ਕੈਨੇਡਾ ਨੇ ਛੋਟੇ ਬੱਚਿਆਂ ਲਈ ਖੋਲ੍ਹਿਆ ਸਕੂਲਿੰਗ ਵੀਜ਼ਾ, ਨਾਲ ਜਾ ਸਕਣਗੇ ਮਾਪੇ
Monday, Mar 27, 2023 - 05:14 PM (IST)
ਇੰਟਰਨੈਸ਼ਨਲ ਡੈਸਕ- ਹੁਣ 4 ਤੋਂ 17 ਸਾਲ ਉਮਰ ਦੇ ਨਾਬਾਲਗ ਵਿਦਿਆਰਥੀ ਵੀ ਕੈਨੇਡਾ ਪੜ੍ਹਾਈ ਲਈ ਜਾ ਸਕਦੇ ਹਨ। ਕੈਨੇਡਾ ਦੇ ਮਾਈਨਰ ਸਟੱਡੀ ਵੀਜ਼ਾ ਦੇ ਤਹਿਤ 4 ਤੋਂ 17 ਸਾਲ ਦੇ ਵਿਦਿਆਰਥੀ ਜਮਾਤ ਪਹਿਲੀ ਤੋਂ ਲੈ ਕੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੈਨੇਡਾ ਦੇ ਸਕੂਲ ਵਿੱਚ ਜਾ ਕੇ ਕਰ ਸਕਦੇ ਹਨ। ਭਾਰਤ ਤੋਂ ਹੁਣ ਕਾਫ਼ੀ ਵੀਜ਼ੇ ਅਤੇ ਐਪਲੀਕੇਸ਼ਨਾਂ ਲੱਗ ਰਹੀਆਂ ਹਨ। ਵਧੇਰੇ ਜਾਣਕਾਰੀ ਲਈ 95017-20202 ’ਤੇ ਸੰਪਰਕ ਕਰੋ।
ਇਸ ਵੀਜ਼ੇ ਰਾਹੀਂ ਮਾਤਾ ਪਿਤਾ ਵੀ ਗਾਰਡੀਅਨ ਬਣ ਕੇ ਨਾਲ ਜਾ ਸਕਦੇ ਹਨ ਤੇ ਉੱਥੇ ਜਾ ਕੇ ਸੈਟਲ ਹੋ ਸਕਦੇ ਹਨ। ਨਾਲ ਹੀ ਭੈਣ-ਭਰਾ ਵੀ ਨਾਲ ਜਾ ਸਕਦੇ ਹਨ। ਜੇਕਰ ਮਾਤਾ-ਪਿਤਾ ਕੈਨੇਡਾ ਨਾਲ ਨਹੀਂ ਜਾਣਾ ਚਾਹੁੰਦੇ ਜਾਂ ਜਾ ਕੇ ਵਾਪਸ ਆਉਣਾ ਚਾਹੁੰਦੇ ਹਨ ਤਾਂ ਸਕੂਲ ਬੱਚੇ ਦੀ ਕਸਟੱਡੀ (ਦੇਖਭਾਲ ਦੀ ਜਿੰਮੇਵਾਰੀ) ਲੈ ਲੈਂਦਾ ਹੈ। ਮਾਤਾ-ਪਿਤਾ ਜੇਕਰ ਕੈਨੇਡਾ ਪਹੁੰਚ ਕੇ ਆਪਣਾ ਵੀਜ਼ਾ ਵਰਕ ਵਿੱਚ ਬਦਲਵਾ ਲੈਂਦੇ ਹਨ ਤਾਂ ਬੱਚਿਆਂ ਦੀ ਪੜ੍ਹਾਈ ਮੁਫਤ ਹੋ ਜਾਂਦੀ ਹੈ। ਵਧੇਰੇ ਜਾਣਕਾਰੀ ਲਈ 95017-20202 ’ਤੇ ਸੰਪਰਕ ਕੀਤਾ ਜਾ ਸਕਦਾ ਹੈ।