ਬੁਢਲਾਡਾ ਹਲਕੇ ਦੇ ਪਿੰਡ ਅਹਿਮਦਪੁਰ ਦੇ ਲੋਕਾਂ ਵੱਲੋਂ ਵੋਟਾਂ ਦਾ ਬਾਈਕਾਟ, ਦਿੱਤਾ ਧਰਨਾ, 11 ਵਜੇ ਤੱਕ 2.22 ਫੀਸਦੀ ਵੋਟਾਂ

06/01/2024 11:40:22 AM

ਬੁਢਲਾਡਾ (ਬਾਂਸਲ)- ਲੋਕ ਸਭਾ ਹਲਕਾ ਬਠਿੰਡਾ ਅਧੀਨ ਬੁਢਲਾਡਾ ਹਲਕੇ ਦੇ ਪਿੰਡ ਅਹਿਮਦਪੁਰ ਵਿਖੇ ਦੋਹਰੇ ਕਤਲ ਕਾਂਡ ਮਾਮਲੇ 'ਚ ਪਿੰਡ ਦੇ ਲੋਕਾਂ ਵੱਲੋਂ ਵੋਟਾਂ ਦਾ ਬਾਈਕਾਟ ਕਰਦਿਆਂ ਪੋਲਿੰਗ ਕੇਂਦਰਾਂ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਜਿਸ ਕਾਰਨ ਪਿੰਡ ਚ ਬਣੇ 4 ਬੂਥ ਕੇਂਦਰਾਂ ਤੇ 11 ਵਜੇ ਤੱਕ 2.22 ਪ੍ਰਤੀਸ਼ਤ ਹੀ ਵੋਟਾਂ ਪੋਲ ਹੋਈਆਂ। ਉਪਰੋਕਤ ਪਿੰਡ ਵਿੱਚ ਲੋਕਾਂ ਨੂੰ ਸ਼ਾਂਤ ਕਰਨ ਲਈ ਸਹਾਇਕ ਰਿਟਰਨਿੰਗ ਅਫਸਰ ਐੱਸ.ਡੀ.ਐੱਮ. ਬੁਢਲਾਡਾ ਗਗਨਦੀਪ ਸਿੰਘ ਅਤੇ ਡੀ.ਐੱਸ.ਪੀ. ਮਨਜੀਤ ਸਿੰਘ ਔਲਖ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨੂੰ ਸ਼ਾਂਤ ਕਰਦਿਆਂ ਵੋਟ ਪਾਉਣ ਜਾ ਰਹੇ ਵੋਟਾਂ ਨੂੰ ਬੂਥ ਤੱਕ ਪਹੁੰਚਾਇਆ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ 9 ਵਜੇ ਤੱਕ 7.22 ਫੀਸਦੀ ਹੋਈ ਵੋਟਿੰਗ, ਵੱਡੀ ਗਿਣਤੀ 'ਚ ਲਾਈਨਾਂ 'ਚ ਖੜ੍ਹੇ ਨਜ਼ਰ ਆਏ ਲੋਕ

 ਵਰਣਨਯੋਗ ਹੈ ਕਿ 10 ਜਨਵਰੀ 2024 ਦੀ ਰਾਤ ਨੂੰ ਪਿੰਡ ਦੇ ਬਜ਼ੁਰਗ ਜੰਗੀਰ ਸਿੰਘ ਅਤੇ ਰਣਜੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਕਾਤਲ ਹੁਣ ਤੱਕ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ। ਪਿੰਡ ਦੇ ਲੋਕਾਂ ਨੇ ਇਨਸਾਫ ਦੀ ਮੰਗ ਕਰਦਿਆਂ ਵੋਟਾਂ ਦਾ ਬਾਈਕਾਟ ਕੀਤਾ। 

ਇਹ ਵੀ ਪੜ੍ਹੋ- ਗੁਰਦਾਸਪੁਰ ਹਲਕੇ ਅੰਦਰ 26 ਉਮੀਦਵਾਰ ਚੋਣ ਮੈਦਾਨ 'ਚ, 16 ਲੱਖ ਤੋਂ ਵੱਧ ਵੋਟਰ ਕਰਨਗੇ ਕਿਸਮਤ ਦਾ ਫੈਸਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News