ਸਲਾਰੀਆ ਦੀ ਟਿਕਟ ਕੱਟਣ ਦਾ ਪ੍ਰਚਾਰ ਕਰਨ ''ਤੇ ਦਰਜ ਹੋਇਆ ਮਾਮਲਾ

Sunday, Oct 08, 2017 - 07:18 AM (IST)

ਸਲਾਰੀਆ ਦੀ ਟਿਕਟ ਕੱਟਣ ਦਾ ਪ੍ਰਚਾਰ ਕਰਨ ''ਤੇ ਦਰਜ ਹੋਇਆ ਮਾਮਲਾ

ਜਲੰਧਰ (ਪਾਹਵਾ) - ਗੁਰਦਾਸਪੁਰ ਲੋਕ ਸਭਾ ਸੀਟ 'ਤੇ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਸਵਰਨ ਸਲਾਰੀਆ ਦੀ ਟਿਕਟ ਕੱਟੇ ਜਾਣ ਦੇ ਬਾਰੇ ਸੋਸ਼ਲ ਮੀਡੀਆ 'ਤੇ ਗਲਤ ਪ੍ਰਚਾਰ ਕਰਨ ਦੇ ਮਾਮਲੇ ਵਿਚ ਅੱਜ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਸਾਬਕਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੀ ਸ਼ਿਕਾਇਤ 'ਤੇ ਇਹ ਮਾਮਲਾ ਅਣਪਛਾਤੇ ਲੋਕਾਂ ਖਿਲਾਫ ਦਰਜ ਕੀਤਾ ਗਿਆ ਸੀ। ਕਾਲੀਆ ਨੇ ਸ਼ਿਕਾਇਤ ਕੀਤੀ ਸੀ ਕਿ ਸਲਾਰੀਆ ਦੀ ਸਾਖ ਨੂੰ ਖਰਾਬ ਕਰਨ ਲਈ ਇਸ ਤਰ੍ਹਾਂ ਦੇ ਸੰਦੇਸ਼ ਫੈਲਾਏ ਗਏ ਕਿ ਚੋਣ ਕਮਿਸ਼ਨ ਨੂੰ ਨਾਮਜ਼ਦਗੀ ਭਰੇ ਜਾਣ ਦੌਰਾਨ ਸਲਾਰੀਆ ਨੇ ਚਲ ਰਹੇ ਜਬਰ-ਜ਼ਨਾਹ ਕੇਸ ਬਾਰੇ ਜਾਣਕਾਰੀ ਲੁਕੋਈ ਹੈ। ਨਾਮਜ਼ਦਗੀ ਵਿਚ ਜਾਣਕਾਰੀ ਨਾ ਦਿੱਤੇ ਜਾਣ ਕਾਰਨ ਸਲਾਰੀਆ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ। ਕਾਲੀਆ ਨੇ ਕਿਹਾ ਕਿ ਇਹ ਝੂਠੀ ਖਬਰ ਸਲਾਰੀਆ ਬਾਰੇ ਗਲਤ ਪ੍ਰਚਾਰ ਲਈ ਫੈਲਾਈ ਗਈ ਤਾਂ ਜੋ ਵਿਰੋਧੀ ਪਾਰਟੀਆਂ ਨੂੰ ਫਾਇਦਾ ਮਿਲ ਸਕੇ। ਕਾਲੀਆ ਦੀ ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਆਈ. ਟੀ. ਐਕਟ 2000, 66 ਅਤੇ 66 ਡੀ ਤੇ ਆਈ. ਪੀ. ਸੀ. ਦੀ ਧਾਰਾ 465, 469,471,500,171 ਜੀ, 120 ਬੀ ਦੇ ਤਹਿਤ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News