ਕੈਨੇਡਾ ਨੇ ਪੰਜਾਬੀਆਂ ਲਈ ਜਾਰੀ ਕੀਤੀ ਚਿਤਾਵਨੀ ! ਕਿਤੇ ਕਰਵਾ ਨਾ ਬੈਠਿਓ ਲੱਖਾਂ ਦਾ ਨੁਕਸਾਨ

Wednesday, Oct 07, 2026 - 10:50 AM (IST)

ਕੈਨੇਡਾ ਨੇ ਪੰਜਾਬੀਆਂ ਲਈ ਜਾਰੀ ਕੀਤੀ ਚਿਤਾਵਨੀ ! ਕਿਤੇ ਕਰਵਾ ਨਾ ਬੈਠਿਓ ਲੱਖਾਂ ਦਾ ਨੁਕਸਾਨ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਬਾਅਦ ਕੈਨੇਡਾ ਪੰਜਾਬੀਆਂ ਦਾ ਸਭ ਤੋਂ ਪਸੰਦੀਦਾ ਦੇਸ਼ ਹੈ, ਜਿੱਥੇ ਜਾ ਕੇ ਉਹ ਅਕਸਰ ਪੜ੍ਹਨ ਤੇ ਵਸਣ ਦਾ ਸੁਪਨਾ ਦੇਖਦੇ ਹਨ। ਪਰ ਇਸ ਸੁਪਨੇ ਨੂੰ ਪੂਰਾ ਕਰਨ ਦੇ ਚੱਕਰ 'ਚ ਉਹ ਕਈ ਵਾਰ ਠੱਗ ਏਜੰਟਾਂ ਦੇ ਝਾਂਸੇ 'ਚ ਫਸ ਜਾਂਦੇ ਹਨ ਤੇ ਲੱਖਾਂ ਰੁਪਏ ਦਾ ਨੁਕਸਾਨ ਕਰਵਾ ਬੈਠਦੇ ਹਨ। ਇਸੇ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਵਿਭਾਗ (IRCC) ਨੇ ਕੈਨੇਡਾ ਆਉਣ ਵਾਲੇ ਨਵੇਂ ਪ੍ਰਵਾਸੀਆਂ ਅਤੇ ਵੀਜ਼ਾ ਐਪਲੀਕੈਂਟਸ ਲਈ ਇੱਕ ਅਹਿਮ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ ਲੋਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੁਆਰਾ ਤਿਆਰ ਕੀਤੀਆਂ ਜਾਅਲੀ ਵੀਡੀਓਜ਼, ਵਾਇਸ ਕਾਲਜ਼ ਅਤੇ ਸਰਕਾਰੀ ਅਧਿਕਾਰੀਆਂ ਦੇ ਨਾਂ 'ਤੇ ਮਾਰੀ ਜਾ ਰਹੀ ਠੱਗੀ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

ਇਹ ਐਡਵਾਈਜ਼ਰੀ ਪੰਜਾਬੀ ਭਾਈਚਾਰੇ ਸਣੇ ਭਾਰਤੀ ਮੂਲ ਦੇ ਕਈ ਨੌਜਵਾਨਾਂ ਨਾਲ ਹੋਈ ਠੱਗੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਜਾਰੀ ਕੀਤੀ ਗਈ ਹੈ, ਜਿਨ੍ਹਾਂ ਨੂੰ ਸਾਈਬਰ ਠੱਗਾਂ ਨੇ ਇਮੀਗ੍ਰੇਸ਼ਨ ਅਧਿਕਾਰੀ ਬਣ ਕੇ ਪੱਕੀ ਨੌਕਰੀ ਅਤੇ ਵੀਜ਼ੇ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦਾ ਚੂਨਾ ਲਗਾਇਆ ਹੈ।

ਇਹ ਠੱਗ AI ਦੀ ਵਰਤੋਂ ਕਰ ਕੇ ਅਸਲੀ ਵਰਗੇ ਲੱਗਣ ਵਾਲੇ ਸਰਕਾਰੀ ਵੀਡੀਓ ਅਤੇ ਆਡੀਓ ਮੈਸੇਜ ਤਿਆਰ ਕਰ ਰਹੇ ਹਨ, ਤਾਂ ਜੋ ਲੋਕਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਠੱਗੇ ਜਾ ਸਕਣ। IRCC ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਸਰਕਾਰੀ ਅਧਿਕਾਰੀ ਫੋਨ ਜਾਂ ਈਮੇਲ 'ਤੇ ਪੈਸੇ ਦੀ ਮੰਗ ਨਹੀਂ ਕਰਦਾ, ਨਾ ਹੀ ਕਿਸੇ ਪਰਸਨਲ ਬੈਂਕ ਅਕਾਊਂਟ, ਗਿਫ਼ਟ ਕਾਰਡ ਜਾਂ ਮਨੀ-ਟ੍ਰਾਂਸਫਰ ਰਾਹੀਂ ਫੀਸ ਭਰਨ ਲਈ ਕਹਿੰਦਾ ਹੈ। ਫੀਸ ਨਾ ਭਰਨ 'ਤੇ ਗ੍ਰਿਫ਼ਤਾਰੀ ਜਾਂ ਡਿਪੋਰਟ ਕੀਤੇ ਜਾਣ ਦੀ ਧਮਕੀ ਵੀ ਪੂਰੀ ਤਰ੍ਹਾਂ ਜਾਅਲੀ ਹੈ।

Be on the lookout for scammers using artificial intelligence to create fake videos and voices that look official. Always verify information using official IRCC sources. Learn how to spot, stop, and report immigration and citizenship fraud: https://t.co/VAZQ3cbNzC https://t.co/zcR1Cu2vQp

— IRCC (@CitImmCanada) October 5, 2026

ਇਹ ਵੀ ਪੜ੍ਹੋ- ਦੁਨੀਆ 'ਤੇ ਇਕ ਹੋਰ ਪਲੇਗ ਦਾ ਖ਼ਤਰਾ ! ਲੈਬ ਟੈਕਨੀਸ਼ੀਅਨ ਦੀ ਮੌਤ ਮਗਰੋਂ ਸੈਂਕੜੇ ਲੋਕ Quarantine

ਇਸ ਠੱਗੀ ਦੇ ਤਰੀਕੇ ਤਹਿਤ ਐਪਲੀਕੈਂਟ ਨੂੰ ਮੈਸੇਜ ਭੇਜਿਆ ਜਾਂਦਾ ਹੈ, ਜਿਸ 'ਚ ਸ਼ੱਕੀ ਲਿੰਕਾਂ 'ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ, ਜੋ ਬੈਂਕਿੰਗ ਡਾਟਾ ਅਤੇ ਪਾਸਵਰਡ ਚੋਰੀ ਕਰਨ ਲਈ ਭੇਜੇ ਜਾਂਦੇ ਹਨ। ਇਸ ਮਗਰੋਂ ਭੋਲੇ-ਭਾਲੇ ਲੋਕਾਂ ਨੂੰ ਕੈਨੇਡਾ 'ਚ ਪੱਕੀ ਨੌਕਰੀ ਤੇ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਠੱਗ ਲਏ ਜਾਂਦੇ ਹਨ। IRCC ਨੇ ਸਪਸ਼ਟ ਕੀਤਾ ਕਿ ਅਧਿਕਾਰੀ ਕਦੇ ਵੀ Gmail, Hotmail, ਜਾਂ Yahoo Mail ਵਰਗੇ ਪਲੇਟਫਾਰਮਜ਼ ਦੀ ਵਰਤੋਂ ਨਹੀਂ ਕਰਦੇ। ਸਾਰੇ ਸਰਕਾਰੀ ਮੈਸੇਜ ਸਰਕਾਰ ਦੇ ਆਫੀਸ਼ੀਅਲ ਪੋਰਟਲ ਰਾਹੀਂ ਹੀ ਭੇਜੇ ਜਾਂਦੇ ਹਨ।

ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੋਈ ਫ਼ੋਨ ਕਰ ਕੇ ਕੰਪਿਊਟਰ 'ਚ ਵਾਇਰਸ ਦਾ ਬਹਾਨਾ ਬਣਾ ਕੇ ਇਸ ਦਾ ਰਿਮੋਟ ਐਕਸੈੱਸ ਮੰਗੇ, ਤਾਂ ਇਸ ਦੀ ਵੀ ਕਦੇ ਇਜਾਜ਼ਤ ਨਾ ਦਿਓ। ਇਨਾਮ ਜਿੱਤਣ ਦੇ ਝੂਠੇ ਮੈਸੇਜਾਂ ਦਾ ਜਵਾਬ 'STOP' ਜਾਂ 'NO' ਲਿਖ ਕੇ ਵੀ ਨਾ ਦਿਓ। ਸ਼ੱਕੀ ਮੈਸੇਜਾਂ ਨੂੰ 7726 (SPAM) 'ਤੇ ਫਾਰਵਰਡ ਕਰ ਕੇ ਬਲਾਕ ਕਰਵਾਇਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਦੀਆਂ ਫੀਸਾਂ ਪੂਰੀ ਦੁਨੀਆ 'ਚ ਬਰਾਬਰ ਹਨ ਅਤੇ ਸਿਰਫ਼ ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਹੀ ਭਰੀਆਂ ਜਾ ਸਕਦੀਆਂ ਹਨ। IRCC ਨੇ ਸਾਰੇ ਨਵੇਂ ਆਏ ਪ੍ਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਏਜੰਟ ਜਾਂ ਵਿਅਕਤੀ ਦੇ ਝਾਂਸੇ 'ਚ ਨਾ ਫਸਣ। ਅਜਿਹੀ ਜਾਣਕਾਰੀ ਦੀ ਪੁਸ਼ਟੀ ਪਹਿਲਾਂ ਅਧਿਕਾਰਤ IRCC ਚੈਨਲਾਂ ਰਾਹੀਂ ਕਰਨ, ਫ਼ਿਰ ਹੀ ਕੋਈ ਕਦਮ ਚੁੱਕਣ। ਜੇਕਰ ਉਨ੍ਹਾਂ ਨੂੰ ਕੋਈ ਸ਼ੱਕ ਹੋਵੇ ਤਾਂ ਤੁਰੰਤ ਉਕਤ ਵਿਅਕਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ। 

ਇਹ ਵੀ ਪੜ੍ਹੋ- ਮੱਛੀਆਂ ਫੜਨ ਵਾਲੇ 'ਜਾਲ' ਨਾਲ ਡਰੋਨ ਫੜੇਗਾ ਪਾਕਿਸਤਾਨ ! ਕਈ ਮੀਟਰ ਦੀ ਉਚਾਈ 'ਤੇ ਕੀਤੇ ਫਿੱਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News