ਪੰਜਾਬ 'ਚ ਵੱਡਾ ਧਮਾਕਾ! ਟੁੱਟ ਗਏ ਦੁਕਾਨਾਂ ਦੇ ਸ਼ੀਸ਼ੇ, ਇੱਧਰ-ਉਧਰ ਭੱਜਣ ਲੱਗੇ ਲੋਕ
Tuesday, Feb 18, 2025 - 04:26 PM (IST)

ਫਾਜ਼ਿਲਕਾ (ਵੈੱਬ ਡੈਸਕ, ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਮੇਨ ਬਾਜ਼ਾਰ ਮਹਾਰਾਜਾ ਅਗਰਸੇਨ ਚੌਂਕ ਨੇੜੇ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਵੈਲਡਿੰਗ ਕਰਦੇ ਸਮੇਂ ਗੈਸ ਵੈਲਡਿੰਗ ਦੀ ਟੈਂਕੀ ਫੱਟ ਗਈ। ਜਾਣਕਾਰੀ ਦਿੰਦੇ ਹੋਏ ਬਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਵੈਲਡਿੰਗ ਦੀ ਦੁਕਾਨ 'ਤੇ ਕੰਮ ਕਰ ਰਿਹਾ ਸੀ। ਪਾਈਪ ਦਾ ਜੁਆਇੰਟ ਢਿੱਲਾ ਹੋਣ ਕਾਰਨ ਅਚਾਨਕ ਗੈਸ ਬੈਕ ਹੋ ਗਈ ਅਤੇ ਗੈਸ ਦੀ ਟੈਂਕੀ ਫਟ ਗਈ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮਾਂ ਦੇ ਡਿਊਟੀ Time ਨੂੰ ਲੈ ਕੇ ਅਹਿਮ ਖ਼ਬਰ! ਨਹੀਂ ਮਿਲਦੀ ਕੋਈ ਛੁੱਟੀ
ਉਸ ਦਾ ਕਹਿਣਾ ਹੈ ਕਿ ਟੈਂਕੀ ਫਟਣ ਕਾਰਨ ਮਾਲੀ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਸ-ਪਾਸ ਦੀਆਂ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਲੋਕ ਇੱਧਰ-ਉੱਧਰ ਭੱਜਣ ਲੱਗੇ, ਜਦੋਂ ਕਿ ਟੈਂਕੀ ਦਾ ਸਿਲੰਡਰ ਉੱਡ ਕੇ ਨਾਲ ਦੇ ਘਰਾਂ ਦੀ ਛੱਤ 'ਤੇ ਜਾ ਡਿੱਗਿਆ।
ਇਹ ਵੀ ਪੜ੍ਹੋ : ਪੰਜਾਬ ਦੇ 125 ਪਿੰਡਾਂ ਦੇ ਲੋਕਾਂ ਲਈ ਖ਼ੁਸ਼ਖ਼ਬਰੀ! ਲਿਆ ਗਿਆ ਅਹਿਮ ਫ਼ੈਸਲਾ
ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਦੁਕਾਨ ਦਾ ਮਾਲਕ ਦੁਕਾਨ 'ਤੇ ਨਹੀਂ ਸੀ। ਫਿਲਹਾਲ ਇਸ ਘਟਨਾ ਦੌਰਾਨ ਵੈਲਡਿੰਗ ਕਰਨ ਵਾਲੇ ਵਿਅਕਤੀ ਨੂੰ ਮਾਮੂਲੀ ਜਿਹੀ ਸੱਟ ਲੱਗੀ ਹੈ ਅਤੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਫਿਲਹਾਲ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8