ਸਰਕਾਰੀ ਪ੍ਰਾਇਮਰੀ ਸਕੂਲ ’ਚ ਚੋਰਾਂ ਨੇ ਬੋਲਿਆ ਧਾਵਾ, ਸਮਾਨ ਚੋਰੀ, ਕੀਤੀ ਭੰਨਤੋੜ
Saturday, Jun 08, 2024 - 06:19 PM (IST)
ਬਾਘਾ ਪੁਰਾਣਾ (ਅੰਕੁਸ਼) : ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੋ ਰਹੇ ਹਨ, ਜਿੱਥੇ ਕਿ ਬੀਤੀ ਰਾਤ ਸਰਕਾਰੀ ਪ੍ਰਾਇਮਰੀ ਸਕੂਲ ਅਵਤਾਰ ਕਾਲੋਨੀ ਨਿਹਾਲ ਸਿੰਘ ਵਾਲਾ ਰੋਡ ਵਿਖੇ ਸਕੂਲ ਦੇ ਹੈੱਡ ਮੈਡਮ ਰਮਨਦੀਪ ਤਲਵਾੜ ਨੇ ਕਿਹਾ ਕਿ ਬੀਤੀ ਰਾਤ ਚੋਰਾਂ ਵਲੋਂ ਸਕੂਲ ’ਚ ਬਾਥਰੂਮ ਦੀਆਂ ਟੂਟੀਆਂ ਨੂੰ ਚੋਰੀ ਕਰ ਰਈਆਂ ਗਈਆਂ। ਚੋਰ ਜਾਂਦੇ ਜਾਂਦੇ ਹੋਰ ਸਾਮਾਨ ਦੀ ਵੀ ਤੋੜ ਭੰਨ ਕਰ ਗਏ।
ਸ਼ਾਮ ਨੂੰ ਸਲੀਪਰ ਵੱਲੋਂ ਪੌਦਿਆਂ ਨੂੰ ਪਾਣੀ ਦੇਣ ਲਈ ਸਕੂਲ ਖੋਲ੍ਹਿਆ ਗਿਆ ਸੀ ਤਾਂ ਉਨ੍ਹਾਂ ਨੇ ਜਦੋਂ ਪਾਣੀ ਭਰਨ ਲੱਗੇ ਤਾਂ ਟੂਟੀਆਂ ਉਸ ਥਾਂ ਤੋਂ ਗਾਇਬ ਸਨ ਤਾਂ ਤੁਰੰਤ ਹੀ ਮੈਂਨੂੰ ਫੋਨ ਕੀਤਾ ਤਾਂ ਮੈਂ ਤੁਰੰਤ ਹੀ ਸਕੂਲ ’ਚ ਪੁੱਜੀ ਤਾਂ ਦੇਖਿਆ ਗਿਆ ਕਿ ਕਾਫੀ ਭੰਨ-ਤੋੜ ਹੋਈ ਪਈ ਸੀ। ਲਗਭਗ 4 ਤੋਂ 5 ਹਜ਼ਾਰ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਇਸ ਮੌਕੇ ਗੁਰਮੁੱਖ ਸਿੰਘ ਐੱਮ. ਸੀ., ਦੀਪਕ ਤਲਵਾੜ, ਨਵਦੀਪ ਤਲਵਾੜ, ਜਤਿਨ ਬੱਠਲਾ, ਸੁਖਮੰਦਰ ਸਿੰਘ ਰਖਰਾ ਅਤੇ ਸਕੂਲ ਦੇ ਆਸ-ਪਾਸ ਮੁਹੱਲਾ ਵਾਸੀ ਵੀ ਹਾਜ਼ਰ ਸਨ।