ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਰਾਹਤ ਭਰੀ ਖ਼ਬਰ, ਦਹਾਕਿਆਂ ਪੁਰਾਣੀ ਮੰਗ ਹੋਣ ਜਾ ਰਹੀ ਪੂਰੀ

Wednesday, Sep 30, 2026 - 11:52 AM (IST)

ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਰਾਹਤ ਭਰੀ ਖ਼ਬਰ, ਦਹਾਕਿਆਂ ਪੁਰਾਣੀ ਮੰਗ ਹੋਣ ਜਾ ਰਹੀ ਪੂਰੀ

ਗੁਰਦਾਸਪੁਰ (ਵਿਨੋਦ) : ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਮਕੌੜਾ ਪੱਤਣ ’ਤੇ ਰਾਵੀ ਦਰਿਆ ਦੇ ਪਾਰਲੇ ਪਿੰਡਾਂ ਲਈ ਰਾਹਤ ਭਰੀ ਖ਼ਬਰ ਹੈ, ਜੋ ਮਾਨਸੂਨ ਦੇ ਮੌਸਮ ਦੌਰਾਨ ਦੇਸ਼ ਤੋਂ ਪੂਰੀ ਤਰ੍ਹਾਂ ਕੱਟੇ ਜਾਂਦੇ ਸਨ। ਸਥਾਨਕ ਕਾਂਗਰਸ ਪਾਰਟੀ ਦੀ ਵਿਧਾਇਕਾ ਅਰੁਣਾ ਚੌਧਰੀ ਦੇ ਯਤਨਾਂ ਸਦਕਾ ਰਾਵੀ ਦਰਿਆ ’ਤੇ ਮਕੌੜਾ ਪੱਤਣ ’ਤੇ ਇਕ ਸਥਾਈ ਪੁਲ ਦਾ ਨਿਰਮਾਣ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨਾਲ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਜੋ ਬਰਸਾਤਾਂ ’ਚ ਦਰਿਆ ਦਾ ਜਲ ਪੱਧਰ ਵਧਣ ਕਾਰਨ ਨੌਕਰੀਆਂ, ਸਿੱਖਿਆ, ਸਿਹਤ ਸੰਭਾਲ ਅਤੇ ਹੋਰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਸਨ। ਆਜ਼ਾਦੀ ਤੋਂ ਬਾਅਦ ਹੀ ਰਾਵੀ ਦਰਿਆ ਦੇ ਪਾਰ ਦੇ ਪਿੰਡਾਂ ਦੇ ਲੋਕਾਂ ਵੱਲੋਂ ਇੱਥੇ ਸਥਾਈ ਪੁਲ ਦੀ ਮੰਗ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪੰਡਤ ਧਿਰੇਂਦਰ ਸ਼ਾਸਤਰੀ ਦੀ ਕਥਾ 'ਚ ਹੈਰਾਨ ਕਰਨ ਵਾਲੀ ਘਟਨਾ, ਮਾਮਲਾ ਜਾਣ ਉਡਣਗੇ ਹੋਸ਼

ਦਹਾਕਿਆਂ ਤੋਂ ਲੋਕ ਨਿਰਮਾਣ ਵਿਭਾਗ ਰਾਵੀ ਦਰਿਆ ਪਾਰ ਰਹਿੰਦੇ ਲਗਭਗ 3,000 ਲੋਕਾਂ ਦੀ ਆਵਾਜਾਈ ਲਈ ਕੁਝ ਮਹੀਨਿਆਂ ਵਾਸਤੇ ਪਲਟੂਨ ਪੁਲ ਬਣਾਉਂਦਾ ਆ ਰਿਹਾ ਹੈ। ਜੁਲਾਈ ’ਚ ਬਰਸਾਤ ਸ਼ੁਰੂ ਹੁੰਦਿਆਂ ਹੀ ਵਿਭਾਗ ਇਸ ਪੁਲ ਨੂੰ ਹਟਾ ਕੇ ਕਿਸ਼ਤੀ ਸੇਵਾ ਸ਼ੁਰੂ ਕਰਦਾ ਹੈ ਪਰ ਪਾਣੀ ਦਾ ਪੱਧਰ ਜ਼ਿਆਦਾ ਵਧਣ ’ਤੇ ਕਿਸ਼ਤੀ ਵੀ ਬੰਦ ਕਰਨੀ ਪੈਂਦੀ ਹੈ। ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਿਰੇ ਇਸ ਭਰਿਆਲ ਟਾਪੂ ਦੇ ਲੋਕਾਂ ਨੂੰ ਮਾਨਸੂਨ ਦੌਰਾਨ ਸੰਪਰਕ ਟੁੱਟਣ ਅਤੇ ਸਰਹੱਦ ਪਾਰ ਘੁਸਪੈਠ ਦੀ ਦੋਹਰੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲ ਦੀ ਮੰਗ ਲਈ ਖੇਤਰ ਦੇ ਲੋਕ ਵਾਰ-ਵਾਰ ਵਿਰੋਧ ਪ੍ਰਦਰਸ਼ਨ ਅਤੇ ਦੋ ਵਾਰ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਵੀ ਕਰ ਚੁੱਕੇ ਹਨ ਪਰ ਹੁਣ ਉਨ੍ਹਾਂ ਦੀ ਮੰਗ ਜਲਦੀ ਹੀ ਪੂਰੀ ਹੋਣ ਜਾ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ 'ਚ ਦਾਖਲ ਹੋਏ ਹਮਲਾਵਰਾਂ ਨੇ ਸੇਵਾਦਾਰ ਨੂੰ ਮਾਰੀ ਗੋਲ਼ੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News