ਸਕੂਲ ''ਚ ਧਰਮ ਪਰਿਵਰਤਨ ਲਈ ਦਬਾਅ ਪਾਉਣ ਦਾ ਮਾਮਲਾ : ਬੱਚੇ ਦੇ ਪਿਤਾ ਨੇ ਪੋਸਟ ਸਾਂਝੀ ਕਰ ਹੋਰ ਮਾਪਿਆਂ ਨੂੰ ਕੀਤਾ ਜਾਗਰੂਕ

Wednesday, Jun 19, 2024 - 04:08 PM (IST)

ਹਾਊਂਸਲੋ- ਇੰਗਲੈਂਡ ਦੇ ਹਾਊਂਸਲੋ 'ਚ 13 ਜੂਨ 2024 ਨੂੰ ਦੂਜੀ ਜਮਾਤ ਦੇ 3 ਬੱਚਿਆਂ ਵਲੋਂ ਹਿੰਦੂ ਸਹਿਪਾਠੀ 'ਤੇ ਇਸਲਾਮ ਧਰਮ ਅਪਣਾਉਣ ਦਾ ਦਬਾਅ ਪਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਉਪਰੋਕਤ ਬੱਚੇ ਦੇ ਪਿਤਾ ਵਲੋਂ ਧਰਮ ਪਰਿਵਰਤਨ ਦੇ ਇਸ ਮੁੱਦੇ ਨੂੰ ਲੈ ਕੇ ਆਪਣਾ ਅਨੁਭਵ ਸਾਂਝਾ ਕੀਤਾ ਗਿਆ ਹੈ, ਜਿਸ ਕਾਰਨ ਅਜਿਹੇ ਮਾਮਲਿਆਂ ਨੂੰ ਲੈ ਕੇ ਹੋਰ ਮਾਪਿਆਂ ਵਿਚ ਜਾਗਰੂਕਤਾ ਵਧੇ। ਪੀੜਤ ਬੱਚੇ ਦੇ ਪਿਤਾ ਨੇ ਕਿਹਾ ਕਿ ਉਹ ਹਾਊਂਸਲੋ 'ਚ ਰਹਿੰਦਾ ਹੈ ਅਤੇ ਉਸ ਦਾ 7 ਸਾਲਾ ਬੇਟੇ ਹੇਸਟਨ 'ਚ ਸਪ੍ਰਿੰਗਵੇਲ ਜੂਨੀਅਰ ਸਕੂਲ 'ਚ ਪੜ੍ਹਦਾ ਹੈ। ਹਾਲ ਹੀ 'ਚ ਉਸ ਦੇ ਬੇਟੇ ਨੇ ਸਕੂਲ ਤੋਂ ਆਉਣ ਤੋਂ ਬਾਅਦ ਕਿਹਾ ਕਿ ਮੈਕਡਾਨਲਡਜ਼ ਹਲਾਲ ਨਹੀਂ ਹੈ ਅਤੇ ਸਾਨੂੰ ਉੱਥੇ ਖਾਣਾ ਨਹੀਂ ਖਾਣਾ ਚਾਹੀਦਾ। ਇਕ ਸ਼ਾਕਾਹਾਰੀ ਹਿੰਦੂ ਪਰਿਵਾਰ ਹੋਣ ਕਾਰਨ ਅਸੀਂ ਉਸ ਨੂੰ ਸਮਝਾਇਆ ਕਿ ਉਹ ਸਿਰਫ਼ ਸ਼ਾਕਾਹਾਰੀ ਖਾਂਦੇ ਹਨ ਅਤੇ ਆਮ ਤੌਰ 'ਤੇ ਸਿਹਤ ਕਾਰਨਾਂ ਕਰ ਕੇ ਫਾਸਟ ਫੂਡ ਤੋਂ ਬਚਦੇ ਹਨ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਉਸ ਨੂੰ ਦੱਸਿਆ ਕਿ ਉਸ ਦੇ ਦੋਸਤ ਯਾਹਵਾ ਨੇ ਕਿਹਾ ਹੈ ਕਿ ਮਾਸ ਖਾਣ ਨਾਲ ਅਸੀਂ ਮਜ਼ਬੂਤ ਹੁੰਦੇ ਹਾ ਅਤੇ ਹਲਾਲ ਖਾਣ ਨਾਲ ਹੋਰ ਵੀ ਮਜ਼ਬੂਤ ਹੁੰਦੇ ਹਾਂ। ਚਿੰਤਤ ਹੈ ਕਿ ਜਦੋਂ ਪ੍ਰਿੰਸੀਪਲ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਸਥਿਤੀ ਦੀ ਨਿਗਰਾਨੀ ਕਰਨਗੇ। ਬੱਚੇ ਦੇ ਪਿਤਾ ਨੇ ਦੱਸਿਆ ਕਿ ਬੇਟੇ ਨੇ ਮੁਸਲਿਮ ਬਣਨ ਦੀ ਇੱਛਾ ਜ਼ਾਹਰ ਕੀਤੀ ਤਾਂ ਕਿ ਉਹ ਚਿਕਨ ਖਾ ਸਕੇ। ਉਸੇ ਦਿਨ, ਮੇਰੀ ਪਤਨੀ ਨੇ ਮੈਨੂੰ ਹੋਰ ਵੀ ਜ਼ਿਆਦਾ ਚਿੰਤਾਜਨਕ ਗੱਲ ਦੱਸਣ ਲਈ ਫੋਨ ਕੀਤਾ। ਮੇਰੇ ਬੇਟੇ ਨੇ ਕਿਹਾ ਕਿ ਯਾਹਵਾ ਨੇ ਉਸ ਨੂੰ 'ਬਿਸਮਿਲਾਹ' ਕਹਿਣ ਅਤੇ ਆਪਣਾ ਨਾਂ ਬਦਲ ਕੇ ਮੁਹੰਮਦ ਰੱਖਣ ਲਈ ਕਿਹਾ ਹੈ, ਨਹੀਂ ਤਾਂ ਯਾਹਵਾ ਉਸ ਦਾ ਦੋਸਤ ਨਹੀਂ ਰਹੇਗਾ। 

 

ਇਸ ਤੋਂ ਬਾਅਦ ਉਪਰੋਕਤ ਬੱਚੇ ਦੇ ਪਿਤਾ ਵਲੋਂ ਡਿਪਟੀ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ। ਅਗਲੇ ਦਿਨ 14 ਜੂਨ 2024 ਨੂੰ ਪ੍ਰਿੰਸੀਪਲ ਨੇ ਮੇਰੇ ਬੇਟੇ ਦੀ ਜਮਾਤ ਦੇ ਸਾਰੇ ਬੱਚਿਆਂ ਨਾਲ ਗੱਲ ਕੀਤੀ। ਇਸ ਤੋਂ ਬਾਅਦ ਸਾਨੂੰ ਦੁਪਹਿਰ ਨੂੰ ਸਕੂਲ ਬੁਲਾਇਆ ਗਿਆ। ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ, ਜਦੋਂ ਉਸ ਦੇ ਬੇਟੇ ਤੋਂ ਪੁੱਛਿਆ ਗਿਆ ਕਿ ਕੀ ਉਸ ਨੂੰ ਮੁਹੰਮਦ ਕਹਿਲਾਉਣ 'ਚ ਕੋਈ ਪਰੇਸ਼ਾਨੀ ਹੈ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਸ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਇੰਨਾ ਹੀ ਨਹੀਂ ਉਸ ਦੇ ਬੇਟੇ ਨੂੰ ਇਕ ਹੋਰ ਸਹਿਪਾਠੀ ਨੇ ਆਪਣਾ ਧਾਰਮਿਕ ਕਲਾਈਬੰਦ ਕੱਟਣ ਲਈ ਮਜ਼ਬੂਰ ਕੀਤਾ, ਜਿਸ ਨੂੰ ਉਹ ਮੰਦਰ ਜਾਣ ਤੋਂ ਬਾਅਦ ਪਹਿਨਦਾ ਸੀ। ਇਕ ਮੁਸਲਿਮ ਸਹਿਪਾਠੀ, ਉਸ ਦਾ ਬੇਟੇ ਆਪਣਾ ਦੋਸਤ ਮੰਨਦਾ ਹੈ ਨੇ ਉਸ ਨੂੰ ਕਿਹਾ ਕਿ ਉਸ ਨੂੰ ਦੋਸਤ ਬਣੇ ਰਹਿਣ ਲਈ ਇਸ ਨੂੰ ਕੱਟਣਾ ਹੋਵੇਗਾ ਅਤੇ ਉਸ ਨੇ ਕੈਂਚੀ ਨਾਲ ਇਸ ਨੂੰ ਕੱਟਣ 'ਚ ਮਦਦ ਵੀ ਕੀਤੀ। ਉਸ ਦੇ ਬੇਟੇ ਨੂੰ ਆਪਣੇ ਦੋਸਤਾਂ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣ ਜਾਂ ਉਨ੍ਹਾਂ ਨੂੰ ਗੁਆਉਣ ਦਾ ਜ਼ੋਖ਼ਮ ਚੁੱਕਣ ਦਾ ਦਬਾਅ ਮਹਿਸੂਸ ਹੋਇਆ। ਪ੍ਰਿੰਸੀਪਲ ਨੇ ਤੁਰੰਤ ਕਾਰਵਾਈ ਕੀਤੀ ਅਤੇ ਤਿੰਨਾਂ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਬੈਠਕ ਲਈ ਬੁਲਾਇਆ। ਇਕ ਪਿਤਾ ਵਜੋਂ ਇਸ ਘਟਨਾ ਨੇ ਮੈਨੂੰ ਬਹੁਤ ਤਣਾਅ 'ਚ ਪਾ ਦਿੱਤਾ ਹੈ। ਬੱਚੇ ਦੇ ਪਿਤਾ ਨੇ ਕਿਹਾ,''ਮੈਨੂੰ ਭਰੋਸਾ ਹੈ ਕਿ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾਵੇਗਾ ਅਤੇ ਇਨ੍ਹਾਂ ਸੰਵੇਦਨਸ਼ੀਲ ਮਾਮਲਿਆਂ 'ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਮੈਂ ਸਾਰਿਆਂ ਨੂੰ ਜਾਗਰੂਕ ਕਰਨ ਅਤੇ ਇਹ ਯਕੀਨੀ ਕਰਨ ਲਈ ਇਸ ਅਨੁਭਵ ਨੂੰ ਸਾਂਝਾ ਕਰਨ ਦਾ ਫ਼ੈਸਲਾ ਕੀਤਾ ਕਿ ਸਾਡੇ ਬੱਚੇ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਮਾਨਤਾਵਾਂ ਦਾ ਸਨਮਾਨਤ ਕੀਤਾ ਜਾਂਦਾ ਹੈ। ਇਹ ਸੰਦੇਸ਼ ਤੁਹਾਨੂੰ ਸਥਿਤੀ ਤੋਂ ਜਾਣੂੰ ਕਰਵਾਉਣ ਅਤੇ ਅੱਗੇ ਦੀ ਕਾਰਵਾਈ ਲਈ ਤੁਹਾਡੇ ਕੋਲ ਕੋਈ ਸੁਝਾਅ ਮੰਗਣ ਲਈ ਸਾਂਝਾ ਕੀਤਾ ਗਿਆ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News