ਆਪ’ ਉਮੀਦਵਾਰ ਜੀ. ਪੀ. ਸਿੰਘ ਦੇ ਹੱਕ ’ਚ ਵਿਧਾਇਕ ਦਿਆਲਪੁਰਾ ਤੇ ਖੀਰਨੀਆਂ ਨੇ ਕੱਢਿਆ ਰੋਡ ਸ਼ੋਅ

05/30/2024 2:27:00 PM

ਮਾਛੀਵਾੜਾ ਸਾਹਿਬ (ਟੱਕਰ) : ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ‘ਆਪ’ ਉਮੀਦਵਾਰ ਜੀ. ਪੀ. ਸਿੰਘ ਦੇ ਹੱਕ 'ਚ ਹਲਕਾ ਸਮਰਾਲਾ 'ਚ ਰੋਡ ਸ਼ੋਅ ਕੱਢਿਆ ਗਿਆ, ਜਿਸ ਦੀ ਅਗਵਾਈ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵਲੋਂ ਕੀਤੀ ਜਾ ਰਹੀ ਸੀ। ਅੱਤ ਦੀ ਗਰਮੀ ਵਿਚ ਅੱਜ ਸੈਂਕੜੇ ਹੀ ਵਾਹਨਾਂ 'ਚ ਹਜ਼ਾਰਾਂ ‘ਆਪ’ ਸਮਰਥਕਾਂ ਨੇ ਰੋਡ ਸ਼ੋਅ ਵਿਚ ਸ਼ਮੂਲੀਅਤ ਕੀਤੀ ਅਤੇ ਉਮੀਦਵਾਰ ਜੀ. ਪੀ. ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਅੱਜ ਦੇ ਰੋਡ ਸ਼ੋਅ ਵਿਚ ‘ਆਪ’ ਸਮਰਥਕਾਂ ਦਾ ਉਮੜਿਆ ਸੈਲਾਬ ਅਤੇ ਥਾਂ-ਥਾਂ ’ਤੇ ਕੀਤੇ ਜਾ ਰਹੇ ਭਰਵੇਂ ਸਵਾਗਤ ਨੇ ਉਮੀਦਵਾਰ ਜੀ. ਪੀ. ਸਿੰਘ ਦੀ ਜਿੱਤ ’ਤੇ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਰੋਡ ਸ਼ੋਅ ਵਿਚ 5 ਕਿਲੋਮੀਟਰ ਲੰਬੇ ਕਾਫ਼ਲੇ ਨੇ ਵਿਰੋਧੀਆਂ ਨੂੰ ਦੱਸ ਦਿੱਤਾ ਹੈ ਕਿ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ।

ਇਸ ਮੌਕੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਬੇਹੱਦ ਖੁਸ਼ ਹਨ ਅਤੇ ਲੋਕ 13-0 ਵਾਲਾ ਨਾਅਰਾ ਸੱਚ ਕਰਕੇ ਦਿਖਾਉਣਗੇ ਅਤੇ ਸਾਰੀਆਂ ਸੀਟਾਂ ਪਾਰਟੀ ਸ਼ਾਨ ਨਾਲ ਜਿੱਤੇਗੀ। ਇਸ ਮੌਕੇ ‘ਆਪ’ ਆਗੂ ਮੋਹਿਤ ਕੁੰਦਰਾ, ਸੁਖਵਿੰਦਰ ਸਿੰਘ ਗਿੱਲ, ਜਗਮੀਤ ਸਿੰਘ ਮੱਕੜ, ਪ੍ਰਵੀਨ ਮੱਕੜ, ਕਾਲੋਨਾਈਜ਼ਰ ਭੁਪਿੰਦਰ ਸਿੰਘ, ਪ੍ਰਿੰਸ ਮਿੱਠੇਵਾਲ, ਇੰਦਰਜੀਤ ਅਰੋੜਾ ਆਦਿ ਵੀ ਮੌਜੂਦ ਸਨ।


Babita

Content Editor

Related News