ਪਾਕਿਸਤਾਨ ’ਚ ਅੱਤਵਾਦੀਆਂ ਨੇ ਕੁੜੀਆਂ ਦੇ ਇਕ ਹੋਰ ਸਕੂਲ ਨੂੰ ਲਗਾਈ ਅੱਗ

05/31/2024 5:55:59 AM

ਗੁਰਦਾਸਪੁਰ/ ਇਸਲਾਮਾਬਾਦ (ਵਿਨੋਦ) - ਪਾਕਿਸਤਾਨ ਵਿਚ ਕੁੜੀਆਂ ਦੇ ਸਕੂਲਾਂ ਨੂੰ ਤਬਾਹ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬੀਤੀ ਰਾਤ ਵੀ ਅਣਪਛਾਤੇ ਅੱਤਵਾਦੀਆਂ ਨੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੀ ਰਜ਼ਮਾਕ ਤਹਿਸੀਲ ’ਚ ਕੁੜੀਆਂ ਦੇ ਇਕ ਮਿਡਲ ਸਕੂਲ ਨੂੰ ਅੱਗ ਲਗਾ ਦਿੱਤੀ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਜਰਮਨੀ ਤੋਂ ਪਰਤਿਆ ਪ੍ਰਜਵਲ ਰੇਵੰਨਾ, ਸੈਕਸ ਸਕੈਂਡਲ ਮਾਮਲੇ 'ਚ ਏਅਰਪੋਰਟ ਤੋਂ ਹੋਇਆ ਗ੍ਰਿਫਤਾਰ

ਸਰਹੱਦ ਪਾਰਲੇ  ਸੂਤਰਾਂ ਅਨੁਸਾਰ ਕੁਝ ਅਣਪਛਾਤੇ ਹਮਲਾਵਰਾਂ ਨੇ  ਉਪਰੋਕਤ ਤਹਿਸੀਲ ਦੇ ਸ਼ਾਖੀਮਾਰ ਪਿੰਡ ’ਚ ਗੋਲਡਨ ਐਰੋ ਗਰਲਜ਼ ਮਿਡਲ ਸਕੂਲ ਦੀ ਇਮਾਰਤ ’ਚ ਦਾਖ਼ਲ ਹੋ ਕੇ ਅੱਗ ਲਗਾ ਦਿੱਤੀ। ਅੱਗ ਲੱਗਣ ਕਾਰਨ ਫਰਨੀਚਰ, ਛੱਤ, ਕੰਪਿਊਟਰ, ਕਿਤਾਬਾਂ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਮੁਤਾਬਕ ਸਕੂਲ ਦਾ ਨਿਰਮਾਣ 2020 ’ਚ ਪਾਕਿਸਤਾਨੀ ਫੌਜ ਦੀ 7ਵੀਂ ਡਵੀਜ਼ਨ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਇਸ ਸਾਲ ਮਾਰਚ ’ਚ ਕੁਝ ਅਣਪਛਾਤੇ ਹਮਲਾਵਰਾਂ ਨੇ ਸਕੂਲ ਦੇ ਸੂਰਜੀ ਊਰਜਾ ਸਿਸਟਮ ਨੂੰ ਨਸ਼ਟ ਕਰ ਦਿੱਤਾ ਸੀ। ਹਮਲੇ ਕਾਰਨ ਸਕੂਲੀ ਵਿਦਿਆਰਥੀਆਂ ’ਚ ਦਹਿਸ਼ਤ ਫੈਲ ਗਈ ਪਰ ਇਲਾਕੇ ਦੇ ਬਜ਼ੁਰਗਾਂ ਨੇ ਲੜਕੀਆਂ ਨੂੰ ਪੜ੍ਹਾਈ ਜਾਰੀ ਰੱਖਣ ਲਈ ਮਨਾ ਲਿਆ।

ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਉੱਤਰੀ ਅਤੇ ਦੱਖਣੀ ਵਜ਼ੀਰਿਸਤਾਨ ’ਚ ਹਾਲ ਹੀ ’ਚ ਸਕੂਲਾਂ ’ਤੇ ਹਮਲੇ ਤੇਜ਼ ਹੋ ਗਏ ਹਨ। 9 ਮਈ ਨੂੰ ਅੱਤਵਾਦੀਆਂ ਨੇ ਦੱਖਣੀ ਵਜ਼ੀਰਿਸਤਾਨ ਦੇ ਸ਼ਾਵਾ ਇਲਾਕੇ ’ਚ ਲੜਕੀਆਂ ਦੇ ਇਕ ਪ੍ਰਾਈਵੇਟ ਸਕੂਲ ਨੂੰ ਅੱਗ ਲਗਾ ਦਿੱਤੀ ਸੀ। ਇਸੇ ਤਰ੍ਹਾਂ 17 ਮਈ ਨੂੰ ਅਣਪਛਾਤੇ ਅੱਤਵਾਦੀਆਂ ਨੇ ਹੇਠਲੇ ਦੱਖਣੀ ਵਜ਼ੀਰਿਸਤਾਨ ’ਚ ਇਕ ਨਿਰਮਾਣ ਅਧੀਨ ਲੜਕੀਆਂ ਦੇ ਨਿੱਜੀ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਸੀ।  

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News