ਤੇਜ਼ ਰਫਤਾਰ ਕਾਰ ਸੰਤੁਲਨ ਵਿਗੜਨ ਕਾਰਨ ਕੰਧ ਤੋੜ ਕੇ ਵੜੀ ਮਕਾਨ 'ਚ (ਤਸਵੀਰਾਂ)
Sunday, Jul 01, 2018 - 06:31 PM (IST)
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੁਰਾ ਰੋਡ 'ਤੇ ਇਕ ਤੇਜ਼ ਰਫਤਾਰ ਕਾਰ ਸੰਤੁਲਨ ਵਿਗੜਨ ਦੇ ਕਾਰਨ ਇਕ ਮਕਾਨ 'ਚ ਵੜ ਗਈ, ਜਿਸ ਕਾਰਨ ਦੁਕਾਨ ਦਾ ਛਟਰ ਅਤੇ ਕੰਧ ਹੇਠਾਂ ਡਿੱਗ ਪਈ। ਇਸ ਹਾਦਸੇ ਕਾਰਨ ਕਾਰ ਦਾ ਬਹੁਤ ਜ਼ਿਆਦਾ ਨੁਕਸਾਰ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ ਉਕਤ ਤੇਜ਼ ਰਫਤਾਰ ਕਾਰ ਮੁਕਤਸਰ ਤੋਂ ਕੋਟਕਪੁਰਾ ਵੱਲ ਜਾ ਰਹੀ ਸੀ। ਕਾਰ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰ ਗਿਆ ਪਰ ਕਾਰ ਸਵਾਰ ਸਾਰੇ ਮੁਸਾਫਰ ਸੁਰੱਖਿਤ ਹਨ।

