ਪ੍ਰੇਮਿਕਾ ਵੱਲੋਂ ਨੌਕਰੀ ਲੱਗਣ ਮਗਰੋਂ ਕੀਤੀ ਬੇਵਫ਼ਾਈ ਨਾ ਸਹਾਰ ਸਕਿਆ ਨੌਜਵਾਨ, ਭੇਜੀ 'ਆਖ਼ਰੀ ਵੀਡੀਓ' ਤੇ ਫ਼ਿਰ...

Wednesday, Jul 12, 2023 - 08:17 PM (IST)

ਪ੍ਰੇਮਿਕਾ ਵੱਲੋਂ ਨੌਕਰੀ ਲੱਗਣ ਮਗਰੋਂ ਕੀਤੀ ਬੇਵਫ਼ਾਈ ਨਾ ਸਹਾਰ ਸਕਿਆ ਨੌਜਵਾਨ, ਭੇਜੀ 'ਆਖ਼ਰੀ ਵੀਡੀਓ' ਤੇ ਫ਼ਿਰ...

ਗੁਰੂਹਰਸਹਾਏ (ਸੁਨੀਲ ਵਿੱਕੀ): ਪਿੰਡ ਨਿਧਾਣਾ ਵਿਖੇ ਇਕ ਨੌਜਵਾਨ ਨੇ ਆਪਣੇ ਘਰ ਤੂੜੀ ਵਾਲੇ ਕਮਰੇ ਵਿਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ ’ਤੇ ਨੌਜਵਾਨ ਦੀ ਪ੍ਰੇਮਿਕਾ ਸਮੇਤ ਦੋ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਗੁਰੂਹਰਸਹਾਏ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਆਸ਼ਾ ਰਾਣੀ ਪੁੱਤਰੀ ਸੁਰਜੀਤ ਸਿੰਘ ਵਾਸੀ ਨਿਧਾਣਾ ਨੇ ਦੱਸਿਆ ਕਿ ਉਸ ਦਾ ਭਰਾ ਸੁਖਵਿੰਦਰ ਸਿੰਘ (26) ਜੇ. ਐੱਮ. ਏ ਕਰਨ ਉਪਰੰਤ ਨੌਕਰੀ ਦੀ ਤਿਆਰੀ ਕਰ ਰਿਹਾ ਸੀ ਅਤੇ ਮਨਜੀਤ ਕੌਰ 2019 ਵਿਚ ਉਸ ਦੇ ਭਰਾ ਨਾਲ ਪੜ੍ਹਦੀ ਸੀ। ਇਸ ਦੌਰਾਨ ਉਨ੍ਹਾਂ ਦੇ ਇਕ-ਦੂਜੇ ਨਾਲ ਪ੍ਰੇਮ ਸਬੰਧ ਹੋ ਗਏ ਤੇ ਸੁਖਵਿੰਦਰ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। 

ਇਹ ਖ਼ਬਰ ਵੀ ਪੜ੍ਹੋ - ਹੜ੍ਹ ਦੇ ਪਾਣੀ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਰੋਂਦਾ ਕੁਰਲਾਉਂਦਾ ਰਹਿ ਗਿਆ ਪਰਿਵਾਰ

ਸ਼ਿਕਾਇਤਕਰਤਾ ਨੇ ਦੱਸਿਆ ਕਿ ਮਨਜੀਤ ਕੌਰ ਦੀ 2 ਸਾਲ ਪਹਿਲਾਂ ਟੀਚਰ ਦੀ ਨੌਕਰੀ ਲੱਗ ਗਈ ਅਤੇ ਉਸ ਨੇ ਦੇਸ ਸਿੰਘ ਪੁੱਤਰ ਮਿਲਖਾ ਸਿੰਘ ਨਾਲ ਸਬੰਧ ਬਣਾ ਲਏ ਸਨ, ਜਦੋਂ ਸੁਖਵਿੰਦਰ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਦੇਸ ਸਿੰਘ ਨੂੰ ਫ਼ੋਨ ਕਰਕੇ ਕਿਹਾ ਕਿ ਉਹ ਇਸ ਰਿਸ਼ਤੇ ਤੋਂ ਪਿੱਛੇ ਹੱਟ ਜਾਵੇ ਤਾਂ ਦੇਸ ਸਿੰਘ ਨੇ ਸੁਖਵਿੰਦਰ ਸਿੰਘ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਮਨਜੀਤ ਕੌਰ ਉਸ ਦੇ ਨਾਲ ਕਈ ਵਾਰ ਰਹਿ ਚੁੱਕੀ ਹੈ ਤੇ ਉਸ ਦੇ ਕੋਲ ਉਸ ਦੀਆਂ ਨਗਨ ਤਸਵੀਰਾਂ ਵੀ ਹਨ। ਇਸ ਸਭ ਕਾਰਨ ਸੁਖਵਿੰਦਰ ਸਿੰਘ ਡਿਪਰੈਸ਼ਨ ’ਚ ਰਹਿਣ ਲੱਗਾ। 

ਇਹ ਖ਼ਬਰ ਵੀ ਪੜ੍ਹੋ - ਹੜ੍ਹਾਂ ਦੇ ਕਹਿਰ ਨੇ ਵਿਆਹ 'ਚ ਪਾਇਆ ਅੜਿੱਕਾ ਤਾਂ ਪਰਿਵਾਰ ਨੇ ਲਗਾਈ ਅਨੋਖ਼ੀ ਜੁਗਤ, ਸੁੱਖੀ-ਸਾਂਦੀ ਹੋ ਗਿਆ ਸਾਰਾ ਕਾਰਜ

ਆਸ਼ਾ ਰਾਣੀ ਨੇ ਦੱਸਿਆ ਕਿ 6 ਜੁਲਾਈ ਨੂੰ ਜਦੋਂ ਉਹ ਸਕੂਲ ਤੋਂ ਬਾਅਦ ਘਰ ਆਈ ਤਾਂ ਉਸ ਨੂੰ ਸੁਖਵਿੰਦਰ ਸਿੰਘ ਘਰ ’ਚ ਨਹੀਂ ਮਿਲਿਆ, ਜਿਸ ’ਤੇ ਉਸ ਨੇ ਮਨਜੀਤ ਕੌਰ ਨੂੰ ਫ਼ੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਤੂੜੀ ਵਾਲੇ ਕਮਰੇ ’ਚ ਗਲੇ ਵਿਚ ਰੱਸੀ ਪਾ ਕੇ ਉਸ ਨੂੰ ਵੀਡੀਓ ਭੇਜੀ ਹੈ। ਜਦ ਉਹ ਤੂੜੀ ਵਾਲੇ ਕਮਰੇ ਵਿਚ ਗਈ ਤਾਂ ਉਸ ਨੇ ਦੇਖਿਆ ਕਿ ਸੁਖਵਿੰਦਰ ਸਿੰਘ ਨੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਪੀੜਤ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਮਨਜੀਤ ਕੌਰ ਅਤੇ ਦੇਸ ਰਾਜ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਅਤੇ ਉਸ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News