਡੈਂਟ, ਅੰਮ੍ਰਿਤਸਰ ਨਾਲ ਸੰਪਰਕ ਕੀਤਾ। ਇਹ ਵੀ ਦੋਸ਼ ਲਗਾਇਆ ਗਿਆ ਕਿ ਸੁਪਰਡੈਂਟ ਨੇ 1.50 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਸ਼ਿਕਾਇਤਕਰਤਾ ਨੂੰ ਸੂਚਿਤ ਕੀਤਾ ਕਿ ਉਕਤ ਰਿਸ਼ਵਤ ਨੂੰ ਵਧੀਕ ਕਮਿਸ਼ਨਰ, ਸਾਹਨੇਵਾਲ ਦੇ ਨਾਲ ਵੀ ਸਾਂਝਾ ਕੀਤਾ ਜਾਣਾ ਹੈ, ਜਿਸ ਤੋਂ ਬਾਅਦ ਰਿਸ਼ਵਤ ਘਟਾ ਕੇ 1.30 ਲੱਖ ਰੁਪਏ ਕਰ ਦਿੱਤੀ ਗਈ। ਸੀ. ਬੀ. ਆਈ. ਨੇ ਜਾਲ ਵਿਛਾ ਕੇ ਸੁਪਰਡੈਂਟ ਨੂੰ 1.30 ਲੱਖ ਰੁਪਏ ਦੀ ਰਿਸ਼ਵਤ ਮੰਗਦੇ ਅਤੇ ਮਨਜ਼ੂਰ ਕਰਦੇ ਰੰਗੇ ਹੱਥੀਂ ਫੜ ਲਿਆ।

ਇਹ ਵੀ ਪੜ੍ਹੋ : ਕਾਂਗਰਸ ਤੇ ‘ਆਪ’ ਇੱਕੋ ਹੀ ਸਿੱਕੇ ਦੇ ਦੋ ਪਹਿਲੂ : ਪ੍ਰਕਾਸ਼ ਸਿੰਘ ਬਾਦਲ

ਇਸ ਤੋਂ ਬਾਅਦ ਵਧੀਕ ਕਮਿਸ਼ਨਰ ਕਸਟਮ ਕਮਿਸ਼ਨਰੇਟ, ਲੁਧਿਆਣਾ ਦੀ ਭੂਮਿਕਾ ਕਥਿਤ ਰੂਪ ਨਾਲ ਰਿਸ਼ਵਤ ਕੇਸ ’ਚ ਆਈ ਅਤੇ ਉਹ ਵੀ ਫੜੀ ਗਈ। ਸੀ. ਬੀ. ਆਈ. ਨੇ ਲੁਧਿਆਣਾ, ਹੁਸ਼ਿਆਰਪੁਰ, ਚੰਡੀਗੜ੍ਹ ਸਮੇਤ ਦੋਵੇਂ ਮੁਲਜ਼ਮਾਂ ਦੇ ਕੰਪਲੈਕਸਾਂ ਦੀ ਤਲਾਸ਼ੀ ਲਈ, ਜਿਸ ਵਿਚ ਵਧੀਕ ਕਮਿਸ਼ਨਰ ਦੇ ਕੰਪਲੈਕਸ ਤੋਂ 59.40 ਲੱਖ ਰੁਪਏ (ਲਗਭਗ) ਨਕਦੀ ਅਤੇ ਕੁਝ ਦਸਤਾਵੇਜ਼ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਸੁਪਰਡੈਂਟ ਦੇ ਕੰਪਲੈਕਸ ਤੋਂ 2.60 ਲੱਖ ਰੁਪਏ (ਲਗਭਗ) ਦੀ ਨਕਦ ਰਾਸ਼ੀ ਅਤੇ ਕੁਝ ਦਸਤਾਵੇਜ਼ਾਂ ਦੀ ਵਸੂਲੀ ਕੀਤੀ ਗਈ। ਹਾਲ ਦੀ ਘੜੀ ਦੋਵੇਂ ਮੁਲਜ਼ਮਾਂ ਨੂੰ ਅੱਜ ਵਿਸ਼ੇਸ਼ ਜੱਜ, ਸੀ. ਬੀ. ਆਈ., ਮੋਹਾਲੀ (ਪੰਜਾਬ) ਦੀ ਅਦਾਲਤ ’ਚ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ : ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਪਰਗਟ ਸਿੰਘ ਦਾ ਵੱਡਾ ਬਿਆਨ, ਨਵਜੋਤ ਸਿੱਧੂ ਨੇ ਆਖੀ ਇਹ ਗੱਲ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ  


Anuradha

Content Editor

Related News