25 ਸਾਲਾ ਵਿਆਹੁਤਾ ਔਰਤ ਸ਼ੱਕੀ ਹਾਲਾਤ ’ਚ ਲਾਪਤਾ

Wednesday, Jun 26, 2024 - 11:56 AM (IST)

25 ਸਾਲਾ ਵਿਆਹੁਤਾ ਔਰਤ ਸ਼ੱਕੀ ਹਾਲਾਤ ’ਚ ਲਾਪਤਾ

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੀ ਪੁਲਸ ਨੇ 25 ਸਾਲਾ ਔਰਤ ਦੇ ਸ਼ੱਕੀ ਹਾਲਾਤ ’ਚ ਲਾਪਤਾ ਹੋਣ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜੈਦੀਪ ਜਾਖੜ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤ ਕਰਤਾ ਧਰਮਿੰਦਰ ਪੁੱਤਰ ਪ੍ਰੇਮ ਨਾਥ ਵਾਸੀ ਨਿਊ ਸੁਭਾਸ਼ ਨਗਰ, ਜੋਧੇਵਾਲ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਧੀ ਰੀਆ ਗੁਪਤਾ ਦਾ ਵਿਆਹ ਸ਼ਿਵਮ ਗੁਪਤਾ ਨਾਲ ਹੋਇਆ ਸੀ। ਉਸ ਦੇ ਜਵਾਈ ਸ਼ਿਵਮ ਗੁਪਤਾ ਨੇ 21 ਜੂਨ ਨੂੰ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਰੀਆ ਗੁਪਤਾ ਘਰੋਂ ਬਿਨਾਂ ਦੱਸੇ ਕਿਸੇ ਚਲੀ ਗਈ ਹੈ।

ਇਸ ਤੋਂ ਬਾਅਦ ਉਹ ਉਸ ਦੀ ਕਾਫੀ ਦੇਰ ਤੱਕ ਭਾਲ ਕਰਦਾ ਰਿਹਾ ਪਰ ਰੀਆ ਗੁਪਤਾ ਨਹੀਂ ਮਿਲੀ। ਥਾਣਾ ਮੁਖੀ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੀ ਧੀ ਨੂੰ ਕਿਸੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਕਿਤੇ ਲੁਕੋ ਕੇ ਰੱਖਿਆ ਹੋਇਆ ਹੈ। ਇਸ ਤੋਂ ਬਾਅਦ ਪੁਲਸ ਨੇ ਮਾਮਲੇ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਲਾਪਤਾ ਹੋਣ ਦਾ ਕੇਸ ਦਰਜ ਕੀਤਾ ਹੈ।


author

Babita

Content Editor

Related News