ਸੇਖਾ ਰੋਡ ਦੇ ਨਿਵਾਸੀਆਂ ਨੂੰ ਨਹੀਂ ਮਿਲ ਰਹੀ ਪਾਣੀ ਦੀ ਸਪਲਾਈ, ਲੋਕਾਂ ਨੇ ਪ੍ਰਸ਼ਾਸਨ ਨੂੰ ਦਿੱਤਾ ਦੋ ਦਿਨ ਦਾ ਅਲਟੀਮੇਟਮ
Monday, Jun 17, 2024 - 03:23 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਇਸ ਸਮੇਂ ਕੜਾਕੇ ਦੀ ਗਰਮੀ ਪੈ ਰਹੀ ਹੈ, ਕੜਾਕੇ ਦੀ ਗਰਮੀਂ ਵਿਚ ਇਨਸਾਨ ਨੂੰ ਆਪਣਾ ਜੀਵਨ ਬਚਾਉਣ ਲਈ ਪਾਣੀ ਦੀ ਸਭ ਤੋਂ ਵੱਧ ਜ਼ਰੂਰਤ ਪੈਂਦੀ ਹੈ। ਪਾਣੀ ਹੀ ਜੀਵਨ ਹੈ। ਪਰ ਇਸ ਕੜਾਕੇ ਦੀ ਗਰਮੀਂ ਵਿਚ ਸੇਖਾ ਰੋਡ ਦੇ ਨਿਵਾਸੀਆਂ ਨੂੰ ਪ੍ਰਸ਼ਾਸਨ ਪਾਣੀ ਦੀ ਸਪਲਾਈ ਨਹੀਂ ਦੇ ਪਾ ਰਿਹਾ। ਸੇਖਾ ਰੋਡ ਗਲੀ ਨੰ: 5 ਦੇ ਨਿਵਾਸੀ ਇਕ ਪ੍ਰਾਈਵੇਟ ਕਾਲੋਨੀ ਤੋਂ ਟੈਂਕਰ ਭਰ ਕੇ ਮੁਹੱਲੇ ਵਿਚ ਪਾਣੀ ਦੀ ਸਪਲਾਈ ਕਰ ਰਹੇ ਹਨ। ਭੜਕੇ ਹੋਏ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਦੋ ਦਿਨਾਂ ਦੇ ਵਿਚ ਵਿਚ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਰਾਏਕੋਟ ਰੋਡ ਜ਼ਾਮ ਕਰਕੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - WhatsApp 'ਤੇ ਗ਼ਲਤ ਵੀਡੀਓ ਵਾਇਰਲ ਕਰਨਾ ਪਿਆ ਭਾਰੀ! ਪੁਲਸ ਨੇ ਲਿਆ ਐਕਸ਼ਨ
ਸਾਡੇ ਤਾਂ ਦਿੱਲੀ ਵਰਗੇ ਹਾਲ ਹੋ ਗਏ ਹਨ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਜਸਮੇਲ ਸਿੰਘ ਡੇਅਰੀਵਾਲਾ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਕੜਾਕੇ ਦੀ ਗਰਮੀ ਪੈ ਰਹੀ ਹੈ ਅਤੇ ਪਿਛਲੇ ਇੱਕ ਮਹੀਨੇ ਤੋਂ ਹੀ ਸੇਖਾ ਰੋਡ ਗਲੀ ਨੰ: 5 ਵਿਚ ਪਾਣੀ ਨਹੀਂ ਆ ਰਿਹਾ ਹੈ। ਅਸੀਂ ਕਈ ਵਾਰ ਇਸ ਸਬੰਧ ਵਿਚ ਵਾਟਰ ਸਪਲਾਈ ਮਹਿਕਮੇਂ ਦੇ ਐਸ.ਡੀ.ਓ ਨੂੰ ਬੇਨਤੀ ਵੀ ਕਰ ਚੁੱਕੇ ਹਾਂ ਪਰ ਮਾਮਲੇ ਵਿਚ ਕੋਈ ਸੁਧਾਰ ਨਹੀਂ ਹੋਇਆ। ਹੁਣ ਤਾਂ ਉਹ ਸਾਡਾ ਫੋਨ ਵੀ ਨਹੀਂ ਚੁੱਕ ਰਹੇ। ਪਿਛਲੇ ਕਾਫ਼ੀ ਸਮੇਂ ਤੋਂ ਮੁਹੱਲੇ ਦਾ ਟਿਊਬਵੈੱਲ ਵੀ ਪਾਸ ਹੋਇਆ ਪਿਆ ਹੈ, ਜੋ ਕਿ ਨਹੀਂ ਲਗਾਇਆ ਗਿਆ। ਪਾਣੀ ਦੀ ਸਪਲਾਈ ਨਾ ਹੋਣ ਕਾਰਨ ਸੇਖਾ ਰੋਡ ਗਲੀ ਨੰ: 5 ਦੇ ਨਿਵਾਸੀ ਨਰਕ ਭਰੀ ਜ਼ਿੰਦਗੀ ਜਿਉਂ ਰਹੇ ਹਨ। ਹੁਣ ਸਾਡੇ ਵਲੋਂ ਇੱਕ ਪ੍ਰਾਈਵੇਟ ਕਾਲੋਨੀ ਅਭੈ ਓਸਵਾਲ ਵਿਚ ਟੈਂਕਰਾਂ ਰਾਹੀਂ ਪਾਣੀ ਲਿਆ ਕੇ ਮੁਹੱਲੇ ਵਿਚ ਸਪਲਾਈ ਕੀਤੀ ਜਾ ਰਹੀ ਹੈ। ਹੁਣ ਤਾਂ ਅਸੀਂ ਤੰਗ ਆ ਚੁੱਕੇ ਹਾਂ ਸਾਡੇ ਤਾਂ ਦਿੱਲੀ ਵਰਗੇ ਹਾਲਾਤ ਹੋ ਚੁੱਕੇ ਹਨ, ਲੋਕ ਪਾਣੀ ਤੋਂ ਬਿਨ੍ਹਾਂ ਪਿਆਸੇ ਮਰ ਰਹੇ ਹਨ। ਜੇਕਰ ਦੋ ਦਿਨਾਂ ਦੇ ਅੰਦਰ ਅੰਦਰ ਸਾਡੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਰਾਏਕੋਟ ਰੋਡ ਅਣਮਿੱਥੇ ਸਮੇਂ ਲਈ ਜ਼ਾਮ ਕਰਕੇ ਧਰਨਾ ਦੇਵਾਂਗੇ। ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - Punjab Weather: ਦੇਸ਼ ਭਰ 'ਚੋਂ ਸਭ ਤੋਂ ਵੱਧ ਗਰਮ ਰਿਹਾ ਪੰਜਾਬ ਦਾ ਇਹ ਸ਼ਹਿਰ, ਜਾਰੀ ਹੋਇਆ ਅਲਰਟ
ਗਰਮੀਂ ਕਾਰਨ ਸਪਲਾਈ ਵਿਚ ਆਇਆ ਵਿਘਨ
ਜਦੋਂ ਇਸ ਸਬੰਧ ਵਿਚ ਵਾਟਰ ਸਪਲਾਈ ਮਹਿਕਮੇਂ ਦੇ ਜੇ.ਈ. ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਗਰਮੀਂ ਜ਼ਿਆਦਾ ਪੈਣ ਕਾਰਨ ਪਾਣੀ ਦੀ ਡਿਮਾਂਡ ਵੱਧ ਗਈ ਹੈ। ਜਿਸ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਅਸੀਂ ਪਾਣੀ ਦੀ ਸਪਲਾਈ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੇਖਾ ਰੋਡ ’ਤੇ ਟਿਊਬਵੈੱਲ ਲਗਾਉਣ ਲਈ ਟੈਂਡਰ ਵੀ ਪਾਸ ਹੋ ਚੁੱਕਿਆ ਹੈ। ਜਲਦੀ ਇਸ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ। ਟਿਊਬਵੈੱਲ ਲੱਗਣ ਤੋਂ ਬਾਅਦ ਸਮੱਸਿਆ ਖ਼ਤਮ ਹੋ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8