ਬਸਪਾ (ਅ) ਤੇ ਕਾਂਗਰਸੀ ਆਗੂਆਂ ਨੇ ਕੀਤੀ ਮੋਦੀ ਸਰਕਾਰ ਵਿਰੁੱੱਧ ਨਾਅਰੇਬਾਜ਼ੀ

03/29/2018 7:48:53 AM

ਸੁਲਤਾਨਪੁਰ ਲੋਧੀ, (ਧੀਰ)- ਸੁਪਰੀਮ ਕੋਰਟ ਵੱਲੋਂ ਐੱਸ. ਸੀ., ਐੱਸ. ਟੀ., ਓ. ਬੀ. ਸੀ. ਵੱਲੋਂ ਦਿੱਤਾ ਗਿਆ ਫੈਸਲਾ ਮੋਦੀ ਸਰਕਾਰ ਦੀ ਘੱਟ ਗਿਣਤੀ ਦੇ ਲੋਕਾਂ ਪ੍ਰਤੀ ਨਜ਼ਰੀਏ ਦਾ ਸਾਫ ਸਬੂਤ ਹੈ ਕਿ ਮੋਦੀ ਸਰਕਾਰ ਨੇ ਹਮੇਸ਼ਾ ਐੱਸ. ਸੀ .ਵਰਗ ਦੇ ਨਾਲ ਪੱਖਪਾਤ ਕੀਤਾ ਹੈ ਇਹ ਸ਼ਬਦ ਐੱਸ. ਸੀ. ਸੈੱਲ ਕਾਂਗਰਸ ਦੇ ਜਨਰਲ ਸਕੱਤਰ ਅਵਤਾਰ ਸਿੰਘ ਰੰਧਾਵਾ, ਐੱਨ. ਆਰ. ਆਈ. ਕ੍ਰਿਪਾਲ ਸਿੰਘ ਜੈਨਪੁਰੀ ਨੇ ਮੋਦੀ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਜ਼ਾਹਿਰ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਜਦੋਂ ਦੀ ਕੇਂਦਰ 'ਚ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਬਣੀ ਹੈ, ਉਸ ਦਿਨ ਤੋਂ ਹੀ ਦਲਿਤਾਂ ਤੇ ਘੱਟ ਗਿਣਤੀ ਵਾਲਿਆਂ ਦੇ ਖਿਲਾਫ ਦਮਨ ਦੀ ਨੀਤੀ ਅਪਨਾਈ ਹੋਈ ਹੈ। ਦੇਸ਼ ਦੇ ਆਰ. ਐੱਸ. ਐੱਸ. ਦੀ ਵਿਚਾਰਧਾਰਾ ਨੂੰ ਥੋਪਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਹੜੀ ਦੇਸ਼ ਨੂੰ ਇਕ ਹੋਰ ਬਟਵਾਰੇ ਵੱਲ ਧਕੇਲ ਰਹੀ ਹੈ। ਜੇ ਮੋਦੀ ਸਰਕਾਰ ਨੂੰ ਜਲਦੀ ਹੀ ਸੱਤਾ ਤੋਂ ਨਾ ਵਾਂਝੇ ਕੀਤਾ ਗਿਆ ਤਾਂ ਇਹ ਦੇਸ਼ ਛੋਟੇ-ਛੋਟੇ ਟੁਕੜਿਆਂ 'ਚ ਵੰਡ ਜਾਵੇਗਾ, ਜਿਸ ਦੇ ਲਈ ਇਤਿਹਾਸ ਸਾਨੂੰ ਕਦੇ ਮੁਆਫ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ 'ਚ ਅੱਜ ਦਲਿਤ ਜਾਤੀ ਤੇ ਘੱਟ ਗਿਣਤੀ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ। ਕਾਂਗਰਸ ਆਗੂਆਂ ਨੇ ਕਿਹਾ ਕਿ ਪਾਰਟੀ ਇਸ ਮਾਮਲੇ 'ਚ ਚੁੱਪ ਚਾਪ ਨਹੀਂ ਬੈਠੇਗੀ ਤੇ ਮੋਦੀ ਸਰਕਾਰ ਦੀਆਂ ਦਲਿਤਾਂ ਪ੍ਰਤੀ ਅਪਣਾਈਆਂ ਜਾ ਰਹੀਆਂ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕਰੇਗੀ। 
ਇਸ ਮੌਕੇ ਅਵਤਾਰ ਸਿੰਘ ਜੈਨਪੁਰੀ, ਕਿਰਪਾਲ ਸਿੰਘ ਜੈਨਪੁਰ, ਨਰਿੰਦਰ ਸਿੰਘ ਜੈਨਪੁਰ ਸਕੱਤਰ ਕਾਂਗਰਸ ਪੰਜਾਬ, ਯਸ਼ਪਾਲ ਸਿੰਘ ਲਾਡੀ, ਅਨੁਪ ਸਿੰਘ, ਸਰਵਣ ਸਿੰਘ, ਸ਼ਿੰਗਾਰਾ ਸਿੰਘ, ਸਿਮਰ ਕੌਰ, ਪਰਮਜੀਤ ਕੌਰ, ਸਤਨਾਮ ਸਿੰਘ, ਮਾਇਆ ਦੇਵੀ, ਹਰਜਿੰਦਰ ਸਿੰਘ, ਜਸਵੀਰ ਕੌਰ ਆਦਿ ਵੀ ਹਾਜ਼ਰ ਸਨ। 
ਸੁਲਤਾਨਪੁਰ ਲੋਧੀ,(ਧੀਰ)- ਕੇਂਦਰ ਦੀ ਦਲਿਤ ਵਿਰੋਧੀ ਮੋਦੀ ਸਰਕਾਰ ਦੀ ਸ਼ਹਿ 'ਤੇ ਜੋ ਮਾਣਯੋਗ ਸੁਪਰੀਮ ਕੋਰਟ ਨੇ ਐੱਸ. ਸੀ., ਐੱਸ. ਟੀ., ਓ. ਬੀ. ਸੀ. ਐਕਟ ਦਾ ਫੈਸਲਾ ਸੁਣਾਇਆ ਹੈ, ਉਸ ਨੂੰ ਕਿਸੇ ਵੀ ਕੀਮਤ ਤੇ ਵਾਲਮੀਕਿ ਤੇ ਦਲਿਤ ਭਾਈਚਾਰਾ ਬਰਦਾਸ਼ਤ ਨਹੀਂ ਕਰੇਗਾ ਤੇ ਜੇ ਇਸ ਦੇ ਵਿਰੁੱਧ ਕੋਈ ਤਿੱਖਾ ਸੰਘਰਸ਼ ਵੀ ਛੇੜਨਾ ਪਵੇ ਤਾਂ ਕਿਸੇ ਵੀ ਕੀਮਤ 'ਤੇ ਬਸਪਾ (ਅ) ਪਿੱਛੇ ਨਹੀਂ ਹਟੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਸਪਾ (ਅ) ਦੇ ਸੀ. ਆਗੂ ਬਲਵੰਤ ਸਿੰਘ ਸੁਲਤਾਨਪੁਰੀ ਨੇ ਅੱਜ ਪਿੰਡ ਮਨਿਆਲਾ ਵਿਖੇ ਬਸਪਾ (ਅ) ਤਰਸੇਮ ਸਿੰਘ ਨਸੀਰੇਵਾਲ ਦੀ ਅਗਵਾਈ ਹੇਠ ਹੋਈ ਇਕ ਮੀਟਿੰਗ 'ਚ ਮੋਦੀ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਜ਼ਾਹਿਰ ਕਰਦਿਆਂ ਕਹੇ। 
ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਮੋਦੀ ਸਰਕਾਰ ਦੀ ਸ਼ਹਿ 'ਤੇ ਦਲਿਤ ਜਾਤੀ ਦੇ ਲੋਕਾਂ ਨੂੰ ਦਬਾਉਣ ਦਾ ਫੈਸਲਾ ਹੈ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਾਰਾ ਕੁਝ ਇਹ ਆਰ. ਐੱਸ. ਐੱਸ. ਦੇ ਇਸ਼ਾਰਿਆਂ 'ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਲਈ ਸਮੂਹ ਦਲਿਤ ਜਾਤੀ ਤੇ ਵਾਲਮੀਕਿ ਭਾਈਚਾਰੇ ਨੂੰ ਬਸਪਾ (ਅ) ਦੇ ਝੰਡੇ ਥਲੇ ਇਕ ਸੁਰ ਹੋ ਕੇ ਇਸ ਦੇ ਵਿਰੁੱਧ ਸੰਘਰਸ਼ ਛੇੜਨਾ ਹੋਵੇਗਾ। ਬਸਪਾ (ਅ) ਆਗੂਆਂ ਨੇ ਮੋਦੀ ਸਰਕਾਰ ਵਲੋਂ ਐੱਸ. ਸੀ., ਐੱਸ. ਟੀ. ਐਕਟ ਨੂੰ ਕਮਜ਼ੋਰ ਕਰਨ ਲਈ ਲਿਆਂਦੇ ਜਾ ਰਹੇ ਸੰਸ਼ੋਧਨ ਦਾ ਸਖਤ ਨੋਟਿਸ ਲਿਆ ਤੇ ਦਲਿਤ ਵਿਰੋਧੀ ਦੱਸਿਆ ਇਸ ਦੇ ਵਿਰੁੱਧ 2 ਅਪ੍ਰੈਲ ਨੂੰ ਦੇਸ਼ ਵਿਆਪੀ ਹੜਤਾਲ ਦਾ ਵੀ ਸਮਰਥਨ ਕੀਤਾ ਗਿਆ ਹੈ।
ਇਸ ਮੌਕੇ ਬਲਵੰਤ ਸਿੰਘ ਸੁਲਤਾਨਪੁਰੀ ਤੋਂ ਇਲਾਵਾ ਪ੍ਰਕਾਸ਼ ਸਿੰਘ ਜੱਬੋਵਾਲ, ਤਰਸੇਮ ਸਿੰਘ ਨਸੀਰੇਵਾਲ, ਹਰਵਿੰਦਰ ਸਿੰਘ ਸੋਨੀ, ਰਾਜੂ ਗੁਰਮੀਤ ਕੌਰ ਸਾਬਕਾ ਸਰਪੰਚ ਆਦਿ ਵੀ ਹਾਜ਼ਰ ਸਨ।


Related News