ਪੰਜਾਬ ਦੇ ਮੁੰਡੇ ਨੇ ਕੈਨੇਡਾ ’ਚ ਗੱਡੇ ਝੰਡੇ, ਹਰਜੋਤ ਸਿੰਘ ਵਿਰਕ ਬਣਿਆ ਏਅਰ ਫੋਰਸ ਦਾ ਅਫ਼ਸਰ

Sunday, Oct 04, 2026 - 07:55 AM (IST)

ਪੰਜਾਬ ਦੇ ਮੁੰਡੇ ਨੇ ਕੈਨੇਡਾ ’ਚ ਗੱਡੇ ਝੰਡੇ, ਹਰਜੋਤ ਸਿੰਘ ਵਿਰਕ ਬਣਿਆ ਏਅਰ ਫੋਰਸ ਦਾ ਅਫ਼ਸਰ

ਜਗਰਾਓਂ (ਮਾਲਵਾ) - ਹਲਕਾ ਜਗਰਾਓਂ ਦੇ ਪਿੰਡ ਡਾਂਗੀਆਂ ਦੇ ਨੌਜਵਾਨ ਹਰਜੋਤ ਸਿੰਘ ਵਿਰਕ ਨੇ ਆਪਣੀ ਮਿਹਨਤ, ਲਗਨ ਅਤੇ ਕਾਬਲੀਅਤ ਦੇ ਬਲਬੂਤੇ ਕੈਨੇਡਾ ਏਅਰ ਫੋਰਸ ਵਿਚ ਅਫ਼ਸਰ ਵਜੋਂ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ। ਦੱਸ ਦੇਈਏ ਕਿ ਹਰਜੋਤ ਸਿੰਘ ਦੀ ਇਸ ਪ੍ਰਾਪਤੀ ਨਾਲ ਜਿਥੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ, ਉਥੇ ਹੀ ਪਿੰਡ ਡਾਂਗੀਆਂ ਤੇ ਸਮੁੱਚੇ ਇਲਾਕੇ ਵਿਚ ਵੀ ਇਸ ਕਾਮਯਾਬੀ ਨੂੰ ਮਾਣ ਨਾਲ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜਿਸ ਨੂੰ ਭਰਾ ਮੰਨ 15 ਸਾਲ ਬੰਨ੍ਹੀ ਰੱਖੜੀ, ਉਸੇ ਨਾਲ ਰਚਾਇਆ ਵਿਆਹ, ਫਿਰ ਗੁੱਸੇ 'ਚ ਪਰਿਵਾਰ ਨੇ...

ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਹਰਜੋਤ ਸਿੰਘ ਦੀ ਇਹ ਉਪਲਬਧੀ ਇਸ ਲਈ ਵੀ ਵਿਸ਼ੇਸ਼ ਹੈ, ਕਿਉਂਕਿ ਉਨ੍ਹਾਂ ਦੇ ਪਰਿਵਾਰ ਦੀਆਂ ਪਿਛਲੀਆਂ ਪੀੜ੍ਹੀਆਂ ਦਾ ਫ਼ੌਜ ਨਾਲ ਡੂੰਘਾ ਨਾਤਾ ਰਿਹਾ ਹੈ। ਉਨ੍ਹਾਂ ਦੇ ਪਿਤਾ ਅਤੇ ਦੋਵੇਂ ਤਾਇਆ ਭਾਰਤੀ ਫ਼ੌਜ ਵਿਚ ਸੇਵਾ ਨਿਭਾਅ ਚੁੱਕੇ ਹਨ। ਇਸ ਤਰ੍ਹਾਂ ਫ਼ੌਜੀ ਅਨੁਸ਼ਾਸਨ ਅਤੇ ਸੇਵਾ ਦੀ ਭਾਵਨਾ ਨਾਲ ਜੁੜੀ ਪਰਿਵਾਰਕ ਵਿਰਾਸਤ ਨੂੰ ਹਰਜੋਤ ਸਿੰਘ ਨੇ ਕੈਨੇਡਾ ਵਿਚ ਅੱਗੇ ਵਧਾਉਂਦਿਆਂ ਏਅਰ ਫੋਰਸ ਵਿਚ ਅਫ਼ਸਰ ਵਜੋਂ ਆਪਣੀ ਪਛਾਣ ਬਣਾਈ ਹੈ।

ਇਹ ਵੀ ਪੜ੍ਹੋ : ਪਿਓ ਦੇ ਮੋਹ 'ਚ ਅੰਨ੍ਹੇ ਹੋਏ ਧੀ-ਪੁੱਤ! ਮੁੜ ਜਿਊਂਦਾ ਹੋਣ ਦੀ ਉਮੀਦ 'ਚ 4 ਸਾਲ ਫ੍ਰੀਜ਼ਰ ’ਚ ਰੱਖੀ ਮ੍ਰਿਤਕ ਦੇਹ, ਫਿਰ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News