ਨਿਊਟਨ ਨਿਊਜਰਸੀ ਦੇ ਸਕੂਲ ਬੱਸ ਡਰਾਈਵਰ ਨੇ ਸ਼ਰਾਬ ਪੀ ਕੇ ਚਲਾਈ ਗੱਡੀ, 14 ਸਾਲ ਦੀ ਸਜ਼ਾ

06/13/2024 4:58:51 PM

ਨਿਊਜਰਸੀ (ਰਾਜ ਗੋਗਨਾ) - ਕਾਉਂਟੀ ਦੇ ਪ੍ਰੌਸੀਕਿਊਟਰ ਦਫ਼ਤਰ ਦੀ ਜਾਣਕਾਰੀ ਅਨੁਸਾਰ ਨਿਊਜਰਸੀ ਦੀ ਸਸੇਕਸ ਕਾਉਂਟੀ ਦੀ ਇੱਕ ਸਕੂਲ ਬੱਸ ਡਰਾਈਵਰ ਔਰਤ ਨੇ ਸਾਲ 2022 ਵਿੱਚ ਸ਼ਰਾਬ ਪੀ ਕੇ ਸਕੂਲ ਬੱਸ ਚਲਾਈ ਸੀ। ਉਸ ਸਮੇਂ ਉਸ ਬੱਸ ਵਿਚ ਦੋ ਦਰਜਨ ਤੋਂ ਵੱਧ ਬੱਚੇ ਬੈਠੇ ਸਨ, ਜਿਹਨਾ ਦੀ ਜਾਨ ਨੂੰ ਉਸ ਨੇ ਖ਼ਤਰੇ ਵਿੱਚ ਪਾ ਦਿੱਤਾ ਸੀ। ਇਸੇ ਮਾਮਲੇ ਦੇ ਸਬੰਧ ਵਿਚ ਅਦਾਲਤ ਨੇ ਉਸ ਨੂੰ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਵਾਂਟੇਜ ਦੀ ਕੋਲੀਨ ਯੂਟਰਮਾਰਕਸ, ਨਾਮੀਂ ਔਰਤ ਡਰਾਈਵਰ ਨੂੰ ਪਿਛਲੇ ਹਫ਼ਤੇ ਸਜ਼ਾ ਸੁਣਾਈ ਗਈ ਸੀ।

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਦੱਸ ਦੇਈਏ ਕਿ ਉਕਤ ਔਰਤ ਨੂੰ ਸਜਾ ਉਦੋਂ ਸੁਣਾਈ ਗਈ, ਜਦੋਂ ਉਸ ਨੂੰ ਬੱਚਿਆਂ ਦੀ ਜਾਨ ਖ਼ਤਰੇ 'ਚ ਪਾਉਣ ਦੇ 27 ਮਾਮਲਿਆਂ ਵਿੱਚ ਅਦਾਲਤ ਵੱਲੋਂ ਦੋਸ਼ੀ ਠਹਿਰਾਇਆ ਗਿਆ। ਸੁਪੀਰੀਅਰ ਕੋਰਟ ਦੇ ਜੱਜ ਮਾਈਕਲ ਗੌਸ ਦੁਆਰਾ ਜੀਵਨ ਭਰ ਲਈ ਉਸਦਾ ਵਪਾਰਕ ਡਰਾਈਵਰ ਲਾਇਸੈਂਸ ਜ਼ਬਤ ਕਰਨ ਦਾ ਵੀ ਹੁਕਮ ਜਾਰੀ ਕੀਤਾ। ਅਦਾਲਤ ਦੀ ਸਜ਼ਾ ਨੇ ਸਪੱਸ਼ਟ ਤੌਰ 'ਤੇ ਸ਼੍ਰੀਮਤੀ ਯੂਟਰਮਾਰਕਸ ਨੂੰ ਉਸ ਦੇ ਭਿਆਨਕ ਫ਼ੈਸਲੇ ਲੈਣ ਲਈ ਜਵਾਬਦੇਹ ਠਹਿਰਾਇਆ। ਕਾਰਜਕਾਰੀ ਸਸੇਕਸ ਕਾਉਂਟੀ ਪ੍ਰੌਸੀਕਿਊਟਰ ਕੈਰੋਲਿਨ ਏ. ਮੁਰੇ ਨੇ ਕਿਹਾ ਕਿ ਇਸਨੇ ਇੱਕ ਸਖ਼ਤ ਸੰਦੇਸ਼ ਵੀ ਭੇਜਿਆ ਹੈ ਕਿ ਪ੍ਰਭਾਵ ਅਧੀਨ ਸਕੂਲ ਬੱਸ ਚਲਾਉਣ ਦੇ ਗੰਭੀਰ ਅਪਰਾਧਿਕ ਜਾਨ ਲੇਵਾ ਨਤੀਜੇ ਹਨ, ਜੋ ਨਸ਼ੇ ਦੀ ਹਾਲਤ ਵਿੱਚ ਡਰਾਈਵਿੰਗ ਦੇ ਨਤੀਜਿਆਂ ਤੋਂ ਕਿਤੇ ਵੱਧ ਹਨ।

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਹਥਿਆਰਬੰਦ ਵਿਅਕਤੀਆਂ ਨੇ ਦੋ ਬੱਚਿਆਂ ਤੇ 4 ਔਰਤਾਂ ਨੂੰ ਉਤਾਰਿਆ ਮੌਤ ਦੇ ਘਾਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News