ਵਿਜੇ ਸਾਂਪਲਾ ਨੂੰ ਫਗਵਾੜਾ ਪਹੁੰਚਣ ''ਤੇ ਦਿਖਾਈਆਂ ਕਾਲੀਆਂ ਝੰਡੀਆਂ

01/09/2018 6:59:09 AM

ਫਗਵਾੜਾ, (ਰੁਪਿੰਦਰ ਕੌਰ, ਜਲੋਟਾ)- ਦੇਸ਼ ਵਿਚ ਮੋਦੀ ਸਰਕਾਰ ਦੇ ਰਾਜ ਵਿਚ ਦਲਿਤਾਂ 'ਤੇ ਹੋ ਰਹੇ ਅਤਿਆਚਾਰਾਂ ਦੇ ਰੋਸ ਵਜੋਂ ਫਗਵਾੜਾ ਆਏ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਲੋਕ ਇਨਸਾਫ ਪਾਰਟੀ ਦੇ ਨੇਤਾਵਾਂ ਵਲੋਂ ਜਰਨੈਲ ਨੰਗਲ ਦੀ ਅਗਵਾਈ ਵਿਚ ਸਥਾਨਕ ਨਗਰ ਨਿਗਮ ਕੰਪਲੈਕਸ ਵਿਚ ਘੇਰਾਓ ਕਰ ਕੇ ਮੋਦੀ ਸਰਕਾਰ ਤੇ ਮੰਤਰੀ ਸਾਂਪਲਾ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਦਿਲਚਸਪ ਗੱਲ ਇਹ ਹੈ ਕਿ ਜਦ ਇਹ ਸਭ ਹੋਇਆ ਤਦ ਲੋਕਲ ਪੁਲਸ ਤੇ ਪ੍ਰਸ਼ਾਸਨ ਇਸ ਤੋਂ ਪੂਰੀ ਤਰ੍ਹਾਂ ਬੇਖਬਰ ਰਿਹਾ ਅਤੇ ਕਿਸੇ ਨੂੰ ਅਜਿਹਾ ਨਾ ਹੋਣ ਦੀ ਲੋਕ ਇਨਸਾਫ ਪਾਰਟੀ ਦੇ ਨੇਤਾਵਾਂ ਨੇ ਭਿਣਕ ਤਕ ਨਹੀਂ ਲੱਗਣ ਦਿੱਤੀ।
PunjabKesari
ਇਸ ਘਟਨਾਚੱਕਰ ਕਾਰਨ ਲੋਕ ਇਨਸਾਫ ਪਾਰਟੀ ਦੇ ਵਰਕਰ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਨਗਰ ਨਿਗਮ ਕੰਪਲੈਕਸ ਵਿਚ ਉਦੋਂ ਇਕੱਠੇ ਹੋਏ ਜਦ ਮੰਤਰੀ ਵਿਜੇ ਸਾਂਪਲਾ ਨੂੰ ਫਗਵਾੜਾ ਦੇ ਹੋ ਰਹੇ ਵਿਕਾਸ ਸਬੰਧੀ ਬੈਠਕ ਕਰਨੀ ਸੀ। ਇਸੇ ਦੌਰਾਨ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਹੱਥ ਵਿਚ ਕੇਂਦਰ ਸਰਕਾਰ ਵਿਰੋਧੀ ਬੈਨਰ ਫੜ ਕੇ ਮੰਤਰੀ ਵਿਜੇ ਸਾਂਪਲਾ ਵਿਰੁੱਧ ਨਾਅਰੇਬਾਜ਼ੀ ਕਰ ਕੇ ਹਵਾ ਵਿਚ ਕਾਲੀਆਂ ਝੰਡੀਆਂ ਲਹਿਰਾਉਣੀਆਂ ਸ਼ੁਰੂ ਕਰ ਦਿੱਤੀਆਂ।


Related News