ਸਿੱਧੂ ਇਮਰਾਨ ਦੀ ਦੋਸਤੀ ਸਦਕਾ ਲੋੜੀਂਦੇ ਅੱਤਵਾਦੀਆਂ ਨੂੰ ਭਾਰਤ ''ਚ ਲੈ ਕੇ ਆਵੇ: ਲੌਂਗੋਵਾਲ

03/12/2019 2:44:59 PM

ਅੰਮ੍ਰਿਤਸਰ (ਦੀਪਕ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਦੇ ਹੁਕਮਰਾਨਾਂ ਨਾਲ ਦੋਸਤੀ ਰੱਖਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਇਹ ਹਦਾਇਤ ਕੀਤੀ ਹੈ ਕਿ ਜਿੱਥੇ ਉਨ੍ਹਾਂ ਨੇ ਪਾਕਿਸਤਾਨ ਦੇ ਫੌਜ ਦੇ ਮੁਖੀ ਬਾਜਵਾ ਨਾਲ ਜੱਫੀ ਪਾ ਕੇ ਭਾਰਤ ਨੂੰ ਬਦਨਾਮ ਕੀਤਾ ਸੀ, ਉਥੇ ਨਾਲ ਹੀ ਆਪਣੇ ਦੋਸਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤੀ ਮਜ਼ਬੂਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਉਸ ਦਾ ਲਾਹਾ ਲੈਣ ਲਈ ਪਾਕਿਸਤਾਨ ਨੇ ਜੋ ਪੁਲਵਾਮਾ 'ਤੇ ਅੱਤਵਾਦੀ ਹਮਲਾ ਕੀਤਾ ਉਸ ਬਾਰੇ ਸਿੱਧੂ ਦੀ ਖਾਮੋਸ਼ੀ ਪਾਕਿਸਤਾਨ ਨਾਲ ਮਿਲਦੀ ਸੁਰ ਨੂੰ ਨੰਗਾ ਕਰਦੀ ਹੈ।

ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਪਾਕਿਸਤਾਨ ਵਿਚ ਜੈਸ਼-ਏ-ਮੁਹੰਮਦ ਆਈ. ਐੱਸ. ਆਈ. ਹਾਫਿਜ਼ ਸਈਅਤ ਦੇ ਨਾਮੀ ਲੀਡਰਾਂ ਦੀਆਂ ਗ੍ਰਿਫਤਾਰੀਆਂ 'ਤੇ ਜੋ ਨਾਟਕ ਕੀਤਾ ਜਾ ਰਿਹਾ ਹੈ, ਉਸ ਬਾਰੇ ਨਵਜੋਤ ਸਿੰਘ ਸਿੱਧੂ ਆਪਣੇ ਪਾਕਿਸਤਾਨ ਮਿੱਤਰਾਂ ਦੀ ਅਸਲੀਅਤ ਦਾ ਸਾਬੂਤ ਦੇਣ ਭਾਰਤੀ ਫੌਜ ਦੇ ਵਿਰੁੱਧ ਬਿਆਨਬਾਜ਼ੀ ਕਰਕੇ ਅਤੇ ਪੁਲਵਾਮਾ ਹਮਲੇ 'ਤੇ ਆਪਣੀ ਖਾਮੋਸ਼ੀ ਜ਼ਾਹਰ ਕਰਕੇ ਨਵਜੋਤ ਸਿੰਘ ਸਿੱਧੂ ਨੇ ਸਿੱਖ ਕੌਮ ਦਾ ਸਿਰ ਨੀਵਾਂ ਕੀਤਾ ਹੈ ਕਿਉਂਕਿ ਸਿੱਧੂ ਨੂੰ ਇਹ ਨਹੀਂ ਪਤਾ ਲਗਦਾ ਕਿ ਉਸ ਦੀ ਬਿਆਨਬਾਜ਼ੀ ਸਿਰਫ ਸ਼ੋਹਰਤ ਲੈਣ ਲਈ ਭਾਰਤੀਆਂ ਨੂੰ ਦੁਖੀ ਕਰਦੀ ਹੈ। ਚੰਗਾ ਹੋਵੇਗਾ ਕਿ ਆਪਣੇ ਪਾਕਿਸਤਾਨੀ ਦੋਸਤਾਂ 'ਤੇ ਸਿੱਧੂ ਦਬਾਅ ਪਾ ਕੇ ਭਾਰਤ ਨੂੰ ਲੋੜੀਂਦੇ ਅੱਤਵਾਦੀਆਂ ਨੂੰ ਪਾਕਿਸਤਾਨ ਤੋਂ ਭਾਰਤ ਲੈ ਕੇ ਆਵੇ। ਫਿਰ ਪਤਾ ਲਗੇਗਾ ਕਿ ਸਿੱਧੂ ਦੀ ਦੋਸਤੀ ਪਾਕਿਸਤਾਨ ਦੇ ਮਿੱਤਰਾਂ ਦੇ ਨਾਲ ਕਿਸ ਤਰ੍ਹਾਂ ਦੀ ਹੈ।

ਲੌਂਗੋਵਾਲ ਨੇ ਇਹ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਦੇ ਕਈ ਲੀਡਰ ਅਤੇ ਨਵਜੋਤ ਸਿੰਘ ਸਿੱਧੂ ਭਾਰਤੀ ਸੈਨਾ ਅਤੇ ਭਾਰਤੀ ਏਅਰ ਫੋਰਸ ਵੱਲੋਂ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਕੀਤੇ ਗਏ ਹਮਲੇ ਦੇ ਨਤੀਜਿਆਂ ਦਾ ਸਬੂਤ ਮੰਗਦੇ ਹਨ। ਉਨ੍ਹਾਂ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਖੁਦ ਪਾਕਿਸਤਾਨ ਜਾ ਕੇ ਆਪਣੇ ਮਿੱਤਰਾਂ ਦੀ ਬਰਬਾਦੀ ਦਾ ਹਾਲ ਦੇਖਣ ਲਈ ਪਾਕਿਸਤਾਨ ਜਾਣ। ਉਨ੍ਹਾਂ ਨੇ ਕਿਹਾ ਕਿ ਦੁਨੀਆ 'ਚ ਭਾਰਤੀ ਫੌਜ ਦੀ ਬਹਾਦਰੀ ਅਤੇ ਭਾਰਤੀ ਫੌਜ ਦੀ ਦੁਸ਼ਮਣ ਨੂੰ ਮੂੰਹ-ਤੋੜ ਜਵਾਬ ਦੇਣ ਦੀ ਤਾਕਤ ਦਾ ਕੋਈ ਮਿਸਾਲ ਨਹੀਂ ਹੈ। ਇਸ ਲਈ ਵੋਟਾਂ ਦੀ ਖਾਤਰ ਸਿਆਸੀ ਫਾਇਦਾ ਲੈਣ ਵਾਲੇ ਇਹ ਲੀਡਰ ਮੌਤ ਦੇ ਤਬੂਤਾਂ 'ਚ ਆਏ ਉਨ੍ਹਾਂ ਭਾਰਤੀ ਸੈਨਿਕਾਂ ਦੀ ਸ਼ਹਾਦਤ ਦਾ ਮਜ਼ਾਕ ਉਡਾ ਰਹੇ ਹਨ।


shivani attri

Content Editor

Related News