ਆਨਰ ਕਿਲਿੰਗ: ਲਵ ਮੈਰਿਜ ਕਰਵਾਉਣ ਵਾਲੇ ਜੋੜੇ ਦਾ ਕਤਲ, 11 ਲੋਕਾਂ ਖਿਲਾਫ਼ ਮਾਮਲਾ ਦਰਜ

Tuesday, Jun 25, 2024 - 02:32 PM (IST)

ਆਨਰ ਕਿਲਿੰਗ: ਲਵ ਮੈਰਿਜ ਕਰਵਾਉਣ ਵਾਲੇ ਜੋੜੇ ਦਾ ਕਤਲ, 11 ਲੋਕਾਂ ਖਿਲਾਫ਼ ਮਾਮਲਾ ਦਰਜ

ਹਿਸਾਰ- ਹਰਿਆਣਾ ਦੇ ਹਾਂਸੀ ਕਸਬੇ 'ਚ ਲਵ ਮੈਰਿਜ ਕਰਵਾਉਣ ਵਾਲੇ ਨਵੇਂ ਵਿਆਹੇ ਜੋੜੇ ਦੇ ਕਤਲ ਦੇ ਸਿਲਸਿਲੇ 'ਚ 11 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬਡਾਲਾ ਪਿੰਡ ਵਾਸੀ ਤੇਜਵੀਰ (27) ਅਤੇ ਸੁਲਤਾਨਪੁਰ ਪਿੰਡ ਵਾਸੀ ਮੀਨਾ ਸੋਮਵਾਰ ਸਵੇਰੇ ਲਾਲਾ ਹੁਕਮ ਚੰਦ ਜੈਨ ਪਾਰਕ ਵਿਚ ਬੈਠੇ ਹੋਏ ਸਨ, ਤਾਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਝੂਠੀ ਸ਼ਾਨ ਖਾਤਰ ਕੀਤੇ ਗਏ ਕਤਲ (ਆਨਰ ਕਿਲਿੰਗ) ਦੇ ਪਹਿਲੂ ਤੋਂ ਵੀ ਜਾਂਚ ਕਰ ਰਹੀ ਹੈ। 

ਪੁਲਸ ਮੁਤਾਬਕ ਤੇਜਵੀਰ ਦੇ ਪਿਤਾ ਮਹਿਤਾਬ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਹਾਂਸੀ ਸ਼ਹਿਰ ਪੁਲਸ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮੀਨਾ ਦੇ ਪਿਤਾ ਸੁਭਾਸ਼, ਉਸ ਦੇ ਭਰਾ ਸਚਿਨ, ਉਸ ਦੇ ਰਿਸ਼ਤੇਦਾਰ ਮੰਗਤੂ ਅਤੇ ਉਸ ਦੇ ਕੁਝ ਹੋਰ ਰਿਸ਼ਤੇਦਾਰਾਂ ਖਿਲਾਫ਼ ਧਾਰਾ-302 (ਕਤਲ) ਸਮੇਤ IPC ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।


author

Tanu

Content Editor

Related News