ਵਿਦਿਆਰਥੀਆਂ ਦੇ ਲਈ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੀ ਡੇਟ-ਸ਼ੀਟ

06/12/2024 1:39:18 PM

ਲੁਧਿਆਣਾ (ਵਿੱਕੀ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਰੀ-ਅਪੀਅਰ ਪ੍ਰੀਖਿਆ ਲਈ ਡੇਟ-ਸ਼ੀਟ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 4 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਹਨ ਤੇ 11 ਜੁਲਾਈ ਨੂੰ ਮੁਕੰਮਲ ਹੋਣਗੀਆਂ। ਪ੍ਰੀਖਿਆਵਾਂ ਸਵੇਰੇ 10 ਵਜੇ ਤੋਂ ਸ਼ੁਰੂ ਹੋਣਗੀਆਂ ਤੇ ਇਸ ਲਈ 3 ਘੰਟਿਆਂ ਦਾ ਸਮਾਂ ਦਿੱਤਾ ਜਾਵੇਗਾ।

PunjabKesari

ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਇਹ ਪ੍ਰੀਖਿਆ ਸੈਲਫ ਪ੍ਰੀਖਿਆ ਕੇਂਦਰਾਂ ਵਿਚ ਹੀ ਹੋਵੇਗੀ। ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਦੇ ਪ੍ਰਸ਼ਨ-ਪੁੱਤਰ ਦਫ਼ਤਰ ਵੱਲੋਂ ਨਹੀਂ ਭੇਜੇ ਜਾਣਗੇ ਤੇ ਉਨ੍ਹਾਂ ਦੀ ਪ੍ਰੀਖਿਆ ਸਕੂਲ ਪੱਧਰ 'ਤੇ ਹੀ ਲਈ ਜਾਵੇਗੀ। ਇਸ ਦੇ ਨਾਲ ਹੀ ਸਿਹਤ ਅਤੇ ਸਰੀਰਕ ਸਿੱਖਿਆ ਦੀ ਪ੍ਰਯੋਗੀ ਪ੍ਰੀਖਿਆ 12 ਜੁਲਾਈ ਨੂੰ ਸਕੂਲ ਪੱਧਰ 'ਤੇ ਹੀ ਕਰਵਾਈ ਜਾਵੇਗੀ ਤੇ ਇਸ ਦੇ ਪ੍ਰਸ਼ਨ ਪੱਤਰ ਦਫ਼ਤਰ ਵੱਲੋਂ ਨਹੀਂ ਭੇਜੇ ਜਾਣਗੇ। 

ਇਹ ਖ਼ਬਰ ਵੀ ਪੜ੍ਹੋ - ਸ਼ਰੀਕਾਂ ਤੋਂ ਨਹੀਂ ਜਰ ਹੋਇਆ ਵਿਦੇਸ਼ੋਂ ਪਰਤਿਆ ਭਰਾ! ਘਰ 'ਚ ਵੜ ਕੇ ਮਾਰ 'ਤਾ ਮਾਪਿਆਂ ਦਾ ਇਕਲੌਤਾ ਪੁੱਤ

ਇਸ ਦੇ ਨਾਲ ਹੀ ਵਿਭਾਗ ਜ਼ਿਲ੍ਹੇ ਦੇ ਸੁਪਰੀਡੰਟਾਂ ਦੇ ਮੋਬਾਈਲ ਅਤੇ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਗਏ ਹਨ। ਰੋਲ ਨੰਬਰਾਂ ਅਤੇ ਪ੍ਰਸ਼ਨ ਪੱਤਰਾਂ ਸਬੰਧੀ ਪੁੱਛ-ਗਿੱਛ ਲਈ ਸਬੰਧਤ ਜ਼ਿਲ੍ਹੇ ਦੇ ਸੁਪਰੀਡੰਟਾਂ ਨਾਲ ਇਨ੍ਹਾਂ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ। 

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News