ਨੌਜਵਾਨ ਲਾਪਤਾ, ਨਹਿਰ ਦੀ ਪਟੜੀ ਤੋਂ ਮਿਲਿਆ ਮੋਟਰਸਾਈਕਲ
Tuesday, Jun 11, 2024 - 01:33 PM (IST)
ਪਟਿਆਲਾ (ਰਾਜੇਸ਼ ਪੰਜੌਲਾ) : ਪਿੰਡ ਪਹਾੜਪੁਰ ਦਾ ਨੌਜਵਾਨ ਲਾਪਤਾ ਹੋ ਗਿਆ, ਜਿਸਦਾ ਮੋਟਰਸਾਈਕਲ ਅਤੇ ਉਸ ਦੀਆਂ ਚੱਪਲਾਂ ਭਾਖੜਾਂ ਨਹਿਰ ਦੀ ਪੱਟੜੀ ਤੋਂ ਮਿਲੀਆਂ ਹਨ। ਥਾਣਾ ਸਦਰ ਵਿਖੇ ਦਰਜ ਕਰਵਾਈ ਰਿਪੋਰਟ ’ਚ ਸਤਨਾਮ ਸਿੰਘ (24) ਪੁੱਤਰ ਰਾਮ ਚੰਦ ਵਾਸੀ ਪਿੰਡ ਪਹਾੜਪੁਰ ਨੇ ਦੱਸਿਆ ਕਿ ਉਸਦਾ ਭਤੀਜਾ ਸਤਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਪਹਾੜਪੁਰ 8 ਜੂਨ ਨੂੰ ਸਵੇਰੇ 9 ਵਜੇ ਦੇ ਕਰੀਬ ਮੋਟਰਸਾਈਕਲ ਪੀਬੀ39ਡੀ-4165 ’ਤੇ ਸਵਾਰ ਹੋ ਕੇ ਘਰੋਂ ਆਪਣੇ ਕੰਮ ’ਤੇ ਗਿਆ ਸੀ ਪ੍ਰੰਤੂ ਸ਼ਾਮ ਨੂੰ ਵਾਪਸ ਨਹੀਂ ਆਇਆ।
ਇਸ ਦੌਰਾਨ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕੀਤੀ ਗਈ ਤਾਂ ਉਸ ਦੀਆਂ ਚੱਪਲਾਂ ਅਤੇ ਮੋਟਰਸਾਈਕਲ ਬੰਦ ਪਏ ਟੋਲ ਪਲਾਜ਼ਾ ਦੇ ਸਾਹਮਣੇ ਭਾਖੜਾ ਨਹਿਰ ਦੀ ਪੱਟੜੀ ਤੋਂ ਮਿਲੀਆਂ। ਪਰਿਵਾਰ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਸ਼ਾਇਦ ਸਤਵਿੰਦਰ ਸਿੰਘ ਨੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਉਨ੍ਹਾਂ ਦੇ ਪੁੱਤ ਦਾ ਪਤਾ ਲੱਗਦਾ ਹੈ ਤਾਂ ਤੁਰੰਤ ਸਮਾਣਾ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਜਾਵੇ।