ਲੋਕ ਸਭਾ ਚੋਣਾਂ: ਬਸਪਾ ਨੇ ਖਡੂਰ ਸਾਹਿਬ ਸਣੇ 3 ਸੀਟਾਂ 'ਤੇ ਐਲਾਨੇ ਉਮੀਦਵਾਰ

Friday, May 03, 2024 - 08:38 AM (IST)

ਲੋਕ ਸਭਾ ਚੋਣਾਂ: ਬਸਪਾ ਨੇ ਖਡੂਰ ਸਾਹਿਬ ਸਣੇ 3 ਸੀਟਾਂ 'ਤੇ ਐਲਾਨੇ ਉਮੀਦਵਾਰ

ਚੰਡੀਗੜ੍ਹ (ਮਨਜੋਤ)- ਬਹੁਜਨ ਸਮਾਜ ਪਾਰਟੀ ਵੱਲੋਂ ਖਡੂਰ ਸਾਹਿਬ ਸਮੇਤ ਤਿੰਨ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਬਸਪਾ ਵੱਲੋਂ ਖਡੂਰ ਸਾਹਿਬ ਤੋਂ ਇੰਜੀਨੀਅਰ ਸਤਨਾਮ ਸਿੰਘ ਤੁੜ, ਅੰਮ੍ਰਿਤਸਰ ਤੋਂ ਵਿਸ਼ਾਲ ਸਿੱਧੂ ਤੇ ਚੰਡੀਗੜ੍ਹ ਤੋਂ ਡਾ. ਰੀਤੂ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਸਤਨਾਮ ਸਿੰਘ ਤੁੜ ਬੀ. ਟੈੱਕ. ਪਾਸ ਹਨ। ਉਨ੍ਹਾਂ ਦੀ ਉਮਰ 29 ਸਾਲ ਹੈ।

ਇਹ ਖ਼ਬਰ ਵੀ ਪੜ੍ਹੋ - Breaking News: ਕਾਂਗਰਸ ਨੇ ਤੜਕਸਾਰ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ, ਇਸ ਸੀਟ ਤੋਂ ਲੜਣਗੇ ਰਾਹੁਲ ਗਾਂਧੀ

ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਵਿਸ਼ਾਲ ਸਿੱਧੂ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜੋ 2020 ’ਚ ਬਸਪਾ ’ਚ ਸ਼ਾਮਲ ਹੋਏ ਸਨ ਅਤੇ ਜ਼ਿਲ੍ਹਾ ਅਹੁਦੇਦਾਰ ਦੇ ਤੌਰ ’ਤੇ ਵਿਧਾਨ ਸਭਾ ਜੰਡਿਆਲਾ ਤੇ ਵਿਧਾਨ ਸਭਾ ਅਟਾਰੀ ਦੇ ਸੰਗਠਨ ਦੀ ਦੇਖ-ਰੇਖ ਕਰ ਰਹੇ ਸਨ। ਚੰਡੀਗੜ੍ਹ ਤੋਂ ਉਮੀਦਵਾਰ ਐਲਾਨੀ ਗਈ ਡਾ. ਰੀਤੂ ਸਿੰਘ ਦਿੱਲੀ ’ਚ ਪ੍ਰੋਫੈਸਰ ਰਹਿ ਚੁੱਕੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News