ਚੀਨ ''ਚ ਮੋਹਲੇਧਾਰ ਮੀਂਹ ਕਾਰਨ ਚਾਰ ਲੋਕਾਂ ਦੀ ਮੌਤ, ਇਕ ਲਾਪਤਾ
Monday, Jun 24, 2024 - 06:30 PM (IST)

ਕਾਂਗਸ਼ਾਹ (ਵਾਰਤਾ)- ਚੀਨ ਦੇ ਮੱਧਵਰਤੀ ਸੂਬੇ ਹੁਨਾਨ ਦੀ ਯੁਆਨਲਿੰਗ ਕਾਉਂਟੀ ਵਿਚ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਕ ਵਿਅਕਤੀ ਲਾਪਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਉਂਟੀ ਐਮਰਜੈਂਸੀ ਪ੍ਰਬੰਧਨ ਵਿਭਾਗ ਦੇ ਅਨੁਸਾਰ, ਯੂਆਨਲਿੰਗ ਕਾਉਂਟੀ ਦੇ ਵੁਕਿਆਂਗਸ਼ੀ ਕਸਬੇ ਵਿਚ ਸ਼ਨੀਵਾਰ ਸਵੇਰੇ 2 ਵਜੇ ਤੋਂ ਸਵੇਰੇ 8 ਵਜੇ ਤੱਕ ਰਿਕਾਰਡ 337.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਪਹਾੜੀ ਇਲਾਕਿਆਂ 'ਚ ਮੋਹਲੇਧਾਰ ਮੀਂਹ ਦੇ ਨਾਲ-ਨਾਲ ਸ਼ਹਿਰ 'ਚ ਵੀ ਪਾਣੀ ਭਰ ਗਿਆ। ਕਾਉਂਟੀ ਨੇ ਐਮਰਜੈਂਸੀ ਪ੍ਰਤੀਕਿਰਿਆ ਸੇਵਾਵਾਂ ਨੂੰ ਸਰਗਰਮ ਕਰ ਦਿੱਤਾ ਹੈ ਅਤੇ ਜ਼ਰੂਰੀ ਸਪਲਾਈਆਂ ਨੂੰ ਸੁਰੱਖਿਅਤ ਕਰਨ ਅਤੇ ਬਿਜਲੀ, ਦੂਰਸੰਚਾਰ ਅਤੇ ਆਵਾਜਾਈ ਸੇਵਾਵਾਂ ਨੂੰ ਬਹਾਲ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ।
ਮੋਹਲੇਧਾਰ ਮੀਂਹ ਕਾਰਨ ਹੁਨਾਨ 'ਚ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਤਬਾਹੀ ਮਚ ਗਈ। ਐਤਵਾਰ ਨੂੰ ਹੁਆਈਹੁਆ ਸ਼ਹਿਰ ਦੇ ਸ਼ਿਨਹੁਆਂਗ ਡੋਂਗ ਆਟੋਨੋਮਸ ਕਾਉਂਟੀ 'ਚ ਜ਼ਮੀਨ ਖਿਸਕਣ ਤੋਂ ਬਾਅਦ 8 ਲੋਕਾਂ ਦੀ ਮੌਤ ਹੋ ਗਈ। ਸੂਬੇ ਦੇ ਹੜ੍ਹ ਕੰਟਰੋਲ ਅਤੇ ਸੋਕਾ ਰਾਹਤ ਹੈੱਡ ਕੁਆਰਟਰ ਨੇ ਸੋਮਵਾਰ ਦੁਪਹਿਰ ਹੜ੍ਹ ਲਈ ਐਮਰਜੈਂਸੀ ਪ੍ਰਤੀਕਿਰਿਆ ਨੂੰ ਲੈਵਲ ਚਾਰ ਤੋਂ ਤਿੰਨ ਤੱਕ ਵਧਾ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e