ਦਸੰਬਰ ਦੇ ਪਹਿਲੇ ਹਫਤੇ ਤਕ ਰਹੇਗੀ ਨੋਟਬੰਦੀ ਦੀ ਮੁਸ਼ਕਲ : ਰਾਓ

12/02/2016 4:47:44 PM

ਚੰਡੀਗੜ੍ਹ : ਭਾਜਪਾ ਦੇ ਕੌਮੀ ਜਨਰਲ ਸਕੱਤਰ ਮੁਰਲੀਧਰ ਰਾਓ ਨੇ ਦੇਸ਼ ਦੀ ਜਨਤਾ ਨੂੰ ਭਰੋਸਾ ਦਿੱਤਾ ਹੈ ਕਿ ਦਸੰਬਰ ਦੇ ਪਹਿਲੇ ਹਫਤੇ ਤੋਂ ਬਾਅਦ ਨੋਟਬੰਦੀ ਨੂੰ ਲੈ ਕੇ ਆਉਣ ਵਾਲੀਆਂ ਔਕੜਾਂ ਖਤਮ ਹੋ ਜਾਣਗੀਆਂ। ਰਾਓ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਮੋਹਾਲੀ ਵਿਚ 42 ਲੱਖ ਰੁਪਏ ਦੀ ਜਾਅਲੀ ਕਰੰਸੀ ਫੜ੍ਹੇ ਜਾਣ ਤੋਂ ਅਣਜਾਣ ਭਾਜਪਾ ਆਗੂ ਦਾ ਕਹਿਣਾ ਹੈ ਕਿ ਨੋਟਬੰਦੀ ਦਾ ਮੁੱਖ ਮਕਸਦ ਹੀ ਜਾਅਲੀ ਕਰੰਸੀ ''ਤੇ ਠੱਲ੍ਹ ਪਾਉਣਾ ਹੈ। ਰਾਓ ਦਾ ਕਹਿਣਾ ਹੈ ਕਿ 500-1000 ਦੇ ਪੁਰਾਣੇ ਨੋਟ ਬੰਦ ਹੋਣ ਨਾਲ ਜਾਅਲੀ ਕਰੰਸੀ ਛਾਪਣ ਵਾਲਿਆਂ ''ਤੇ ਰੋਕ ਲੱਗੇਗੀ। ਭਾਜਪਾ ਆਗੂ ਦਾ ਕਹਿਣਾ ਹੈ ਕਿ ਨੋਟਬੰਦੀ ਦਾ ਫੈਸਲਾ ਦੇਸ਼ ਹਿੱਤ ਲਈ ਹੈ, ਉਨ੍ਹਾਂ ਕਿਹਾ ਕਿ ਮੁੱਢਲੇ ਦਿਨਾਂ ਵਿਚ ਨੋਟਬੰਦੀ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਜ਼ਰੂਰ ਪੇਸ਼ ਆਈ ਪਰ ਬਾਅਦ ਵਿਚ ਇਸ ਦਾ ਲਾਭ ਹੀ ਹੋਵੇਗਾ।


Gurminder Singh

Content Editor

Related News