ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੀ ਮਾਰਨ ਦੇ ਮਾਮਲੇ ’ਚ ਕੇ.ਪੀ ਇੰਟਰਨੈਸ਼ਨਲ ਦੇ ਮਾਲਕ ਸਣੇ 4 ਖਿਲਾਫ ਕੇਸ ਦਰਜ

Sunday, Jul 21, 2024 - 05:39 AM (IST)

ਜਲੰਧਰ (ਮਹੇਸ਼)- ਚਰਨਜੀਤ ਪੁੱਤਰ ਰਾਜਾ ਸਿੰਘ ਵਾਸੀ ਮਕਾਨ ਨੰ.- ਯੂ. ਐੱਸ. /65 ਉੱਤਮ ਨਗਰ ਬਸਤੀ ਸ਼ੇਖ ਜਲੰਧਰ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਦੇ ਮਾਮਲੇ ’ਚ ਪੁਲਸ ਨੇ ਕੇ. ਪੀ. ਇੰਟਰਨੈਸ਼ਨਲ ਮੋਹਾਲੀ ਦੇ ਮਾਲਕ ਸਮੇਤ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਦਰ ਦੇ ਮੁਖੀ ਬਲਜਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਕੀਤੀ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਨਾਮਜ਼ਦ ਕੀਤੇ ਗਏ ਮੁਲਜ਼ਮਾਂ ’ਚ ਮਨਦੀਪ ਸਿੰਘ, ਕੋਮਲ ਤੇ ਅਦਨਾਨ ਮੁਹੰਮਦ ਅਰਫੀਕ ਸ਼ਾਮਲ ਹਨ। ਇਹ ਸਭ ਕੇ. ਪੀ. ਇੰਟਰਨੈਸ਼ਨਲ ਮੋਹਾਲੀ ਲਈ ਕੰਮ ਕਰਦੇ ਹਨ। ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਚਰਨਜੀਤ ਦੇ ਪਿਤਾ ਰਾਜਾ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸ ਦੇ ਲੜਕੇ ਨੂੰ ਦੁਬਈ ਭੇਜਣ ਦਾ ਝਾਂਸਾ ਦਿੱਤਾ ਪਰ ਉਹ ਉਸ ਨੂੰ ਦੁਬਈ ਨਾ ਭੇਜ ਕੇ ਗੁੰਮਰਾਹ ਕਰਦੇ ਰਹੇ।

ਇਹ ਵੀ ਪੜ੍ਹੋ- IPL 2025: ਮੁੰਬਈ ਇੰਡੀਅਨਜ਼ ਨੂੰ ਲੱਗਣ ਵਾਲਾ ਹੈ ਵੱਡਾ ਝਟਕਾ!, ਇਹ 3 ਦਿੱਗਜ ਖਿਡਾਰੀ ਛੱਡ ਸਕਦੇ ਹਨ ਟੀਮ

12 ਅਪ੍ਰੈਲ 2023 ਨੂੰ ਉਸ ਨੂੰ ਕਿਹਾ ਗਿਆ ਕਿ ਉਨ੍ਹਾਂ ਦੀ ਦਿੱਲੀ ਤੋਂ ਦੁਬਈ ਦੀ ਟਿਕਟ ਬੁੱਕ ਹੋ ਗਈ ਹੈ। ਰਾਜਾ ਸਿੰਘ ਨੇ ਕਿਹਾ ਕਿ ਉਹ ਆਪਣੇ ਲੜਕੇ ਚਰਨਜੀਤ ਨਾਲ ਦਿੱਲੀ ਚਲਾ ਗਿਆ। ਉਥੇ ਜਾ ਕੇ ਉਹ ਕੋਮਲ ਮੈਡਮ ਦੇ ਫ਼ੋਨ ਦੀ ਉਡੀਕ ਕਰਦਾ ਰਿਹਾ। ਉਨ੍ਹਾਂ ਨੇ ਉਨ੍ਹਾਂ ਨੂੰ ਫੋਨ 'ਤੇ ਦੱਸਿਆ ਕਿ ਉਨ੍ਹਾਂ ਦੀ ਟਿਕਟ ਐਕਸਟੈਂਡ ਹੋ ਗਈ ਹੈ। ਉਹ ਵਾਪਸ ਆ ਜਾਣ। ਉਹ ਘਰ ਆ ਗਏ। ਇਸ ਤੋਂ ਬਾਅਦ ਵੀ ਉਹ ਆਪਣੇ ਲੜਕੇ ਨੂੰ ਦੁਬਈ ਭੇਜਣ ਲਈ ਕੰਪਨੀ ਨਾਲ ਲਗਾਤਾਰ ਸੰਪਰਕ ਕਰਦਾ ਰਿਹਾ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ।

ਮੈਨੇਜਰ ਮਨਦੀਪ ਨਾਲ ਗੱਲ ਕੀਤੀ ਤਾਂ ਉਹ ਵੀ ਟਾਲ-ਮਟੋਲ ਕਰਦਾ ਰਿਹਾ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਲੋਕ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਪੈਸੇ ਵਾਪਸ ਕਰਨ ਲਈ ਕਿਹਾ, ਜੋ ਉਨ੍ਹਾਂ ਨੇ ਨਹੀਂ ਦਿੱਤੇ। ਉਨ੍ਹਾਂ ਪੁਲਸ ਦੇ ਉੱਚ ਪ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਮਜਬੂਰ ਹੋਣਾ ਪਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Inder Prajapati

Content Editor

Related News