ਭੋਗਪੁਰ ਦਾ ਇਹ ਸਕੂਲ ਬਣਿਆ ਸਮਾਰਟ ਸਕੂਲ

04/09/2018 5:57:08 PM

ਭੋਗਪੁਰ (ਰਾਣਾ ਭੋਗਪੁਰੀਆ)— ਭੋਗਪੁਰ ਦੇ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਭੋਗਪੁਰ ਸ਼ਹਿਰ 'ਚ ਵਿਸ਼ਾਲ ਰੈਲੀ ਪ੍ਰਿੰਸੀਪਲ ਮੁਨੀਲਾ ਅਰੋੜਾ ਦੀ ਅਗਵਾਈ 'ਚ ਕੱਢੀ ਗਈ। ਇਸ ਰੈਲੀ ਨਾਲ ਭੋਗਪੁਰ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡ ਤੋਂ ਆਏ ਲੋਕਾਂ ਨੂੰ ਸਕੂਲ ਦੇ ਸਮਾਰਟ ਬਣਨ ਸਬੰਧੀ ਜਾਗਰੂਕ ਕਰਨਾ ਸੀ। ਕਿਉਂਕਿ ਸਮਾਰਟ ਅਧੀਨ ਸਕੂਲ 'ਚ 6ਵੀਂ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਹੁਣ ਅੰਗਰੇਜ਼ੀ ਮੀਡੀਅਮ 'ਚ ਵੀ ਪੜ੍ਹਾਇਆ ਜਾਵੇਗਾ ਕਿਉਂਕਿ ਭੋਗਪੁਰ ਬਲਾਕ 'ਚ ਸਿਰਫ ਇਸ ਸਕੂਲ ਨੂੰ ਹੀ ਸਮਾਰਟ ਸਕੂਲ ਵਜੋਂ ਚੁਣਿਆ ਗਿਆ ਹੈ, ਜਿਸ ਨਾਲ ਬੱਚਿਆਂ ਦੇ ਮਾਪਿਆਂ ਦੀ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਰੋਕਿਆ ਜਾ ਸਕਦਾ ਹੈ। ਆਉਣ ਵਾਲੇ ਸਮੇਂ 'ਚ ਸਾਰੀਆਂ ਬੁਨਿਆਦੀ ਸਹੂਲਤਾਂ ਸਰਕਾਰ ਸਮਾਰਟ ਸਕੂਲ 'ਚ ਮੁਹੱਈਆ ਕਰਵਾਉਣ ਜਾ ਰਹੀ ਹੈ, ਜਿਸ ਨਾਲ ਗਰੀਬ ਅਤੇ ਆਮ ਪਰਿਵਾਰਾਂ ਦੇ ਬੱਚਿਆਾਂ ਨੂੰ ਫ੍ਰੀ 'ਚ ਕਿਤਾਬਾਂ, ਵਰਦੀਆਂ, ਖਾਣਾ ਅਤੇ ਅੰਗਰੇਜ਼ੀ ਮੀਡੀਅਮ 'ਚ ਪੜ੍ਹਾਈ ਕਰਵਾਈ ਜਾਵੇਗੀ। 
ਇਸ ਸੈਸ਼ਨ ਤੋਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਇਸ਼ਤਿਹਾਰ 'ਚ ਸ਼ਹਿਰ 'ਚ ਲੋਕਾਂ ਨੂੰ ਵੰਡੇ ਗਏ ਅਤੇ ਪਿੰਡ ਦੇ ਧਾਰਮਿਕ ਸਥਾਨਾਂ ਤੋਂ ਸਪੀਕਰ ਰਾਹੀਂ ਅਨਾਊਸਮੈਂਟ ਵੀ ਕਰਵਾਈ ਜਾ ਰਹੀ ਹੈ। ਇਸ ਰੈਲੀ 'ਚ ਲੈਕਚਰਾਰ ਸੋਨਪਾਲ, ਕਿਰਨ ਸ਼ਰਮਾ, ਰਿਤੂ ਵਰਮਾ, ਮੈਡਮ ਕਾਂਤਾ ਦੇਵੀ, ਸੁਨੀਤਾ ਰਾਣੀ, ਕਿਰਨਦੀਪ ਕੌਰ ਆਦਿ ਹਾਜ਼ਰ ਸਨ।


Related News