ਪਤੀ, ਸੱਸ ਅਤੇ ਨਾਨੀ ਸੱਸ ’ਤੇ ਲਾਇਆ ਕੁੱਟ-ਮਾਰ ਦਾ ਦੋਸ਼

Thursday, Jun 28, 2018 - 07:55 AM (IST)

ਪਤੀ, ਸੱਸ ਅਤੇ ਨਾਨੀ ਸੱਸ ’ਤੇ  ਲਾਇਆ ਕੁੱਟ-ਮਾਰ ਦਾ ਦੋਸ਼

 ਮੋਗਾ (ਅਾਜ਼ਾਦ) - ਕੱਚਾ ਦੁਸਾਂਝ ਰੋਡ ਮੋਗਾ ਨਿਵਾਸੀ ਆਰਤੀ ਨੇ ਆਪਣੇ ਪਤੀ ਤੇ ਸੱਸ ਅਤੇ ਨਾਨੀ ਸੱਸ ’ਤੇ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦਾ ਦੋਸ਼ ਲਾਇਆ ਹੈ, ਜਿਸ ਨੂੰ ਉਸ ਦੀ ਭੈਣ ਮਮਤਾ ਵੱਲੋਂ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਫੋਕਲ ਪੁਆਇੰੰਟ ਪੁਲਸ ਚੌਕੀ ਦੇ ਇੰਚਾਰਜ ਗੁਰਦੇਵ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਸਿਵਲ ਹਸਪਤਾਲ ਮੋਗਾ ’ਚ ਜਾ ਕੇ ਪੀੜਤਾ ਦੇ ਬਿਆਨ ਦਰਜ ਕੀਤੇ। ਪੀਡ਼ਤਾ ਨੇ ਕਿਹਾ ਕਿ ਉਸ ਦਾ ਵਿਆਹ 5 ਸਾਲ ਪਹਿਲਾਂ ਅਕਾਸ਼ ਨਾਲ ਹੋਇਆ ਸੀ, ਉਸ ਦੇ ਦੋ ਬੱਚੇ ਹਨ। ਘਰੇਲੂ  ਝਗੜੇ ਕਾਰਨ ਘਰ ’ਚ ਅਕਸਰ ਲਡ਼ਾਈ-ਝਗਡ਼ਾ ਹੁੰਦਾ ਰਹਿੰਦਾ ਸੀ, ਉਸ ਨੇ ਦੋਸ਼ ਲਾਇਆ ਕਿ ਇਸੇ ਝਗੜੇ ਕਾਰਨ ਉਸ ਦੇ ਪਤੀ, ਸੱਸ ਤੇ ਨਾਨੀ ਸੱਸ ਨੇ ਕੁੱਟ-ਮਾਰ ਕਰ ਕੇ ਦੋਨੋਂ ਬੱਚਿਆਂ ਸਮੇਤ  ਉਸ  ਨੂੰ ਘਰੋਂ ਕੱਢ ਦਿੱਤਾ। ਇਸ ਦੀ ਜਾਣਕਾਰੀ ਮੈਂ ਆਪਣੀ ਭੈਣ ਨੂੰ ਦਿੱਤੀ, ਜਿਸ ਨੇ ਮੈਨੂੰ ਹਸਪਤਾਲ ਦਾਖਲ ਕਰਵਾਇਆ। ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਆਰਤੀ ਦੇ ਬਿਆਨਾਂ ’ਤੇ ਉਸ ਦੇ ਪਤੀ, ਸੱਸ ਅਤੇ ਨਾਨੀ ਸੱਸ  ਖਿਲਾਫ ਮਾਮਲਾ ਦਰਜ ਕਰ ਲਿਆ ਹੈ,  ਜਿਸ ਦੀ ਜਾਂਚ ਜਾਰੀ ਹੈ।


Related News