ਕੌਣ ਹੈ ਵਿਜੇ ਨਾਇਰ, ਜੋ ਆਤਿਸ਼ੀ ਤੇ ਸੌਰਭ ਭਾਰਦਵਾਜ ਨੂੰ ਕਰਦਾ ਸੀ ਰਿਪੋਰਟ, ਕੇਜਰੀਵਾਲ ਨੇ ਲਿਆ ਨਾਂ

04/01/2024 6:46:15 PM

ਨਵੀਂ ਦਿੱਲੀ- ਦਿੱਲੀ ਦੇ ਕਥਿਤ ਸ਼ਰਾਬ ਘਪਲਾ ਮਾਮਲੇ 'ਚ ਗ੍ਰਿਫਤਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 14 ਅਪ੍ਰੈਲ ਤਕ ਤਿਹਾੜ ਜੇਲ੍ਹ 'ਚ ਰਹਿਣਗੇ। ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਉਨ੍ਹਾਂ ਨੂੰ 15 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਇਸਤੋਂ ਪਹਿਲਾਂ 10 ਦਿਨਾਂ ਤਕ ਕੇਜਰੀਵਾਲ ਈ.ਡੀ. ਦੀ ਹਿਰਾਸਤ 'ਚ ਸਨ। 

ਸੋਮਵਾਰ ਨੂੰ ਉਨ੍ਹਾਂ ਦੀ ਰਿਮਾਂਡ ਖਤਮ ਹੋ ਰਹੀ ਸੀ। ਉਨ੍ਹਾਂ ਨੂੰ ਜਦੋਂ ਕੋਰਟ 'ਚ ਪੇਸ਼ ਕੀਤਾ ਗਿਆ ਤਾਂ ਈ.ਡੀ. ਵੱਲੋਂ ਐਡੀਸ਼ਨਲ ਸੋਲੀਸੀਟਰ ਜਨਰਲ ਐੱਸ.ਵੀ. ਰਾਜੂ ਨੇ ਕਿਹਾ ਕਿ ਕੇਜਰੀਵਾਲ ਜਾਂਚ 'ਚ ਸਹਿਯੋਗ ਨਹੀਂ ਕਰ ਰਹੇ। ਇਸ ਦੌਰਾਨ ਈ.ਡੀ. ਨੇ ਦਾਅਵਾ ਕੀਤਾ ਕਿ ਪੁੱਛਗਿੱਛ ਦੌਰਾਨ ਕੇਜਰੀਵਾਲ ਨੇ ਦੱਸਿਆ ਹੈ ਕਿ ਵਿਜੇ ਨਾਇਰ ਉਨ੍ਹਾਂ ਨੂੰ ਨਹੀਂ ਸਗੋਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਰਿਪੋਰਟ ਕਰਦੇ ਸਨ। ਈ.ਡੀ. ਨੇ ਜਦੋਂ ਇਹ ਗੱਲ ਅਦਾਲਤ ਨੂੰ ਦੱਸੀ ਤਾਂ ਕੇਜਰੀਵਾਲ ਨੇ ਇਸ ਗੱਲ ਦਾ ਖੰਡਨ ਵੀ ਨਹੀਂ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਅਦਾਲਤ 'ਚ ਇਸ ਮਾਮਲੇ 'ਚ ਦੋ ਮੰਤਰੀਆਂ ਦਾ ਨਾਂ ਲਿਆ ਗਿਆ ਹੈ। 

ਮੰਨਿਆ ਜਾ ਰਿਹਾ ਹੈ ਕਿ ਹੁਣ ਸ਼ਰਾਬ ਘਪਲਾ ਘਪਲੇ 'ਚ ਆਤਿਸ਼ੀ ਅਤੇ ਸੌਰਭ ਭਾਰਦਵਾਜ ਵੀ ਫਸ ਸਕਦੇ ਹਨ। ਹੁਣ ਤਕ ਇਸ ਕਥਿਤ ਘਪਲੇ 'ਚ ਇਨ੍ਹਾਂ ਦੇ ਨਾਂ ਨਹੀਂ ਆਏ ਸਨ। ਇਹ ਵਿਜੇ ਨਾਇਰ ਉਨ੍ਹਾਂ ਲੋਕਾਂ 'ਚ ਹੈ, ਜਿਨ੍ਹਾਂ ਦੀ ਸ਼ਰਾਬ ਘਪਲੇ 'ਚ ਸਭ ਤੋਂ ਪਹਿਲਾਂ ਗ੍ਰਿਫਤਾਰੀ ਹੋਈ ਸੀ। ਸੀ.ਬੀ.ਆਈ. ਨੇ ਵਿਜੇ ਨਾਇਰ ਨੂੰ ਮਨੀਸ਼ ਸਿਸੋਦੀਆ ਦਾ 'ਕਰੀਬੀ' ਦੱਸਿਆ ਸੀ। 

ਕੌਣ ਹੈ ਵਿਜੇ ਨਾਇਰ

ਵਿਜੇ ਨਾਇਰ ਕੁਝ ਸਾਲਾਂ ਤਕ ਆਮ ਆਦਮੀ ਪਾਰਟੀ ਦੇ ਕਮਿਊਨੀਕੇਸ਼ਨ ਇੰਚਾਰਜ ਰਿਹਾ ਹੈ। ਉਹ ਐਂਟਰਟੇਨਮੈਂਟ ਜਗਤ ਦਾ ਮੰਨਿਆ-ਪ੍ਰਮੰਨਿਆ ਨਾਂ ਹੈ। ਨਿਊਜ਼ ਏਜੰਸੀ ਮੁਤਾਬਕ, ਨਾਇਰ ਨੇ ਇੰਡੀ ਬੈਂਡਸ ਲਈ ਮੈਨੇਜਮੈਂਟ ਕੰਪਨੀ ਓ.ਐੱਮ.ਐੱਲ. ਸ਼ੁਰੂ ਕੀਤੀ ਸੀ। ਬਾਅਦ 'ਚ ਉਸ ਨੇ ਸਟੈਂਡਅਪ ਕਾਮੇਡੀ ਅਤੇ ਲਾਈਵ ਮਿਊਜ਼ਿਕ ਸ਼ੋਅ 'ਤੇ ਫੋਕਸ ਕੀਤਾ। ਓ.ਐੱਮ.ਐੱਲ. ਓਨਲੀ ਮਚ ਲਾਊਡਰ। ਇਹ ਐਂਟਰਟੇਮੈਂਟ ਮੀਡੀਆ ਕੰਪਨੀ ਹੈ। ਵਿਜੇ ਨਾਇਰ ਸੀ.ਈ.ਓ. ਅਤੇ ਡਾਇਰੈਕਟਰ ਵੀ ਰਿਹਾ ਹੈ। 

ਕਈ ਕੰਪਨੀਆਂ ਨਾਲ ਜੁੜਿਆ ਸੀ ਵਿਜੇ ਨਾਇਰ

ਓਨਲੀ ਮਚ ਲਾਊਡਰ ਤੋਂ ਇਲਾਵਾ ਵਿਜੇ ਨਾਇਰ ਹੋਰ ਵੀ ਕਈ ਕੰਪਨੀਆਂ ਨਾਲ ਜੁੜੇ ਹੋਏ ਸਨ। ਇਨ੍ਹਾਂ ਵਿੱਚ ਬੇਬਲਫਿਸ਼ ਅਤੇ ਮਦਰਸਵੇਅਰ ਵਰਗੀਆਂ ਕੰਪਨੀਆਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਉਹ ਵੀਅਰਡਐੱਸ ਕਾਮੇਡੀ, ਮੋਟਰਮਾਊਥ ਰਾਈਟਰਸ ਅਤੇ ਰੇਬੇਲੀਅਨ ਮੈਨੇਜਮੈਂਟ ਵਰਗੀਆਂ ਆਨਲਾਈਨ ਗੇਮਿੰਗ, ਸੱਟੇਬਾਜ਼ੀ ਅਤੇ ਕਾਮੇਡੀ ਸ਼ੋਅ ਕੰਪਨੀਆਂ ਜਿਵੇਂ ਕਿ ਨਾਲ ਵੀ ਜੁੜਿਆ ਰਿਹਾ ਹੈ।

ਇਕਨਾਮਿਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, 2014 ਤੱਕ, ਵਿਜੇ ਨਾਇਰ ਨੇ ਲਗਭਗ 10 ਮਿਲੀਅਨ ਡਾਲਰ ਦੇ ਸਾਮਰਾਜ ਨੂੰ ਕੰਟਰੋਲ ਕੀਤਾ ਸੀ। ਨਾਇਰ ਫਾਰਚੂਨ ਇੰਡੀਆ ਦੀ '40 ਅੰਡਰ 40' ਸੂਚੀ 'ਚ ਵੀ ਆ ਚੁੱਕਾ ਹੈ।


Rakesh

Content Editor

Related News