ਪੰਜਾਬ 'ਚ ਛਾਈਆਂ ਕਾਲੀਆਂ ਘਟਾਵਾਂ, ਮੀਂਹ-ਤੂਫ਼ਾਨ ਦਾ ਅਲਰਟ, ਅੱਜ ਸੋਚ-ਸਮਝ ਕੇ ਨਿਕਲੋ ਘਰੋਂ
Monday, Apr 29, 2024 - 10:37 AM (IST)
ਚੰਡੀਗੜ੍ਹ : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅੱਜ ਸਵੇਰ ਤੋਂ ਹੀ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਹਨ ਅਤੇ ਕਈ ਥਾਵਾਂ 'ਤੇ ਮੀਂਹ ਪੈਣ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਮੌਸਮ ਵਿਭਾਗ ਵਲੋਂ ਅਗਲੇ 2 ਦਿਨਾਂ ਲਈ ਭਾਰੀ ਮੀਂਹ ਦੇ ਨਾਲ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਦੇ ਮੁਤਾਬਕ 29 ਅਪ੍ਰੈਲ ਮਤਲਬ ਕਿ ਅੱਜ ਪੂਰੇ ਸੂਬੇ 'ਚ ਆਰੇਂਜ ਅਲਰਟ ਰਹੇਗਾ, ਜਦੋਂ ਕਿ 30 ਅਪ੍ਰੈਲ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਐਨਕਾਊਂਟਰ, ਦੋਹਾਂ ਪਾਸਿਓਂ ਚੱਲੀਆਂ ਠਾਹ-ਠਾਹ ਗੋਲੀਆਂ, ਲੋਕਾਂ 'ਚ ਦਹਿਸ਼ਤ
ਦੱਸਣਯੋਗ ਹੈ ਕਿ ਆਰੇਂਜ ਅਲਰਟ 'ਚ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜਦੋਂ ਕਿ ਯੈਲੋ ਅਲਰਟ 'ਚ ਭਾਰੀ ਮੀਂਹ ਦਾ ਅੰਦਾਜ਼ਾ ਲਾਇਆ ਗਿਆ ਹੈ। ਅੱਜ ਮੀਂਹ ਪੈਣ ਕਾਰਨ ਜਿੱਥੇ ਸੂਬੇ ਦੇ ਤਾਪਮਾਨ 'ਚ ਗਿਰਾਵਟ ਆਈ ਹੀ ਹੈ, ਉੱਥੇ ਹੀ ਮੌਸਮ ਵੀ ਖ਼ੁਸ਼ਨੁਮਾ ਹੋ ਗਿਆ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸਾ, ਪੂਰੇ ਪਰਿਵਾਰ ਸਣੇ ਨਹਿਰ 'ਚ ਡਿੱਗੀ ਕਾਰ, ਦੇਖੋ ਮੌਕੇ ਦੀ ਵੀਡੀਓ
ਪਹਾੜਾਂ 'ਚ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਕਾਰਨ ਤਾਪਮਾਨ 'ਚ ਗਿਰਾਵਟ ਆਈ ਹੈ। ਮੌਸਮ ਦੇ ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਵੀ ਮੌਸਮ ਦਾ ਮਿਜਾਜ਼ ਬਦਲੇਗਾ ਅਤੇ ਮੀਂਹ ਦਾ ਜ਼ੋਰ ਦੇਖਣ ਨੂੰ ਮਿਲੇਗਾ। ਫਿਲਹਾਲ ਇਸ ਸਮੇਂ ਪੂਰੇ ਪੰਜਾਬ 'ਚ ਮੀਂਹ ਦੀ ਸੰਭਾਵਨਾ ਵਧੀ ਹੋਈ ਹੈ। ਮੌਸਮ ਮਾਹਿਰਾਂ ਦੇ ਮੁਤਾਬਕ ਆਉਣ ਵਾਲੇ ਦਿਨਾਂ 'ਚ ਵੀ ਆਸਮਾਨ 'ਚ ਬੱਦਲ ਛਾਏ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8