ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਨੁਪੂਰਕ ਪ੍ਰੀਖਿਆਵਾਂ ਦੀਆਂ ਤਾਰੀਖ਼ਾ ਦਾ ਐਲਾਨ, ਡੇਟਸ਼ੀਟ ਕੀਤੀ ਜਾਰੀ

Saturday, Jun 08, 2024 - 02:37 PM (IST)

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਨੁਪੂਰਕ ਪ੍ਰੀਖਿਆਵਾਂ ਦੀਆਂ ਤਾਰੀਖ਼ਾ ਦਾ ਐਲਾਨ, ਡੇਟਸ਼ੀਟ ਕੀਤੀ ਜਾਰੀ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਅਨੁਪੂਰਕ ਪ੍ਰੀਖਿਆਵਾਂ (ਸਮੇਤ ਓਪਨ ਸਕੂਲ) ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਪ੍ਰੀਖਿਆਵਾਂ ਚਾਰ ਜੁਲਾਈ ਤੋਂ ਸ਼ੁਰੂ ਹੋਣਗੀਆਂ।

ਇਹ ਵੀ ਪੜ੍ਹੋ :     ਥੱਪੜ ਕਾਂਡ 'ਤੇ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਦੀ ਪ੍ਰਤੀਕਿਰਿਆ, 'ਖਾਲਿਸਤਾਨੀਆਂ ਤੋਂ ਆਈ ਹੋਵੇਗੀ ਵੱਡੀ ਰਕਮ'

ਇਸ ਸਬੰਧੀ ਸਿੱਖਿਆ ਬੋਰਡ ਦੇ ਉਪ ਸਕੱਤਰ ਮਨਮੀਤ ਸਿੰਘ ਭੱਠਲ ਨੇ ਦੱਸਿਆ ਕਿ ਪੰਜਵੀਂ ਜਮਾਤ ਦੀ ਪ੍ਰੀਖਿਆ 4 ਤੋਂ 11 ਜੁਲਾਈ ਤੱਕ ਸੈਲਫ ਪ੍ਰੀਖਿਆ ਕੇਂਦਰਾਂ ’ਚ ਕਰਵਾਈ ਜਾਵੇਗੀ। ਅੱਠਵੀਂ ਤੇ ਦਸਵੀਂ ਜਮਾਤ ਦੀ ਪ੍ਰੀਖਿਆ 4 ਤੋਂ 16 ਜੁਲਾਈ ਤੱਕ ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ 4 ਤੋਂ 19 ਜੁਲਾਈ ਤੱਕ ਸਿੱਖਿਆ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ’ਚ ਕਰਵਾਈ ਜਾਵੇਗੀ। ਪੰਜਵੀਂ ਜਮਾਤ ਦੀ ਪ੍ਰੀਖਿਆ ਸ਼ੁਰੂ ਹੋਣ ਦਾ ਸਮਾਂ ਸਵੇਰੇ 10 ਵਜੇ ਤੇ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਲਈ ਪ੍ਰੀਖਿਆ ਸ਼ੁਰੂ ਹੋਣ ਦਾ ਸਮਾਂ ਸਵੇਰੇ 11 ਵਜੇ ਹੋਵੇਗਾ। ਡੇਟਸ਼ੀਟ ਹਦਾਇਤਾਂ ਤੇ ਹੋਰ ਵਧੇਰੇ ਜਾਣਕਾਰੀ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਵੀ ਮੁਹੱਈਆ ਕਰਵਾ ਦਿੱਤੀ ਗਈ ਹੈ।

ਪੰਜਵੀਂ ਜਮਾਤ ਦੀ ਡੇਟਸ਼ੀਟ

4 ਜੁਲਾਈ ਨੂੰ ਪੰਜਾਬੀ (ਪਹਿਲੀ ਭਾਸ਼ਾ), ਹਿੰਦੀ (ਪਹਿਲੀ ਭਾਸ਼ਾ), ਉਰਦੂ (ਪਹਿਲੀ ਭਾਸ਼ਾ), 6 ਜੁਲਾਈ ਨੂੰ ਅੰਗਰੇਜ਼ੀ, 8 ਜੁਲਾਈ ਨੂੰ ਵਾਤਾਵਰਨ ਸਿੱਖਿਆ, 10 ਜੁਲਾਈ ਨੂੰ ਗਣਿਤ, 11 ਜੁਲਾਈ ਨੂੰ ਪੰਜਾਬੀ (ਦੂਜੀ ਭਾਸ਼ਾ), ਹਿੰਦੀ (ਦੂਜੀ ਭਾਸ਼ਾ), ਉਰਦੂ (ਤੀਜੀ ਭਾਸ਼ਾ) ਦੀ ਪ੍ਰੀਖਿਆ ਹੋਵੇਗੀ।

ਇਹ ਵੀ ਪੜ੍ਹੋ :    RBI ਦਾ ਵੱਡਾ ਫੈਸਲਾ, ਨਹੀਂ ਵਧੇਗੀ ਹੋਮ ਲੋਨ ਦੀ EMI, ਰੈਪੋ ਰੇਟ 'ਚ ਨਹੀਂ ਹੋਵੇਗਾ ਬਦਲਾਅ

ਅੱਠਵੀਂ ਜਮਾਤ ਦੀ ਡੇਟਸ਼ੀਟ

4 ਜੁਲਾਈ ਨੂੰ ਅੰਗਰੇਜ਼ੀ, 5 ਨੂੰ ਪੰਜਾਬੀ, 6 ਨੂੰ ਸਮਾਜਿਕ ਵਿਗਿਆਨ, 8 ਨੂੰ ਗਣਿਤ, 9 ਨੂੰ ਕੰਪਿਊਟਰ ਸਾਇੰਸ, 10 ਨੂੰ ਪੰਜਾਬੀ (ਪਹਿਲੀ ਭਾਸ਼ਾ), ਹਿੰਦੀ (ਪਹਿਲੀ ਭਾਸ਼ਾ), ਉਰਦੂ (ਪਹਿਲੀ ਭਾਸ਼ਾ), 12 ਨੂੰ ਵਿਗਿਆਨ, 15 ਨੂੰ ਸਿਹਤ ਤੇ ਸਰੀਰਕ ਸਿੱਖਿਆ, 16 ਨੂੰ ਚੋਣਵੇਂ ਵਿਸ਼ੇ ਖੇਤੀਬਾੜੀ, ਡਾਂਸ, ਜਿਉਮੈਟਰੀਕਲ ਡਰਾਇੰਗ ਤੇ ਚਿੱਤਰ ਕਲਾ, ਗ੍ਰਹਿ ਵਿਗਿਆਨ, ਸੰਗੀਤ ਵਾਦਨ, ਸੰਗੀਤ ਗਾਇਨ, ਸੰਸਕ੍ਰਿਤ, ਉਰਦੂ ਇਲੈਕਟਿਵ, ਇਲੈਕਟ੍ਰੀਕਲ ਐਂਡ ਰੇਡੀਓ ਵਰਕ ਅਤੇ ਵੋਕੇਸ਼ਨਲ ਵਿਸ਼ਿਆਂ ਦੀ ਪ੍ਰੀਖਿਆ ਕਰਵਾਈ ਜਾਵੇਗੀ।

ਦਸਵੀਂ ਜਮਾਤ ਦੀ ਡੇਟਸ਼ੀਟ

4 ਜੁਲਾਈ ਨੂੰ ਪੰਜਾਬੀ ਏ, ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ ਏ, 5 ਨੂੰ ਵਿਗਿਆਨ, 6 ਨੂੰ ਅੰਗਰੇਜ਼ੀ, 8 ਨੂੰ ਪੰਜਾਬੀ ਬੀ, ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ ਬੀ, 9 ਨੂੰ ਹਿੰਦੀ ਉਰਦੂ (ਹਿੰਦੀ ਦੀ ਥਾਂ), 10 ਨੂੰ ਗਣਿਤ, 11 ਨੂੰ ਸਮਾਜਿਕ ਵਿਗਿਆਨ, ਸੰਗੀਤ ਗਾਇਨ, ਸੰਗੀਤ ਵਾਦਨ, ਸੰਗੀਤ ਤੇ ਤਬਲਾ, 12 ਜੁਲਾਈ ਨੂੰ ਭਾਸ਼ਾਵਾਂ , ਸਿਹਤ ਤੇ ਸਰੀਰਕ ਸਿੱਖਿਆ, ਸੰਸਕ੍ਰਿਤ, ਉਰਦੂ, ਫਰੈਂਚ, ਜਰਮਨ, ਗ੍ਰਹਿ ਵਿਗਿਆਨ ਅਤੇ ਪ੍ਰੀ ਵੋਕੇਸ਼ਨਲ ਵਿਸ਼ੇ ਐਨ. ਐੱਸ. ਕਿਊ. ਐੱਫ., 15 ਜੁਲਾਈ ਨੂੰ ਕੰਪਿਊਟਰ ਸਾਇੰਸ ਤੇ 16 ਜੁਲਾਈ ਨੂੰ ਮਕੈਨੀਕਲ ਡਰਾਇੰਗ ਤੇ ਚਿੱਤਰਕਲਾ, ਖੇਤੀਬਾੜੀ, ਕਟਾਈ ਤੇ ਸਿਲਾਈ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ।

ਇਹ ਵੀ ਪੜ੍ਹੋ :    ਸੰਸਦ ਭਵਨ ਦੇ ਸੈਂਟਰਲ ਹਾਲ 'ਚ ਨਿਤੀਸ਼ ਕੁਮਾਰ ਨੇ ਨਰਿੰਦਰ ਮੋਦੀ ਦੇ ਛੂਹੇ ਪੈਰ, ਵੀਡੀਓ ਵਾਇਰਲ

ਬਾਰ੍ਹਵੀਂ ਜਮਾਤ ਦੀ ਡੇਟਸ਼ੀਟ

4 ਜੁਲਾਈ ਨੂੰ ਰਾਜਨੀਤੀ ਸ਼ਾਸਤਰ, ਫਿਜ਼ਿਕਸ ਅਕਾਊਂਟੈਂਸੀ, 5 ਨੂੰ ਜਨਰਲ ਪੰਜਾਬੀ, ਪੰਜਾਬ ਹਿਸਟਰੀ ਐਂਡ ਕਲਚਰ, 6 ਨੂੰ ਹਿਸਟਰੀ, 8 ਨੂੰ ਜਨਰਲ ਅੰਗਰੇਜ਼ੀ, 9 ਨੂੰ ਫਿਲਾਸਫੀ, ਕੈਮਿਸਟਰੀ, ਐਗਰੀਕਲਚਰ, 10 ਨੂੰ ਮਿਊਜ਼ਿਕ, ਤਬਲਾ ਮਿਊਜ਼ਿਕ, ਵੋਕਲ ਮਿਊਜ਼ਿਕ, ਇੰਸਟਰੂਮੈਂਟਲ, ਮੀਡੀਆ ਸਟੱਡੀਜ਼, ਪੰਜਾਬੀ, ਚੋਣਵੀਂ ਹਿੰਦੀ, ਚੋਣਵੀਂ ਅੰਗਰੇਜ਼ੀ, ਚੋਣਵੀਂ ਉਰਦੂ, ਸੰਸਕ੍ਰਿਤ, ਫਰੈਂਚ, ਜਰਮਨ, ਡਾਂਸ, ਜਿਓਗ੍ਰਫੀ, 11 ਨੂੰ ਗਣਿਤ, 12 ਨੂੰ ਕੰਪਿਊਟਰ ਐਪਲੀਕੇਸ਼ਨ, 13 ਨੂੰ ਫਿਜੀਕਲ ਐਜੂਕੇਸ਼ਨ ਐਂਡ ਸਪੋਰਟਸ, ਨੈਸ਼ਨਲ ਕ੍ਰੈਡਿਟ ਕਾਰਪਸ, 16 ਨੂੰ ਹੋਮ ਸਾਇੰਸ, ਇਕਨਾਮਿਕਸ, 17 ਨੂੰ ਸੋਸ਼ਿਆਲੋਜੀ, ਪਬਲਿਕ ਐਡਮਨਿਸਟ੍ਰੇਸ਼ਨ, ਗੁਰਮਤਿ ਸੰਗੀਤ, ਹਿਸਟਰੀ, ਐਂਡ ਐਪਰੀਸੀਏਸ਼ਨ ਆਫ ਆਰਟਸ, ਬਿਜ਼ਨਸ ਸਟੱਡੀਜ਼, 18 ਨੂੰ ਰਿਲੀਜਨ, ਸਾਈਕੋਲੋਜੀ, ਬਾਇਲੋਜੀ, ਫੰਡਾਮੈਂਟਲਸ ਆਫ ਈ ਬਿਜ਼ਨਸ, ਡਿਫੈਂਸ ਸਟੱਡੀਜ਼, ਐੱਨ.ਐੱਸ. ਕਿਊ. ਐੱਫ. ਵਿਸ਼ੇ ਅਤੇ 19 ਜੁਲਾਈ ਨੂੰ ਕੰਪਿਊਟਰ ਸਾਇੰਸ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ।

ਇਹ ਵੀ ਪੜ੍ਹੋ :    ਰਾਹੁਲ ਗਾਂਧੀ ਨੂੰ ਮਿਲੀ ਰਾਹਤ, ਬੇਂਗਲੁਰੂ ਦੀ ਵਿਸ਼ੇਸ਼ ਅਦਾਲਤ ਨੇ ਮਾਣਹਾਨੀ ਦੇ ਕੇਸ 'ਚ ਦਿੱਤੀ ਜ਼ਮਾਨਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News