ਡਾਇਲਸੀਸ ਕਰਵਾਉਣ ਜਾ ਰਹੇ ਬਜ਼ੁਰਗ ਦੀ ਸੜਕ ਹਾਦਸੇ ''ਚ ਮੌਤ

Saturday, Oct 10, 2026 - 08:03 PM (IST)

ਡਾਇਲਸੀਸ ਕਰਵਾਉਣ ਜਾ ਰਹੇ ਬਜ਼ੁਰਗ ਦੀ ਸੜਕ ਹਾਦਸੇ ''ਚ ਮੌਤ

ਮਾਛੀਵਾੜਾ ਸਾਹਿਬ (ਟੱਕਰ)- ਸਥਾਨਕ ਸਮਰਾਲਾ ਰੋਡ ’ਤੇ ਅੱਜ ਸਵੇਰੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਮਾਛੀਵਾੜਾ ਮੀਆਂ ਮੁਹੱਲਾ ਦੇ ਵਾਸੀ ਬਜ਼ੁਰਗ ਗੁਰਦੀਪ ਸਿੰਘ (82) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਬੀਮਾਰ ਰਹਿ ਰਿਹਾ ਸੀ ਜੋ ਕਿਡਨੀ ਦੀ ਬੀਮਾਰੀ ਨਾਲ ਜੂੜ ਰਿਹਾ ਸੀ। ਅੱਜ ਸਵੇਰੇ ਉਹ ਕਾਰ ਰਾਹੀਂ ਆਪਣੀ ਲੜਕੀ ਨੂੰ ਨਾਲ ਲੈ ਕੇ ਹਸਪਤਾਲ ਵਿਚ ਡਾਇਲਸਿਸ ਕਰਵਾਉਣ ਜਾ ਰਿਹਾ ਸੀ ਕਿ ਸਾਹਮਣੇ ਸਮਰਾਲਾ ਤੋਂ ਆ ਰਹੀ ਕਾਰ ਨਾਲ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ਵਿਚ ਗੁਰਦੀਪ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਖੰਨਾ ਹਸਪਤਾਲ ਲਿਆਂਦਾ ਗਿਆ। ਖੰਨਾ ਵਿਖੇ ਉਸਦੀ ਹਾਲਤ ਗੰਭੀਰ ਦੇਖਦਿਆਂ ਰੈਫ਼ਰ ਕਰ ਦਿੱਤਾ ਗਿਆ ਪਰ ਸ਼ਾਮ ਨੂੰ ਜਖ਼ਮਾਂ ਦੀ ਤਾਬ ਨਾ ਝੱਲਦੇ ਉਨ੍ਹਾਂ ਦੀ ਮੌਤ ਹੋ ਗਈ। 

PunjabKesari

ਪੁਲਸ ਵੱਲੋਂ ਹਾਦਸਾਗ੍ਰਸਤ ਦੋਵੇਂ ਕਾਰਾਂ ਨੂੰ ਕਬਜੇ ਵਿਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿਚ ਰਖਵਾ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪਰਗਟ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਉਪਰੰਤ ਕਾਰ ਚਾਲਕ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਹਾਦਸੇ ਵਿਚ ਮ੍ਰਿਤਕ ਗੁਰਦੀਪ ਸਿੰਘ ਦੀ ਧੀ ਸੇਵਾਮੁਕਤ ਲੈਕਚਰਾਰ ਰਵਿੰਦਰ ਕੌਰ ਪਿੰਕੀ ਦੇ ਵੀ ਸੱਟਾਂ ਲੱਗੀਆਂ ਜੋ ਕਿ ਇਲਾਜ ਲਈ ਹਸਪਤਾਲ ਦਾਖਲ ਹੈ।

‘ਪੰਜਾਬ ਕੇਸਰੀ ਗਰੁੱਪ’ ਖੰਨਾ ਦੇ ਪ੍ਰਤੀਨਿੱਧੀ ਕਮਲਜੀਤ ਸਿੰਘ ਦੇ ਸਹੁਰਾ ਸਨ ਮ੍ਰਿਤਕ

ਇਸ ਹਾਦਸੇ ਵਿਚ ਮ੍ਰਿਤਕ ਗੁਰਦੀਪ ਸਿੰਘ ਦੀ ਇੱਕ ਧੀ ਖੰਨਾ ਵਿਖੇ ‘ਪੰਜਾਬ ਕੇਸਰੀ ਗਰੁੱਪ’ ਦੇ ਪ੍ਰਤੀਨਿੱਧੀ ਕਮਲਜੀਤ ਸਿੰਘ ਕਮਲ ਨੂੰ ਵਿਆਹੀ ਹੋਈ ਹੈ। ਸਹੁਰਾ ਗੁਰਦੀਪ ਸਿੰਘ ਦੀ ਮੌਤ ਹੋਣ ਨਾਲ ਪਰਿਵਾਰ ਤੇ ਪੱਤਰਕਾਰ ਕਮਲਜੀਤ ਸਿੰਘ ਨੂੰ ਗਹਿਰਾ ਸਦਮਾ ਲੱਗਿਆ। ਮ੍ਰਿਤਕ ਗੁਰਦੀਪ ਸਿੰਘ ਬਹੁਤ ਹੀ ਨੇਕਦਿਲ ਇਨਸਾਨ ਸਨ ਅਤੇ ਉਨ੍ਹਾਂ ਦੀ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਸਵ. ਗੁਰਦੀਪ ਸਿੰਘ ਦਾ ਭਲਕੇ 11 ਅਕਤੂਬਰ ਨੂੰ ਪੋਸਟ ਮਾਰਟਮ ਕਰਵਾਉਣ ਉਪਰੰਤ ਅੰਤਿਮ ਸਸਕਾਰ ਮਾਛੀਵਾੜਾ ਦੇ ਸਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
 


author

Anmol Tagra

Content Editor

Related News