ਕੈਨੇਡਾ ''ਚ ਵੱਡੀ ਵਾਰਦਾਤ ! ਰੇਂਜ ਰੋਵਰ ''ਚ ਬੈਠੇ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

Saturday, Oct 10, 2026 - 03:10 PM (IST)

ਕੈਨੇਡਾ ''ਚ ਵੱਡੀ ਵਾਰਦਾਤ ! ਰੇਂਜ ਰੋਵਰ ''ਚ ਬੈਠੇ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਪੈਂਦੇ ਸ਼ਹਿਰ ਲੈਂਗਲੀ ਵਿਖੇ ਇੱਕ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। 5 ਅਕਤੂਬਰ ਦੀ ਸ਼ਾਮ ਨੂੰ ਵਾਪਰੀ ਇਸ ਵਾਰਦਾਤ ਦੌਰਾਨ 23 ਸਾਲਾ ਜੀਵਨ ਜੌਹਲ ਦਾ ਉਸ ਦੀ ਚਿੱਟੀ ਰੰਗ ਦੀ ਰੇਂਜ ਰੋਵਰ ਗੱਡੀ ਅੰਦਰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਜੀਵਨ ਲੈਂਗਲੀ ਸਥਿਤ 'ਕੈਕਟਸ ਕਲੱਬ ਕੈਫ਼ੇ' ਦੇ ਬਾਹਰ ਆਪਣੀ ਕਾਰ 'ਚ ਬੈਠਾ ਸੀ ਕਿ ਇਸੇ ਦੌਰਾਨ ਅਚਾਨਕ ਦੋ ਅਣਪਛਾਤੇ ਹਮਲਾਵਰਾਂ ਆਏ ਤੇ ਉਨ੍ਹਾਂ ਨੇ ਜੀਵਨ ਦੀ ਕਾਰ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਅਤੇ ਐਮਰਜੈਂਸੀ ਟੀਮਾਂ ਮੌਕੇ 'ਤੇ ਪਹੁੰਚ ਗਈਆਂ, ਪਰ ਜੌਹਲ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਸੀ।

ਇਹ ਵੀ ਪੜ੍ਹੋ- ਭਾਰਤ ਸਣੇ ਪੂਰੀ ਦੁਨੀਆ 'ਤੇ ਪਾਬੰਦੀਆਂ ਲਾ ਕੇ ਹੁਣ ਖ਼ੁਦ ਰੂਸ ਤੋਂ ਤੇਲ ਖਰੀਦੇਗਾ ਅਮਰੀਕਾ ! ਹਰ ਪਾਸੇ ਛਿੜੀ ਚਰਚਾ

ਵਾਰਦਾਤ ਵਾਲੀ ਥਾਂ ਤੋਂ ਸਿਰਫ਼ 1 ਕਿਲੋਮੀਟਰ ਦੂਰ ਪੁਲਿਸ ਨੂੰ ਇੱਕ ਸੜੀ ਹੋਈ ਕਾਰ ਵੀ ਬਰਾਮਦ ਹੋਈ ਹੈ, ਜਿਸ ਬਾਰੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਆਪਣੇ ਫੋਰੈਂਸਿਕ ਸਬੂਤ ਮਿਟਾਉਣ ਲਈ ਵਾਰਦਾਤ ਤੋਂ ਬਾਅਦ ਕਾਰ ਨੂੰ ਅੱਗ ਲਗਾ ਦਿੱਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਪੂਰੇ ਮਾਮਲੇ ਦੀ ਜਾਂਚ ਆਪਣੇ ਹੱਥਾਂ 'ਚ ਲੈ ਲਈ ਹੈ। 

ਕੈਨੇਡੀਅਨ ਪੁਲਸ ਅਨੁਸਾਰ ਜੀਵਨ ਜੌਹਲ ਖ਼ਤਰਨਾਕ 'ਬ੍ਰਦਰਜ਼ ਕੀਪਰਜ਼' ਗੈਂਗ ਨਾਲ ਜੁੜਿਆ ਹੋਇਆ ਸੀ ਅਤੇ ਪੁਲਸ ਵੱਲੋਂ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਪਹਿਲਾਂ ਹੀ ਜਾਨੀ ਖ਼ਤਰੇ ਦੀ ਚਿਤਾਵਨੀ ਦਿੱਤੀ ਗਈ ਸੀ। ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ ਤੇ ਛੇਤੀ ਹੀ ਇਸ ਮਾਮਲੇ 'ਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- 'ਮੈਨੂੰ ਘੱਟੋ-ਘੱਟ 8 ਨੋਬਲ ਮਿਲਣੇ ਚਾਹੀਦੇ..!', ਭਾਰਤੀ ਮੂਲ ਦੀ ਨਵੀ ਨੂੰ ਨੋਬਲ ਪੁਰਸਕਾਰ ਮਿਲਣ 'ਤੇ ਭੜਕੇ ਟਰੰਪ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News