ਕੈਨੇਡਾ ਪੈਰ ਧਰਦਿਆਂ ਪਤਨੀ ਨੇ ਚਾੜ੍ਹ 'ਤਾ ਚੰਨ, 22 ਲੱਖ ਖ਼ਰਚ ਰਾਹ ਵੇਖਦਾ ਰਹਿ ਗਿਆ ਪਤੀ
Monday, Aug 14, 2023 - 05:32 PM (IST)

ਜੋਧਾਂ (ਸਰੋਏ) : ਸਹੁਰੇ ਪਰਿਵਾਰ ਵੱਲੋਂ 22 ਲੱਖ ਰੁਪਏ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਆਪਣਾ ਅਸਲ ਰੰਗ ਦਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਮਾਮਲਾ ਪੁਲਸ ਥਾਣਾ ਜੋਧਾਂ ਦਾ ਹੈ ਜਿੱਥੇ ਗੁਰਪ੍ਰੀਤ ਸਿੰਘ ਨਾਮੀ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕੇ ਵਿਆਹ ਕਰਵਾਉਣ ਉਪਰੰਤ ਮੇਰੀ ਪਤਨੀ ਖ਼ੁਦ ਵਿਦੇਸ਼ ਪੁੱਜ ਗਈ ਪਰ ਉਥੇ ਪਹੁੰਚੇ ਕੇ ਮੈਨੂੰ ਕੈਨੇਡਾ ਨਹੀਂ ਬੁਲਾਇਆ। ਸਹੁਰੇ ਪਰਿਵਾਰ ਵਲੋਂ ਕੈਨੇਡਾ ਭੇਜਣ ਲਈ 22 ਲੱਖ ਤੋਂ ਵੱਧ ਰੁਪਏ ਖਰਚਣ ਦੇ ਬਾਵਜੂਦ ਆਪਣੇ ਪਤੀ ਨੂੰ ਕੈਨੇਡਾ ਨਾ ਬੁਲਾਉਣ ’ਤੇ ਪਤਨੀ, ਉਸਦੇ ਪਿਤਾ ਅਤੇ ਮਾਂ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਿਦੇਸ਼ ਵੱਸਣ ਵਾਲੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਮੰਤਰੀ ਮੰਡਲ ਨੇ ਵੱਡੇ ਫ਼ੈਸਲੇ 'ਤੇ ਲਾਈ ਮੋਹਰ
ਇਸ ਸਬੰਧੀ ਗੁਰਪ੍ਰੀਤ ਸਿੰਘ ਸੇਖੋਂ ਪੁੱਤਰ ਚਰਨਜੀਤ ਸਿੰਘ ਸੇਖੋਂ ਵਾਸੀ ਪਮਾਲੀ ਨੇ ਮਾਨਯੋਗ ਸੀਨੀਅਰ ਕਪਤਾਨ ਪੁਲਸ ਲੁਧਿਆਣਾ ਦਿਹਾਤੀ ਨੂੰ ਦਿੱਤੀ ਦਰਖ਼ਾਸਤ 'ਚ ਦੱਸਿਆ ਕਿ ਸ਼ੁਭਦੀਪ ਕੌਰ ਪੁੱਤਰੀ ਜਸਵੀਰ ਕੌਰ ਵਾਸੀ ਪਟਿਆਲਾ ਨਾਲ ਮੇਰਾ ਵਿਆਹ 30 ਨਵੰਬਰ 2022 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਮੇਰੇ ਪਰਿਵਾਰ ਵਲੋਂ ਮੇਰੀ ਪਤਨੀ ਸ਼ੁਭਦੀਪ ਕੌਰ ਨੂੰ 22 ਲੱਖ ਰੁਪਏ ਖ਼ਰਚ ਕੇ ਕੈਨੇਡਾ ਪੜ੍ਹਾਈ ਲਈ ਭੇਜਿਆ ਗਿਆ ਪਰ ਕੈਨੇਡਾ ਪੁੱਜ ਕੇ ਸ਼ੁਭਦੀਪ ਕੌਰ ਨੇ ਨਾ ਤਾਂ ਉਸਨੂੰ ਕੈਨੇਡਾ ਬੁਲਾਇਆ ਅਤੇ ਨਾ ਹੀ ਸ਼ੁਭਦੀਪ ਕੌਰ ਵਲੋਂ ਉਸ ਨਾਲ ਕੋਈ ਰਾਬਤਾ ਰੱਖਿਆ ਗਿਆ।
ਇਹ ਵੀ ਪੜ੍ਹੋ : CBSE ਨੇ ਖਿੱਚੀ ਬੋਰਡ ਪ੍ਰੀਖਿਆਵਾਂ ਦੀ ਤਿਆਰੀ, ਸਕੂਲ ਤੇ ਵਿਦਿਆਰਥੀਆਂ ਲਈ ਸਖ਼ਤ ਨਿਰਦੇਸ਼ ਜਾਰੀ
ਜਿਸ ਤਹਿਤ ਮਾਣਯੋਗ ਸੀਨੀਅਰ ਕਪਤਾਨ ਪੁਲਸ ਲੁਧਿਆਣਾ ਦਿਹਾਤੀ ਦੇ ਹੁਕਮਾਂ 'ਤੇ ਲੜਕੀ ਸ਼ੁਭਦੀਪ ਕੌਰ ਪੁੱਤਰੀ ਜਸਵੀਰ ਸਿੰਘ, ਪਿਤਾ ਜਸਵੀਰ ਸਿੰਘ ਪੁੱਤਰ ਅਜਮੇਰ ਸਿੰਘ ਅਤੇ ਪੂਨਮ ਰੰਧਾਵਾ ਪਤਨੀ ਜਸਵੀਰ ਸਿੰਘ ਵਾਸੀ ਜਗਦੀਸ਼ ਕਲੋਨੀ ਰਤਨ ਨਗਰ ਪਟਿਆਲਾ ਖ਼ਿਲਾਫ਼ ਜੋਧਾਂ ਪੁਲਸ ਥਾਣਾ ਵਿਖੇ ਧੋਖਾ ਧੜੀ ਦਾ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ ਵਿਖੇ ਜਵਾਈ ਦੇ ਜਨਮ ਦਿਨ 'ਤੇ ਮਾਮੇ ਸਹੁਰੇ ਨੇ ਕਰ 'ਤਾ ਕਾਂਡ, ਵੀਡੀਓ ਵੇਖ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8