ਇਤਿਹਾਸਕ ਮੁਗਲ ਰੋਡ ''ਤੇ ਹੋਈ ਭਾਰੀ ਬਰਫ਼ਬਾਰੀ, ਬਰਫ਼ ਦੀ ਚਿੱਟੀ ਚਾਦਰ ਨਾਲ ਢਕਿਆ ਇਲਾਕਾ

Saturday, Jun 22, 2024 - 01:25 PM (IST)

ਇਤਿਹਾਸਕ ਮੁਗਲ ਰੋਡ ''ਤੇ ਹੋਈ ਭਾਰੀ ਬਰਫ਼ਬਾਰੀ, ਬਰਫ਼ ਦੀ ਚਿੱਟੀ ਚਾਦਰ ਨਾਲ ਢਕਿਆ ਇਲਾਕਾ

ਪੁੰਛ (ਧਨੁਜ) - ਮੌਜੂਦਾ ਸਮੇਂ ਵਿਚ ਜਿੱਥੇ ਪੂਰਾ ਦੇਸ਼ ਭਿਆਨਕ ਦੀ ਗਰਮੀ ਨਾਲ ਜੂਝ ਰਿਹਾ ਹੈ, ਉਥੇ ਹੀ ਵੱਡੀ ਗਿਣਤੀ ਵਿਚ ਲੋਕ ਗਰਮੀ ਦਾ ਸ਼ਿਕਾਰ ਹੋ ਰਹੇ ਹਨ। ਅਜਿਹੇ ’ਚ ਜੂਨ ਮਹੀਨੇ ’ਚ ਸ਼ੁੱਕਰਵਾਰ ਨੂੰ ਪੁੰਛ ਜ਼ਿਲ੍ਹੇ ਦੇ ਇਤਿਹਾਸਕ ਮੁਗਲ ਰੋਡ ’ਤੇ ਹੋਈ ਤਾਜ਼ਾ ਬਰਫਬਾਰੀ ਨੇ ਪੂਰੇ ਇਲਾਕੇ ਨੂੰ ਠੰਢ ਦੀ ਲਪੇਟ ’ਚ ਲੈ ਲਿਆ। ਇਸ ਮੌਕੇ ਇਸ ਰਸਤੇ ਤੋਂ ਆਉਣ-ਜਾਣ ਵਾਲੇ ਲੋਕਾਂ ਅਤੇ ਸੈਲਾਨੀਆਂ ਨੇ ਆਪਣੇ ਵਾਹਨ ਰੋਕ ਕੇ ਬਰਫਬਾਰੀ ਦਾ ਆਨੰਦ ਮਾਣਿਆ ਅਤੇ ਯਾਦਗਾਰੀ ਪਲਾਂ ਨੂੰ ਕੈਮਰੇ ’ਚ ਕੈਦ ਕੀਤਾ।

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

PunjabKesari

ਦੱਸ ਦੇਈਏ ਕਿ ਪੁੰਛ-ਰਾਜੌਰੀ ਜ਼ਿਲ੍ਹੇ ਨੂੰ ਕਸ਼ਮੀਰ ਵਾਦੀ ਨਾਲ ਜੋੜਨ ਵਾਲੀ ਇਤਿਹਾਸਕ ਮੁਗਲ ਰੋਡ ’ਤੇ ਵੀਰਵਾਰ ਦੇਰ ਰਾਤ ਇਕ ਵਾਰ ਫਿਰ ਤੋਂ ਤਾਜ਼ਾ ਬਰਫ਼ਬਾਰੀ ਸ਼ੁਰੂ ਹੋ ਗਈ, ਜਿਸ ਕਾਰਨ ਸਾਰਾ ਇਲਾਕਾ ਬਰਫ਼ ਦੀ ਸਫ਼ੈਦ ਚਾਦਰ ਨਾਲ ਢਕਿਆ ਗਿਆ। ਲੋਕਾਂ ਨੇ ਬਰਫਬਾਰੀ ਦਾ ਖੂਬ ਆਨੰਦ ਲਿਆ, ਜਦਕਿ ਪਹਾੜਾਂ ਦੇ ਨਾਲ-ਨਾਲ ਮੁੱਖ ਮਾਰਗ ’ਤੇ ਵੀ ਕਈ ਇੰਚ ਚਿੱਟੀ ਬਰਫ ਫੈਲ ਗਈ, ਜਿਸ ਕਾਰਨ ਮੁਗਲ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋਈ। ਬਰਫ਼ ਦੀ ਸਫ਼ੈਦ ਚਾਦਰ ਵਾਲੇ ਇਸ ਖੂਬਸੂਰਤ ਨਜ਼ਾਰੇ ਨੇ ਉੱਥੇ ਆਉਣ-ਜਾਣ ਵਾਲੇ ਲੋਕਾਂ ਨੂੰ ਆਕਰਸ਼ਿਤ ਕਰ ਦਿੱਤਾ।

ਇਹ ਵੀ ਪੜ੍ਹੋ - ਇੰਦੌਰ ਏਅਰਪੋਰਟ ਨੂੰ ਇਕ ਹਫ਼ਤੇ 'ਚ ਦੂਜੀ ਵਾਰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪਈਆਂ ਭਾਜੜਾਂ

PunjabKesari

ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਤੋਂ ਕਸ਼ਮੀਰ ਘਾਟੀ ਵੱਲ ਜਾ ਰਹੇ ਕੁਝ ਯਾਤਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦਾ ਨਜ਼ਾਰਾ ਸੱਚਮੁੱਚ ਕੁਦਰਤ ਦਾ ਕ੍ਰਿਸ਼ਮਾ ਹੈ। ਜਿੱਥੇ ਪੂਰਾ ਦੇਸ਼ ਹੀਟ ਵੇਵ ਨਾਲ ਜੂਝ ਰਿਹਾ ਹੈ, ਉੱਥੇ ਹੀ ਇੱਥੇ ਬਰਫਬਾਰੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁੰਛ ਰਾਜੌਰੀ 'ਚ ਬਹੁਤ ਗਰਮੀ ਹੈ ਅਤੇ ਗਰਮੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮੁਗਲ ਰੋਡ 'ਤੇ ਤਾਜ਼ਾ ਬਰਫਬਾਰੀ ਇਸ ਨੂੰ ਸਵਰਗ ਵਰਗਾ ਮਹਿਸੂਸ ਕਰਵਾਉਂਦੀ ਹੈ।

ਇਹ ਵੀ ਪੜ੍ਹੋ - ਰਾਤ ਨੂੰ ਮਿਲ ਗਿਆ ਸੀ ਪੇਪਰ, ਫੁੱਫੜ ਨੇ ਕਰਵਾਈ ਸੈਟਿੰਗ, NEET ਪੇਪਰ ਲੀਕ ਮਾਮਲੇ 'ਚ ਵਿਦਿਆਰਥੀ ਦਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News