ਪੱਛਮੀ ਬੰਗਾਲ ਦੇ ਇੱਕ ਸਕੂਲ ''ਚ ਲੱਗੀ ਅੱਗ, ਦੋ ਅਧਿਆਪਕ ਜ਼ਖ਼ਮੀ
Thursday, Jun 27, 2024 - 11:57 AM (IST)
ਨੈਸ਼ਨਲ ਡੈਸਕ (ਭਾਸ਼ਾ) - ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਇਕ ਪ੍ਰਾਇਮਰੀ ਸਕੂਲ 'ਚ ਵੀਰਵਾਰ ਨੂੰ ਮਿਡ-ਡੇ-ਮੀਲ ਪਕਾਉਣ ਦੌਰਾਨ ਅੱਗ ਲੱਗਣ ਕਾਰਨ ਦੋ ਮਹਿਲਾ ਅਧਿਆਪਕਾਂ ਦੇ ਝੁਲਸ ਜਾਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਅੱਗ ਲੱਗਣ ਸਮੇਂ ਲੀਲੂਆ ਇਲਾਕੇ ਦੇ ਭੱਟਾਨਗਰ ਸਥਿਤ ਸਕੂਲ ਵਿੱਚ ਕੁਝ ਵਿਦਿਆਰਥੀ ਵੀ ਮੌਜੂਦ ਸਨ ਪਰ ਉਹ ਸਕੂਲ ਦੇ ਦੂਜੇ ਕੈਂਪਸ ਵਿੱਚ ਸਨ।
ਇਹ ਵੀ ਪੜ੍ਹੋ - ਵੱਡੀ ਖ਼ਬਰ: ਇਸ ਸੂਬੇ ਦੇ ਸਕੂਲਾਂ ਦਾ ਬਦਲਿਆ ਸਮਾਂ, 1 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਸ਼ਡਿਊਲ
ਪੁਲਸ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਇਕ ਘੰਟੇ 'ਚ ਅੱਗ 'ਤੇ ਕਾਬੂ ਪਾ ਲਿਆ। ਹੈੱਡਮਿਸਟ੍ਰੈਸ ਤਾਪਸੀ ਗੋਸਵਾਮੀ ਸਮੇਤ ਜ਼ਖ਼ਮੀ ਅਧਿਆਪਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਸਵੇਰੇ ਕਰੀਬ 6.30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਸਕੂਲ 'ਚ ਕੁਝ ਵਿਦਿਆਰਥੀ ਹੀ ਪਹੁੰਚੇ ਸਨ। ਸ਼ੱਕ ਹੈ ਕਿ ਅੱਗ ਐੱਲਪੀਜੀ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਲੱਗੀ।
ਇਹ ਵੀ ਪੜ੍ਹੋ - ਸੰਸਦ 'ਚ ਪਈ ਅੰਮ੍ਰਿਤਪਾਲ ਸਿੰਘ ਨੂੰ ਆਵਾਜ਼, ਸਹੁੰ ਚੁੱਕਣ ਲਈ ਸਪੀਕਰ ਨੇ ਖੁਦ ਦਿੱਤਾ ਸੱਦਾ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8