16 ਵਿਅਕਤੀਆਂ ਖਿਲਾਫ ਮਾਮਲਾ ਦਰਜ

07/24/2017 1:02:47 AM

ਫ਼ਿਰੋਜ਼ਪੁਰ,   (ਕੁਮਾਰ)-  ਕਥਿਤ ਰੂਪ ਵਿਚ ਇਕ ਵਿਅਕਤੀ ਨੂੰ ਅਗਵਾ ਕਰਕੇ ਘਰ ਵਿਚ ਲਿਜਾਣ ਅਤੇ ਮਾਰਕੁੱਟ ਕਰਕੇ ਪਰਸ 'ਚੋਂ 15 ਹਜ਼ਾਰ ਰੁਪਏ ਕੱਢਣ ਦੇ ਦੋਸ਼ ਵਿਚ ਥਾਣਾ ਘੱਲ ਖੁਰਦ ਦੀ ਪੁਲਸ ਨੇ ਮੱਖਣ ਸਿੰਘ ਅਤੇ 15 ਅਣਪਛਾਤੇ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਏ. ਐੱਸ. ਆਈ. ਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਮੁਦੱਈ ਅਰਜਨ ਸਿੰਘ ਪੁੱਤਰ ਮੋਹਨ ਸਿੰਘ ਨੇ ਦੋਸ਼ ਲਾਇਆ ਹੈ ਕਿ ਨਾਮਜ਼ਦ ਵਿਅਕਤੀ ਆਪਣੇ ਸਾਥੀਆਂ ਦੀ ਮਦਦ ਨਾਲ ਉਸਨੂੰ ਬੀਤੇ ਦਿਨ ਤਲਵੰਡੀ ਭਾਈ ਤੋਂ ਅਗਵਾ ਕਰਕੇ ਲੈ ਗਿਆ ਅਤੇ ਘਰ ਵਿਚ ਲਿਜਾ ਕੇ ਕਥਿਤ ਰੂਪ ਵਿਚ ਉਸ ਨਾਲ ਮਾਰਕੁੱਟ ਕੀਤੀ ਤੇ ਉਸਦੀ ਨਕਦੀ ਕੱਢ ਲਈ। 
ਉਨ੍ਹਾਂ ਦੱਸਿਆ ਕਿ  ਪੁਲਸ ਨੇ  ਨਾਮਜ਼ਦ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News