ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਤੇ ਟਰਾਂਸਪੋਰਟਰਾਂ ਦੀ ਹਿਤੈਸ਼ੀ ਹੈ ਕੈਪਟਨ ਸਰਕਾਰ

07/20/2017 6:27:52 AM

ਰਈਆ  (ਦਿਨੇਸ਼, ਹਰਜੀਪ੍ਰੀਤ) -  ਉੱਤਰੀ ਭਾਰਤ ਦੀ ਦੂਜੀ ਵੱਡੀ ਦਾਣਾ ਮੰਡੀ ਰਈਆ ਵਿਖੇ ਆੜ੍ਹਤੀ ਐਸੋਸੀਏਸ਼ਨ ਰਈਆ ਦੇ ਪ੍ਰਧਾਨ ਰਾਜੀਵ ਭੰਡਾਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਆੜ੍ਹਤੀ ਭਰਾਵਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵਿਜੇ ਕਾਲੜਾ ਨੇ ਕਿਹਾ ਕਿ ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਤੇ ਟਰਾਂਸਪੋਰਟਰਾਂ ਦੀ ਹਿਤੈਸ਼ੀ ਕੈਪਟਨ ਸਰਕਾਰ ਪਾਸੋਂ ਫੈੱਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਮੰਗ ਚੱਲਦੀ ਆ ਰਹੀ ਸੀ ਕਿ ਸੂਬੇ ਵਿਚ ਟਰੱਕ ਯੂਨੀਅਨਾਂ ਖਤਮ ਕਰ ਕੇ ਜਿਣਸ ਦੀ ਖਰੀਦ ਦੇ ਨਾਲ-ਨਾਲ ਢੋਆ-ਢੁਆਈ ਦਾ ਕੰਮ ਵੀ ਆੜ੍ਹਤੀਆਂ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਆੜ੍ਹਤੀ ਵੀ ਸੁਖੀ ਹੋ ਜਾਣ ਤੇ ਠੇਕੇਦਾਰਾਂ ਵੱਲੋਂ ਟੈਂਡਰਾਂ ਦੇ ਉੱਚੇ ਰੇਟ ਲੈ ਕੇ ਘੱਟ ਰੇਟਾਂ ਵਿਚ ਮਾਲ ਢੁਆਉਣ ਦੀ ਲੁੱਟ-ਖਸੁੱਟ ਤੋਂ ਟਰੱਕ ਮਾਲਕ ਵੀ ਬਚ ਜਾਣ ਕਿਉਂਕਿ ਟਾਇਰਾਂ, ਸਪੇਅਰ ਪਾਰਟਸ, ਡੀਜ਼ਲ ਆਦਿ ਦੇ ਰੇਟ ਵੱਧ ਹੋਣ ਕਾਰਨ ਟਰਾਂਸਪੋਰਟ ਦੇ ਕਾਰੋਬਾਰ ਦਾ ਤਾਂ ਪਹਿਲਾਂ ਹੀ ਕਚੂੰਮਰ ਨਿਕਲਿਆ ਪਿਆ ਹੈ।
ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨਾਂ ਦੇ ਕੁਝ ਪ੍ਰਧਾਨ ਹੀ ਸਰਕਾਰ ਦੇ ਇਸ ਫੈਸਲੇ ਦੇ ਉਲਟ ਪ੍ਰਚਾਰ ਕਰ ਰਹੇ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯੋਗ ਉਪਰਾਲੇ ਸਦਕਾ ਬਹੁਤ ਜਲਦੀ ਟਰੱਕਾਂ ਦਾ ਵਾਜਿਬ ਭਾੜਾ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਮਿਥ ਦਿੱਤਾ ਜਾਵੇਗਾ ਤਾਂ ਜੋ ਮਹਿੰਗਾਈ ਦੀ ਮਾਰ ਹੇਠ ਡੁੱਬ ਰਹੀ ਇਸ ਸਨਅਤ ਨੂੰ ਵੀ ਬਚਾਇਆ ਜਾ ਸਕੇ। ਦਾਣਾ ਮੰਡੀ ਰਈਆ ਦੇ ਆੜ੍ਹਤੀਆਂ ਦੀ ਕਰੋੜਾਂ ਵਿਚ ਰਾਸ਼ੀ ਜੋ ਕਿ ਪੰਜਾਬ ਦੇ ਕਈ ਸ਼ੈਲਰ ਮਾਲਕਾਂ ਵੱਲ ਫਸੀ ਹੈ, ਬਾਰੇ ਕਾਲੜਾ ਨੇ ਕਿਹਾ ਕਿ ਇਹ ਗੱਲ ਹੁਣ ਮੇਰੇ ਧਿਆਨ ਵਿਚ ਆ ਗਈ ਹੈ ਤੇ ਮੈਂ ਬਹੁਤ ਜਲਦੀ ਮੰਡੀ ਦਾ ਇਕ-ਇਕ ਪੈਸਾ ਇਨ੍ਹਾਂ ਸ਼ੈਲਰ ਮਾਲਕਾਂ ਪਾਸੋਂ ਦਿਵਾਉਣ ਦਾ ਪੂਰਾ ਯਤਨ ਕਰਾਂਗਾ ਤੇ ਕਿਸੇ ਸੂਰਤ ਵਿਚ ਜੇ ਕੋਈ ਸ਼ੈਲਰ ਮਾਲਕ ਫਿਰ ਵੀ ਖਰਾਬ ਕਰਦਾ ਹੈ ਤਾਂ ਸਰਕਾਰ ਦੇ ਸਹਿਯੋਗ ਨਾਲ ਉਸ ਦਾ ਮਾਰਕੀਟ ਕਮੇਟੀ ਪਾਸੋਂ ਲਾਇਸੈਂਸ, ਪਾਵਰਕਾਮ ਪਾਸੋਂ ਬਿਜਲੀ ਕੁਨੈਕਸ਼ਨ ਤੇ ਖਰੀਦ ਏਜੰਸੀਆਂ ਪਾਸੋਂ ਉਸ ਦੀ ਝੋਨੇ ਦੀ ਅਲਾਟਮੈਂਟ ਰੱਦ ਕਰਵਾਈ ਜਾਵੇਗੀ ਕਿਉਂਕਿ ਅਸੀਂ ਵਪਾਰੀ ਹਾਂ ਤੇ ਉੱਚਾ ਸੁੱਚਾ ਵਪਾਰ ਕਰਨ ਵਿਚ ਹੀ ਵਿਸ਼ਵਾਸ ਰੱਖਦੇ ਹਾਂ।
ਇਸ ਮੌਕੇ ਗੁਰਮਿੰਦਰ ਸਿੰਘ ਰਟੌਲ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਅਮਰਜੀਤ ਸਿੰਘ ਬਰਾੜ ਸੀਨੀ. ਮੀਤ ਪ੍ਰਧਾਨ ਆੜ੍ਹਤੀ ਪੰਜਾਬ, ਮਹਾਵੀਰ ਸਿੰਘ ਪ੍ਰਧਾਨ ਮੰਡੀ ਤਰਨਤਾਰਨ, ਰਾਜੀਵ ਭੰਡਾਰੀ ਪ੍ਰਧਾਨ, ਮਾ. ਸੰਤੋਖ ਸਿੰਘ ਚੀਮਾ, ਸਵਿੰਦਰ ਸਿੰਘ ਰਜਧਾਨ, ਪਿਆਰਾ ਸਿੰਘ ਸੇਖੋਂ (ਤਿੰਨੇ ਸਾਬਕਾ ਪ੍ਰਧਾਨ), ਰਵਿੰਦਰ ਕੁਮਾਰ ਕਾਲਾ, ਬਿੱਟੂ ਉੱਪਲ, ਕੁਲਦੀਪ ਸਿੰਘ ਪੰਨੂ, ਬਿੱਲਾ ਫੇਰੂਮਾਨ, ਬਿੱਲੂ ਧੂਲਕਾ, ਹਰੀਪਾਲ, ਸਤਪਾਲ ਸਿੰਘ, ਤਿਲਕ ਰਾਜ, ਮਨੋਹਰ ਲਾਲ, ਸੁਰਿੰਦਰ ਕੁਮਾਰ, ਲਾਡੀ ਰਜਧਾਨ, ਰਾਜਨ ਵਰਮਾ, ਰਾਜੇਸ਼ ਟਾਂਗਰੀ, ਬੁੱਧ ਸਿੰਘ, ਸੁਰਿੰਦਰ ਕੁਮਾਰ ਧੁੰਨਾ, ਗੁਰਮੇਜ ਸਿੰਘ, ਰਾਮ ਲੁਭਾਇਆ, ਹਰਬੰਸ ਲਾਲ ਟਾਂਗਰੀ ਆਦਿ ਹਾਜ਼ਰ ਸਨ।


Related News