ਦੋ ਹਫ਼ਤੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਾਤ ’ਚ ਮੌਤ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ

Sunday, Oct 31, 2021 - 10:26 AM (IST)

ਦੋ ਹਫ਼ਤੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਾਤ ’ਚ ਮੌਤ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ

ਨਿਹਾਲ ਸਿੰਘ ਵਾਲਾ (ਬਾਵਾ): ਰੋਜ਼ਗਾਰ ਲਈ ਦੋ ਹਫ਼ਤੇ ਪਹਿਲਾਂ ਹੀ ਕੈਨੇਡਾ ਗਏ ਹਲਕੇ ਦੇ ਪਿੰਡ ਰੌਂਤਾ ਦੇ ਵਸਨੀਕ (22) ਸਾਲਾ ਨੌਜਵਾਨ ਹਰਕੰਵਲ ਉਰਫ ਹਨੀ ਦੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਇਕ ਟਰਾਲੇ ਵਿਚੋਂ ਭੇਤਭਰੀ ਹਾਲਤ ਵਿਚ ਲਾਸ਼ ਮਿਲੀ ਹੈ, ਜਿਸ ਨਾਲ ਪਿੰਡ ਵਿਚ ਸੋਗ ਦਾ ਮਹੌਲ ਪੈਦਾ ਹੋ ਗਿਆ ਹੈ। ਮ੍ਰਿਤਕ ਹਨੀ ਦੇ ਪਿਤਾ ਸਵਰਨ ਸਿੰਘ ਗਿੱਲ ਨੇ ਦੱਸਿਆ ਕਿ ਉਸ ਦਾ ਮੁੰਡਾ ਕੈਨੇਡਾ ਵਿਖੇ ਆਪਣੇ ਦੋਸਤਾਂ ਨਾਲ ਟਰਾਲੇ ’ਚ ਜਾ ਰਿਹਾ ਸੀ।

ਇਹ ਵੀ ਪੜ੍ਹੋ ਪਰਮਿੰਦਰ ਢੀਂਡਸਾ ਦੀ ਕੈਪਟਨ ਨੂੰ ਸਲਾਹ, 'ਅਮਰਿੰਦਰ ਸਿੰਘ ਨੂੰ ਸਿਆਸਤ ਤੋਂ ਪਿੱਛੇ ਹੋ ਜਾਣਾ ਚਾਹੀਦੈ'

ਉਸ ਦੀ ਤਬੀਅਤ ਵਿਗੜਨ ’ਤੇ ਉਸ ਦੇ ਸਾਥੀ ਉਸ ਨੂੰ ਟਰਾਲੇ ਵਿਚ ਹੀ ਛੱਡ ਕੇ ਚਲੇ ਗਏ। ਕੈਨੇਡਾ ਦੀ ਪੁਲਸ ਨੇ ਪੈਟਰੋਲ ਪੰਪ ’ਤੇ ਖੜ੍ਹੇ ਟਰਾਲੇ ’ਚੋਂ ਹਨੀ ਦੀ ਮ੍ਰਿਤਕ ਦੇਹ ਨੂੰ ਬਰਾਮਦ ਕੀਤਾ ਹੈ। ਬਰੈਂਪਟਨ ਵਿਖੇ ਰਹਿ ਰਿਹਾ ਹਨੀ ਤਿੰਨ ਭੈਣਾਂ ਦਾ ਭਰਾ ਸੀ। ਉਹ ਦੋ ਹਫਤੇ ਪਹਿਲਾਂ ਹੀ ਕੈਨੇਡਾ ਗਿਆ ਸੀ। ਉਸਦੇ ਮਾਪਿਆਂ ਨੇ ਦੱਸਿਆ ਕਿ ਪੋਸਟ ਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।

ਇਹ ਵੀ ਪੜ੍ਹੋ :ਅਜਨਾਲਾ ਤੋਂ ਵੱਡੀ ਖ਼ਬਰ: 20 ਸਾਲਾ ਨੌਜਵਾਨ ਦਾ ਭੇਤਭਰੀ ਹਾਲਤ ’ਚ ਕਤਲ


author

Shyna

Content Editor

Related News