ਦਿਵਿਆਂਗਾਂ ਲਈ ਮਿਸਾਲ ਬਣਿਆ ਸ੍ਰੀ ਮੁਕਤਸਰ ਸਾਹਿਬ ਦਾ ਸੁਖਬੀਰ ਸਿੰਘ,ਪੈਰਾਂ ਨਾਲ ਲਿਖ ਰਿਹਾ ਤਕਦੀਰ

Saturday, Oct 03, 2026 - 06:06 PM (IST)

ਦਿਵਿਆਂਗਾਂ ਲਈ ਮਿਸਾਲ ਬਣਿਆ ਸ੍ਰੀ ਮੁਕਤਸਰ ਸਾਹਿਬ ਦਾ ਸੁਖਬੀਰ ਸਿੰਘ,ਪੈਰਾਂ ਨਾਲ ਲਿਖ ਰਿਹਾ ਤਕਦੀਰ

​ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)- "ਮੰਜ਼ਿਲਾਂ ਉਨ੍ਹਾਂ ਨੂੰ ਹੀ ਮਿਲਦੀਆਂ ਹਨ, ਜਿਨ੍ਹਾਂ ਦੇ ਸੁਫ਼ਨਿਆਂ 'ਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਣ ਹੁੰਦੀ ਹੈ।" ਇਹ ਸ਼ਬਦ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਬੁਲੰਦ ਹੌਂਸਲੇ ਵਾਲੇ ਨੌਜਵਾਨ ਸੁਖਬੀਰ ਸਿੰਘ 'ਤੇ ਪੂਰੀ ਤਰ੍ਹਾਂ ਢੁੱਕਦੀ ਹੈ। ਬਚਪਨ ਤੋਂ ਹੀ ਇਕ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਸੁਖਬੀਰ ਸਰੀਰਕ ਤੌਰ 'ਤੇ ਦਿਵਿਆਂਗ ਹੈ, ਉਹ ਨਾ ਚੱਲ-ਫਿਰ ਸਕਦਾ ਹੈ ਤੇ ਨਾ ਆਪ ਖਾ-ਪੀ ਸਕਦੇ ਹੈ ਅਤੇ ਨਾ ਹੀ ਉਸ  ਦੀਆਂ ਬਾਹਾਂ ਕੰਮ ਕਰਦੀਆਂ ਹਨ ਪਰ ਇਨ੍ਹਾਂ ਸਰੀਰਕ ਸਮੱਸਿਆਵਾਂ ਅੱਗੇ ਹਾਰ ਮੰਨਣ ਦੀ ਬਜਾਏ ਸੁਖਬੀਰ ਆਪਣੇ ਪੈਰਾਂ ਨਾਲ ਲਿਖ ਕੇ ਸਫ਼ਲਤਾ ਦੀ ਨਵੀਂ ਤਕਦੀਰ ਲਿਖ ਰਿਹਾ ਹੈ।

​ਪੜ੍ਹਾਈ ਤੋਂ ਲੈ ਕੇ ਖੇਡਾਂ ਅਤੇ ਬੁਲਾਰਗੀ 'ਚ ਗੱਡੇ ਝੰਡੇ
​ਸੁਖਬੀਰ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਰਿਸੋਰਸ ਸੈਂਟਰ ਸ੍ਰੀ ਮੁਕਤਸਰ ਸਾਹਿਬ ਤੋਂ ਪੰਜਵੀਂ ਤੱਕ ਅਤੇ 10ਵੀਂ ਜਮਾਤ ਸਰਕਾਰੀ ਮੁੰਡਿਆਂ ਦੇ ਸਕੂਲ ਤੋਂ ਪਾਸ ਕੀਤੀ। ਅੱਜਕਲ੍ਹ ਉਹ ਖਾਲਸਾ ਦਸ਼ਮੇਸ਼ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਬੀ. ਏ. ਭਾਗ ਦੂਜਾ ਦੀ ਪੜ੍ਹਾਈ ਕਰ ਰਿਹਾ ਹੈ। ​ਸਿਰਫ਼ ਪੜ੍ਹਾਈ ਹੀ ਨਹੀਂ, ਖੇਡਾਂ ਅਤੇ ਬੁਲਾਰਗੀ ਦੇ ਖੇਤਰ 'ਚ ਵੀ ਸੁਖਬੀਰ ਨੇ ਆਪਣਾ ਲੋਹਾ ਮਨਵਾਇਆ ਹੈ। 

ਇਹ ਵੀ ਪੜ੍ਹੋ: ਪਰਗਟ ਸਿੰਘ ਨੂੰ ਹੀ ਕਿਉਂ ਬਣਾਇਆ ਗਿਆ PPCC ਦਾ ਪ੍ਰਧਾਨ! ਜਾਣੋ ਆਖ਼ਰੀ ਸਮੇਂ ਕਿਵੇਂ ਪਲਟ ਗਿਆ ਫ਼ੈਸਲਾ

​ਕੌਮੀ ਪੱਧਰ ਦੀਆਂ ਖੇਡਾਂ 
ਆਪਣੀ ਅਟੁੱਟ ਹਿੰਮਤ ਦੇ ਸਿਰ 'ਤੇ ਉਸ ਨੇ ਨੈਸ਼ਨਲ ਪੱਧਰ ਦੀਆਂ ਦੌੜਾਂ ਅਤੇ ਲੰਬੀ ਛਾਲ ਪ੍ਰਤੀਯੋਗਤਾਵਾਂ 'ਚ ਹਿੱਸਾ ਲੈ ਕੇ ਸਭ ਨੂੰ ਹੈਰਾਨ ਕੀਤਾ।

​ਪ੍ਰੇਰਨਾਦਾਇਕ ਬੁਲਾਰਾ 
ਅੱਜ ਉਹ ਇਕ ਸਫ਼ਲ ਮੋਟੀਵੇਸ਼ਨਲ ਸਪੀਕਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਵਜੋਂ ਪਛਾਣ ਬਣਾ ਚੁੱਕਾ ਹੈ। ਜਲੰਧਰ ਵਿਖੇ 'ਸ਼ਿਕਸ਼ਾ ਮਹਾਕੁੰਭ' ਦੌਰਾਨ ਉਸ ਦੀ ਪ੍ਰੇਰਨਾਦਾਇਕ ਸਪੀਚ ਸੁਣ ਕੇ ਗਵਰਨਰ ਅਤੇ ਉੱਚ ਅਧਿਕਾਰੀ ਵੀ ਉਂਗਲਾਂ ਦੰਦਾਂ ਹੇਠ ਦੱਬਣ ਲਈ ਮਜਬੂਰ ਹੋ ਗਏ ਸਨ। ​ਜਦੋਂ ਸੁਖਬੀਰ ਨੂੰ ਪੁੱਛਿਆ ਗਿਆ ਕਿ ਉਹ ਕਿਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ ਤਾਂ ਉਸ ਦਾ ਸਾਫ਼ ਜਵਾਬ ਸੀ, "ਮੈਂ ਖ਼ੁਦ ਆਪਣੇ ਆਪ ਤੋਂ ਪ੍ਰਭਾਵਿਤ ਹਾਂ।"

ਇਹ ਵੀ ਪੜ੍ਹੋ: LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਹਿਮਾਚਲ ਤੋਂ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ

​ਪਿਤਾ ਦੀ ਬੇਮਿਸਾਲ ਸੇਵਾ ਅਤੇ ਪੁੱਤ ਦਾ ਬੁਲੰਦ ਸੁਫ਼ਨਾ
​ਸੁਖਬੀਰ ਦੀ ਇਸ ਪ੍ਰਾਪਤੀ ਪਿੱਛੇ ਉਨ੍ਹਾਂ ਦੇ ਪਿਤਾ ਹਰਦੇਵ ਸਿੰਘ (ਜੋ ਕਿ ਜਨ ਸਿਹਤ ਵਿਭਾਗ 'ਚ ਕਰਮਚਾਰੀ ਹਨ) ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਆਪਣੇ ਹੱਥੀਂ ਪੁੱਤਰ ਨੂੰ ਖਾਣਾ ਖਵਾਉਂਦੇ ਹਨ ਅਤੇ ਰੋਜ਼ਾਨਾ ਸਕੂਲ-ਕਾਲਜ ਛੱਡਣ ਤੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਖ਼ੁਸ਼ੀ-ਖ਼ੁਸ਼ੀ ਨਿਭਾਉਂਦੇ ਹਨ। ਪਿਤਾ ਮੁਤਾਬਕ ਸੁਖਬੀਰ ਨੇ ਉਨ੍ਹਾਂ ਨੂੰ ਕਦੇ ਇਹ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਨਾਲੋਂ ਘੱਟ ਹੈ। ਦੂਜੇ ਪਾਸੇ ਸੁਖਬੀਰ ਦਾ ਇਕੋ-ਇਕ ਸੁਫ਼ਨਾ ਹੈ ਕਿ ਉਹ ਭਵਿੱਖ 'ਚ ਸੈਲੀਬ੍ਰਿਟੀ ਬਣ ਕੇ ਅਜਿਹਾ ਮੁਕਾਮ ਹਾਸਲ ਕਰੇ, ਜਿਸ ਨਾਲ ਉਸ ਦੇ ਮਾਤਾ-ਪਿਤਾ ਦੀ ਪਛਾਣ ਉਸ ਦੇ ਨਾਂ ਨਾਲ ਹੋਵੇ।

​ਸਰਕਾਰ ਤੋਂ ਮੰਗ, ਰੁਜ਼ਗਾਰ ਅਤੇ ਅਪੰਗਤਾ ਸਰਟੀਫਿਕੇਟ ਦੀ ਸੁਧਾਈ
​ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੇ ਮਕਸਦ ਨਾਲ ਸੁਖਬੀਰ ਸਿੰਘ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਢੁੱਕਵੀਂ ਨੌਕਰੀ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਪਰਿਵਾਰ ਦਾ ਸਹਾਰਾ ਵੀ ਬਣ ਸਕੇ।
​ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਨ੍ਹਾਂ ਦੀ ਮੌਜੂਦਾ ਸਰੀਰਕ ਹਾਲਤ ਅਨੁਸਾਰ ਉਨ੍ਹਾਂ ਦਾ ਦਿਵਿਆਂਗ (ਅਪੰਗਤਾ) ਸਰਟੀਫਿਕੇਟ 80% ਬਣਨਾ ਚਾਹੀਦਾ ਹੈ, ਜੋਕਿ ਉਨ੍ਹਾਂ ਦਾ ਕਾਨੂੰਨੀ ਹੱਕ ਹੈ ਪਰ ਦਫ਼ਤਰੀ ਉਲਝਣਾਂ ਕਾਰਨ ਇਹ ਅਜੇ ਤੱਕ ਮਹਿਜ਼ 52% ਹੀ ਬਣਿਆ ਹੋਇਆ ਹੈ। ਸੁਖਬੀਰ ਨੇ ਮੰਗ ਕੀਤੀ ਹੈ ਕਿ ਇਸ ਪ੍ਰਸ਼ਾਸਨਿਕ ਖਾਮੀ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ।

ਇਹ ਵੀ ਪੜ੍ਹੋ: LPU ਮਾਮਲੇ 'ਚ ਇੰਫਲੂਐਂਸਰ ਜੇਮਸ ਦਹੀਆ ਦੀ ਵੀਡੀਓ ਆਈ ਸਾਹਮਣੇ! ਖੋਲ੍ਹੇ ਕਈ ਰਾਜ਼

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


 


author

shivani attri

Content Editor

Related News