ਪੰਜਾਬ ਸਰਕਾਰ ਨੇ ਝੋਨੇ ਦੀ ਪੂਸਾ 44 ਕਿਸਮ ’ਤੇ ਲਗਾਈ ਪਾਬੰਦੀ
Wednesday, Apr 24, 2024 - 06:17 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਨੇ ਜ਼ਮੀਨੀ ਪਾਣੀ ਦੇ ਬਚਾਅ ਹਿਤ ਤੁਰੰਤ ਪ੍ਰਭਾਵ ਨਾਲ ਝੋਨੇ ਦੀ ਪੂਸਾ 44 ਕਿਸਮ ’ਤੇ ਪਾਬੰਦੀ ਲਗਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੂਸਾ 44 ਦੀ ਵਿਕਰੀ ਰੋਕੇ ਜਾਣ ਨੂੰ ਯਕੀਨੀ ਬਣਾਉਣ ਲਈ ਖੇਤੀ ਮਹਿਕਮੇ ਨੂੰ ਆਖ ਦਿੱਤਾ ਹੈ। ਪਿਛਲੇ ਦਿਨਾਂ ਦੌਰਾਨ ਬਾਜ਼ਾਰ ਵਿਚ ਪੂਸਾ 44 ਦਾ ਬੀਜ ਧੜੱਲੇ ਨਾਲ ਵਿਕ ਰਿਹਾ ਸੀ ਜਿਸ ਦਾ ਸਰਕਾਰ ਵੱਲੋਂ ਫ਼ੌਰੀ ਨੋਟਿਸ ਲਿਆ ਗਿਆ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਆਪਣੇ ਫ਼ੀਲਡ ਸਟਾਫ਼ ਨੂੰ ਸੂਬੇ ਵਿਚ ਪੂਸਾ 44 ਦੇ ਬੀਜਾਂ ਦੀ ਵਿਕਰੀ ਸਖ਼ਤੀ ਨਾਲ ਰੋਕਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਅੰਮ੍ਰਿਤਸਰ, ਨਾਕੇ ਤੋਂ ਕੁਝ ਦੂਰੀ ’ਤੇ 2 ਧਿਰਾਂ ਵਿਚਾਲੇ ਅੰਨ੍ਹੇਵਾਹ ਗੋਲੀਬਾਰੀ
ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ ਵੱਲੋਂ 1993 ਵਿਚ ਪੂਸਾ 44 ਨੂੰ ਵਿਕਸਿਤ ਕੀਤਾ ਗਿਆ ਸੀ। ਇਸ ਕਿਸਮ ਵਿਚ ਪਾਣੀ ਦੀ ਖਪਤ ਜ਼ਿਆਦਾ ਹੋਣ ਕਰਕੇ ਪੰਜਾਬ ਸਰਕਾਰ ਨੇ ਪਿਛਲੇ ਸਾਲ ਵੀ ਪੂਸਾ 44 ’ਤੇ ਪਾਬੰਦੀ ਲਗਾਈ ਸੀ। ਵੱਡੀ ਗਿਣਤੀ ਵਿਚ ਕਿਸਾਨਾਂ ਨੇ ਪੂਸਾ 44 ਦਾ ਬੀਜ ਪਹਿਲਾਂ ਹੀ ਖ਼ਰੀਦ ਲਿਆ ਹੈ। ਹਾਲਾਂਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚ ਬੀਜ ਨਹੀਂ ਵੇਚੇ ਜਾ ਰਹੇ ਸਨ ਪਰ ਇਹ ਨਿੱਜੀ ਦੁਕਾਨਾਂ ਵਿਚ ਵੇਚੇ ਜਾ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਵੱਡੇ ਆਈ. ਪੀ. ਐੱਸ. ਅਫਸਰ ਨੇ ਛੱਡੀ ਨੌਕਰੀ, ਕਿਹਾ 'ਪਿੰਜਰੇ 'ਚੋਂ ਆਜ਼ਾਦ ਹੋਇਆ'
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8