ਖੇਤ ਦੇ ਪਹੇ ''ਚੋਂ ਬੇਸੁੱਧ ਹਾਲਤ ''ਚ ਮਿਲੇ ਜਵਾਨ ਮੁੰਡਾ-ਕੁੜੀ, ਇਲਾਜ ਦੌਰਾਨ ਦੋਹਾਂ ਨੇ ਤੋੜਿਆ ਦਮ

Wednesday, Dec 08, 2021 - 09:35 AM (IST)

ਖੇਤ ਦੇ ਪਹੇ ''ਚੋਂ ਬੇਸੁੱਧ ਹਾਲਤ ''ਚ ਮਿਲੇ ਜਵਾਨ ਮੁੰਡਾ-ਕੁੜੀ, ਇਲਾਜ ਦੌਰਾਨ ਦੋਹਾਂ ਨੇ ਤੋੜਿਆ ਦਮ

ਭਵਾਨੀਗੜ੍ਹ (ਵਿਕਾਸ) : ਸ਼ਹਿਰ ਨੇੜੇ ਸੁਨਾਮ-ਪਟਿਆਲਾ ਰੋਡ ’ਤੇ ਖੇਤ ਨੂੰ ਜਾਂਦੇ ਇਕ ਪਹੇ ’ਚ ਸ਼ੱਕੀ ਹਾਲਾਤ ’ਚ ਬੇਸੁੱਧ ਹੋ ਕੇ ਡਿੱਗੇ ਪਏ ਨੌਜਵਾਨ ਮੁੰਡੇ-ਕੁੜੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮਾਮਲੇ ਸਬੰਧੀ ਨੌਜਵਾਨ ਜੋੜੇ ਦੀ ਪਛਾਣ ਕਰਨ ਤੋਂ ਬਾਅਦ ਪੁਲਸ ਉਨ੍ਹਾਂ ਦੇ ਆਪਸੀ ਸਬੰਧਾਂ ਅਤੇ ਮੌਤ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ’ਚ ਜੁੱਟ ਗਈ ਹੈ। ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੁਨਾਮ ਰੋਡ ’ਤੇ ਸਥਿਤ ਇਕ ਪੈਟਰੋਲ ਪੰਪ ਨੇੜਲੇ ਖੇਤਾਂ ਨੂੰ ਜਾਂਦੇ ਪਹੇ ’ਚ ਇਕ ਨੌਜਵਾਨ ਮੁੰਡਾ-ਕੁੜੀ ਬੇਸੁੱਧ ਹੋ ਕੇ ਡਿੱਗੇ ਪਏ ਹਨ।

ਇਹ ਵੀ ਪੜ੍ਹੋ : 'ਕੈਪਟਨ' ਨਾਲ ਗਠਜੋੜ ਨੂੰ ਲੈ ਕੇ ਸੁਖਦੇਵ ਢੀਂਡਸਾ ਨੇ ਫਿਰ ਦਿੱਤਾ ਵੱਡਾ ਬਿਆਨ

ਮੌਕੇ ’ਤੇ ਪਹੁੰਚ ਕੇ ਏ. ਐੱਸ. ਆਈ. ਰਣਜੀਤ ਸਿੰਘ ਸਮੇਤ ਹੋਰ ਪੁਲਸ ਮੁਲਾਜ਼ਮਾਂ ਨੇ ਮੁੰਡੇ-ਕੁੜੀ ਨੂੰ ਗੰਭੀਰ ਹਾਲਤ ’ਚ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਕਤ ਜੋੜੇ ਨੇ ਕਿਸੇ ਜ਼ਹਿਰੀਲੀ ਚੀਜ਼ ਦਾ ਸੇਵਨ ਕੀਤਾ ਹੋਇਆ ਹੈ, ਜਿਸ ਕਰ ਕੇ ਇਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਮੁੰਡੇ-ਕੁੜੀ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ, ਜਿੱਥੇ ਪਹੁੰਚ ਉਨ੍ਹਾਂ ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਖਿਡਾਰੀਆਂ ਨੂੰ ਨਹੀਂ ਮਿਲ ਰਹੀ ਢਿੱਡ ਭਰ ਕੇ ਰੋਟੀ, ਮੀਡੀਆ ਸਾਹਮਣੇ ਬਿਆਨ ਕੀਤੀ ਸਾਰੀ ਕਹਾਣੀ (ਤਸਵੀਰਾਂ)

ਥਾਣਾ ਮੁਖੀ ਸਮਰਾਓ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਪੁਲਸ ਨੂੰ ਮ੍ਰਿਤਕ ਨੌਜਵਾਨ ਦੀ ਪਛਾਣ ਸੁਨਾਮ ਨੇੜਲੇ ਪਿੰਡ ਗੰਢੂਆ ਦੇ ਕੁਲਦੀਪ ਸਿੰਘ (27) ਤੇ ਕੁੜੀ ਦੀ ਪਛਾਣ ਸੋਨੀਆ (22) ਵਾਸੀ ਨਾਭਾ ਵੱਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਪੁਲਸ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਮ੍ਰਿਤਕ ਮੁੰਡੇ-ਕੁੜੀ ਨੇ ਜ਼ਹਿਰੀਲੀ ਚੀਜ਼ ਕਿਉਂ ਤੇ ਕਿਹੜੇ ਹਾਲਾਤ’ਚ ਨਿਗਲੀ ਤੇ ਉਨ੍ਹਾਂ ਦੇ ਆਪਸ ’ਚ ਕੀ ਸਬੰਧ ਸਨ।
ਇਹ ਵੀ ਪੜ੍ਹੋ : ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਰੌਂਗਟੇ (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News