ਟਰਾਲਾ ਸਿੱਖਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਜਲੰਧਰ ''ਚ ਖੁੱਲ੍ਹਿਆ ਅੰਤਰਰਾਸ਼ਟਰੀ ਪੱਧਰ ਦਾ ਸਕੂਲ
Saturday, Jun 01, 2024 - 07:11 PM (IST)
ਜਲੰਧਰ : ਹੈਵੀ ਵਹੀਕਲਾਂ ਦੀ ਡਰਾਈਵਿੰਗ ਸਿੱਖਣ ਦੇ ਚਾਹਵਾਨ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਹੁਣ ਤੁਹਾਨੂੰ ਟਰਾਲਾ ਜਾਂ ਹੋਰ ਹੈਵੀ ਵਹੀਕਲ ਸਿਖਣ ਲਈ ਬਾਹਰੀ ਸੂਬਿਆਂ ਵਿਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਹੁਣ ਤੁਸੀਂ ਜਲੰਧਰ ਵਿਚ ਹੀ ਅੰਤਰਰਾਸ਼ਟਰੀ ਪੱਧਰ ਦੀ ਡਰਾਈਵਿੰਗ ਸਿਖਿਆ ਹਾਸਲ ਕਰ ਸਕਦੇ ਹੋ। ਵਰਲਡ ਸਕਿਲਸ ਆਰਗੇਨਾਈਜ਼ੇਸ਼ਨ ਅਤੇ ਜਲੰਧਰ ਸਕਿਲਸ ਡਿਵਲਪਮੈਂਟ ਸੋਸਾਇਟੀ ਵਲੋਂ ਅੰਤਰਰਾਸ਼ਟਰੀ ਪੱਧਰ ਦਾ ਡਰਾਈਵਿੰਗ ਲਾਇਸੈਂਸ ਸਕੂਲ ਖੋਲ੍ਹਿਆ ਗਿਆ ਹੈ।
ਇਸ ਸਕੂਲ ਤੁਹਾਨੂੰ ਬ੍ਰੈਂਡ ਨਿਊ ਟਰਾਲਿਆਂ ਨਾਲ ਟ੍ਰੇਨਿੰਗ ਦਿੱਤੀ ਜਾਵੇਗੀ। ਬੇਹੱਦ ਤਜਰਬੇਕਾਰ ਟ੍ਰੇਨਰ ਤੁਹਾਨੂੰ ਹੈਵੀ ਵਹੀਕਲਾਂ ਦੀ ਸਿਖਲਾਈ ਦੇਣਗੇ। ਦੱਸਣੋਗ ਹੈ ਕਿ ਇਥੋਂ ਦੀ ਸਿਖਲਾਈ ਤੋਂ ਬਾਅਦ ਜੋ ਤੁਹਾਨੂੰ ਸਰਟੀਫਿਕੇਟ ਮਿਲੇਗਾ, ਉਹ ਵਿਦੇਸ਼ੀ ਮੁਲਕਾਂ ਵਿਚ ਹੈਵੀ ਡਰਾਈਵਿੰਗ ਲਾਇਸੈਂਸ ਦੇ ਲਈ ਤੁਹਾਡੀ ਕਾਫੀ ਮਦਦ ਕਰੇਗਾ। ਇਹ ਟ੍ਰੇਨਿੰਗ ਸਟੂਡੈਂਟ ਵੀਜ਼ਾ 'ਤੇ ਜਾਣ ਵਾਲੇ ਵਿਦਿਆਰਥੀਆਂ ਲਈ ਵੀ ਕਾਪੀ ਲਾਹੇਬੰਦ ਰਹੇਗੀ ਕਿਉਂਕਿ ਜਾਣ ਸਾਰ ਤੁਹਾਨੂੰ ਡਰਾਈਵਿੰਗ ਲਾਇਸੈਂਸ ਸਭ ਤੋਂ ਪਹਿਲਾਂ ਲੋੜਵੰਦ ਹੈ।
ਜੇਕਰ ਤੁਸੀਂ ਇਸ ਸਕੂਲ ਤੋਂ ਟ੍ਰੇਨਿੰਗ ਲੈਂਦੇ ਹੋ ਤਾਂ ਇਹ ਸਕੂਲ ਤੁਹਾਡੀ ਵਿਦੇਸ਼ ਵਿਚ ਪਲੇਸਮੈਂਟ ਦੀ ਵੀ ਜ਼ਿੰਮੇਵਾਰੀ ਲੈਂਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਦੁਬਈ ਵਿਚ ਵੀ ਲਾਇਸੈਂਸ ਬਣਵਾਉਣਾ ਚਾਹੁੰਦੇ ਹੋ ਤਾਂ ਇਹ ਸਕੂਲ ਤੁਹਾਡੀ ਉਸ ਵਿਚ ਵੀ ਮਦਦ ਕਰੇਗਾ। ਜੇ ਤੁਸੀਂ ਪਹਿਲੇ 100 ਵਿਦਿਆਰਥੀਆਂ ਵਿਚ ਦਾਖਲਾ ਲੈਂਦੇ ਹੋ ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਤੁਸੀਂ 9744497333 'ਤੇ ਸੰਪਰਕ ਕਰ ਸਕਦੇ ਹੋ।