ਮਾਮਲਾ ਲਾਪਤਾ ਹੋਏ ਬੱਚਿਆਂ ਦਾ, ਲੋਕਾਂ ਨੇ ਜੀ. ਟੀ. ਰੋਡ 'ਤੇ ਦਿੱਤਾ ਧਰਨਾ

01/22/2018 2:18:12 PM

ਸ੍ਰੀ ਮੁਕਤਸਰ ਸਾਹਿਬ (ਕੁਲਭੂਸ਼ਨ, ਤਰਸੇਮ ਢੁੱਡੀ) - ਪਿੰਡ ਖੁਰਾਈ ਵਾਲਾ 'ਚ ਬੀਤੀ 7 ਜਨਵਰੀ ਅਤੇ 20 ਜਨਵਰੀ ਨੂੰ ਲਾਪਤਾ ਹੋਏ 2 ਸਕੂਲੀ ਵਿਦਿਆਰਥੀਆਂ ਦੇ ਅਜੇ ਤੱਕ ਨਾ ਮਿਲਣ 'ਤੇ ਰੋਸ ਵੱਜੋਂ ਪਰਿਵਾਰਕ ਮੈਂਬਰਾਂ ਵਲੋਂ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਧਰਨਾ ਦਿਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਧਰਨਾ ਲਾਪਤਾ ਬੱਚਿਆਂ ਦੇ ਪਰਿਵਾਰਾਂ ਵਲੋਂ ਪਿੰਡ ਖੁਰਾਈ ਵਾਲਾ ਅਤੇ ਪਿੰਡ ਔਲਖ ਦੇ ਜੀ. ਟੀ. ਰੋਡ 'ਤੇ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ। ਲੋਕਾਂ ਨੇ ਪੁਲਸ ਪ੍ਰਸ਼ਾਸਨ, ਡੀ. ਸੀ ਮੁਕਤਸਰ ਸਾਹਿਬ, ਹੋਰ ਉੱਚ ਅਧਿਕਾਰੀਆਂ ਖਿਲਾਫ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। 

PunjabKesari

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਬੰਧਤ ਪੁਲਸ ਚੌਕੀ ਦੇ ਐੱਸ. ਐੱਚ. ਓ. ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਕਰਾਈਵਾਲਾ ਤੋਂ ਫਿਰ 7ਵੀ ਸ਼੍ਰੇਣੀ ਦੇ ਵਿਦਿਆਰਥੀ ਸੁਰਿੰਦਰ ਸਿੰਘ ਨੂੰ ਲਗਭਗ ਦੋ ਹਫਤੇ ਪਹਿਲਾਂ ਅਗਵਾ ਕੀਤਾ ਗਿਆ ਸੀ। ਉਸ ਦੇ ਅਗਵਾਕਾਰਾਂ ਨੂੰ ਪੁਲਸ ਨੇ ਗਿਰਫਤਾਰ ਕਰ ਲਿਆ ਅਤੇ ਉਸ ਨੇ ਮੰਨਿਆ ਸੀ ਕਿ ਉਸ ਨੇ ਬੱਚੇ ਨੂੰ ਨਹਿਰ ਵਿਚ ਸੁੱਟ ਦਿੱਤਾ ਪਰ ਭਾਲ ਦੌਰਾਨ ਅਜੇ ਤਕ ਉਹ ਬੱਚਾ ਪੁਲਸ ਨੂੰ ਨਹੀਂ ਮਿਲਿਆ ਅਤੇ ਇਕ ਹੋਰ ਬੱਚਾ ਪਿੰਡ ਤੋ ਲਾਪਤਾ ਹੋ ਗਿਆ।ਜਿਸ ਦਾ ਅੱਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ।

 


Related News